13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਚੱਬੇਵਾਲ ਖੇਡ ਮੈਦਾਨ ਨੂੰ ਸਿੰਜਣ ਲਈ ਨਵਾਂ ਲਗਾਇਆ ਟਿਊਬਵੈੱਲ ਚਿੱਟਾ ਹਾਥੀ ਸਾਬਤ ਹੋ ਰਿਹਾ

Ad Position 21
No active advertisement
ਅਜੀਤ ਡੈਸਕ 27-05-2026
ਚੱਬੇਵਾਲ, 26 ਮਈ (ਰਾਜੀਵ ਭਾਰਦਵਾਜ)-ਚੱਬੇਵਾਲ ਖੇਡ ਮੈਦਾਨ ਦੇ ਸਟੇਡੀਅਮ ਵਿਚ ਮੌਜੂਦਾ ਸਰਕਾਰ ਵੱਲੋਂ ਲਾਈਟਾਂ ਲਗਵਾਈਆਂ ਗਈਆਂ ਅਤੇ ਫੁੱਟਬਾਲ ਦੇ ਖੇਡ ਮੈਦਾਨ ਨੂੰ ਪਾਣੀ ਲਗਾਉਣ ਲਈ ਇੱਕ ਛੋਟਾ ਟਿਊਬਵੈੱਲ ਵੀ ਲਗਾਇਆ ਗਿਆ | ਇਸ ਨਵੇਂ ਟਿਊਬਵੈੱਲ ਨਾਲ ਪਾਣੀ ਲਗਾਉਣ ਲਈ ਖੇਡ ਮੈਦਾਨ ਦੇ ਚੁਫੇਰੇ ਦੋ ਇੰਚੀ ਪਲਾਸਟਿਕ ਦਾ ਪਾਈਪ ਵੀ ਅੰਡਰਗਰਾਉਂਡ ਪਾਇਆ ਗਿਆ | ਸਰਕਾਰ ਵੱਲੋਂ ਇਸਦਾ ਵੀਹ ਕੁ ਦਿਨ ਪਹਿਲਾਂ ਇਸਦੇ ਉਦਘਾਟਨ ਵੀ ਕਰ ਦਿੱਤਾ ਗਿਆ | ਪਰ ਅਜੇ ਤੱਕ ਇਹ ਨਵਾਂ ਲੱਗਾ ਟਿਊਬਵੈੱਲ ਚਿੱਟਾ ਹਾਥੀ ਹੀ ਸਿੱਧ ਹੋ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਚੱਬੇਵਾਲ ਦੇ ਉੱਘੇ ਫੁੱਟਬਾਲਰ ਅਮਨਦੀਪ ਸਿੰਘ ਝੂਟੀ, ਗੁਰਪ੍ਰੀਤ ਸਿੰਘ ਝੂਟੀ ਅਤੇ ਕਰਨ ਨੇ ਦੱਸਿਆ ਕਿ ਉਹ ਹਰ ਰੋਜ਼ ਚੱਬੇਵਾਲ ਖੇਡ ਮੈਦਾਨ ਵਿਚ ਫੁੱਟਬਾਲ ਖੇਡਣ ਆਉਂਦੇ ਹਨ | ਉਨ੍ਹਾਂ ਦੱਸਿਆ ਕਿ ਫੁੱਟਬਾਲ ਦਾ ਖੇਡ ਮੈਦਾਨ ਪਾਣੀ ਨਾ ਲੱਗਣ ਕਾਰਨ ਬਹੁਤ ਹੀ ਸਖ਼ਤ ਹੋ ਗਿਆ ਸੀ ਅਤੇ ਉਨ੍ਹਾਂ ਸਮੇਤ ਹੋਰ ਨੇੜਲੇ ਪਿੰਡਾਂ ਤੋ ਖੇਡਣ ਆਉਂਦੇ ਖਿਡਾਰੀ ਵੀ ਇਸੇ ਗੱਲ ਦੀ ਉਡੀਕ ਵਿਚ ਸਨ ਕਿ ਨਵੇਂ ਤਕਨੀਕ ਨਾਲ ਖੇਡ ਮੈਦਾਨ ਨੂੰ ਪਾਣੀ ਲੱਗੇਗਾ |ਪਰੰਤੂ ਅਜਿਹਾ ਕੁੱਝ ਵੀ ਨਹੀਂ ਹੋਇਆ | ਉਨ੍ਹਾਂ ਦੱਸਿਆ ਕਿ ਹੋਰ ਇੰਤਜ਼ਾਰ ਕਰਨ ਦੀ ਬਜਾਏ ਉਨ੍ਹਾਂ ਖ਼ੁਦ ਪੁਰਾਣਾ ਟਿਊਬਵੈੱਲ ਚਲਾ ਕੇ ਖੇਡ ਮੈਦਾਨ ਅੰਦਰ ਪਾਈਪ ਵਿਛਾ ਏ ਅਤੇ ਪਾਣੀ ਲਗਾਉਣਾ ਸ਼ੁਰੂ ਕਰ ਦਿੱਤਾ | ਅਮਨਦੀਪ ਸਿੰਘ ਝੂਟੀ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ ਇਸ ਸਟੇਡੀਅਮ ਵਿਚ 31.5 ਲੱਖ ਰੁਪਏ ਸਰਕਾਰ ਵੱਲੋਂ ਖ਼ਰਚੇ ਤਾਂ ਗਏ ਪਰ ਅਜੇ ਤੱਕ ਕੋਈ ਫ਼ਾਇਦਾ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਸਥਾਨਕ ਵੋਟਾਂ 'ਚ ਆਪਣੀ ਹਾਰ ਨੂੰ ਦੇਖ ਕੇ 'ਆਪ' ਬੌਖਲਾਹਟ 'ਚ -ਤੀਕਸ਼ਣ ਸੂਦ ਅਗਲੀ ਖ਼ਬਰ ਭਾਰਤੀ ਭਾਸ਼ਾ ਸਮਰ ਕੈਂਪ 'ਚ ਵਿਦਿਆਰਥੀਆਂ ਨੇ ਸਿੱਖੀਆਂ ਡੋਗਰੀ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ
Ad Position 24