22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਬਲਵਿੰਦਰ ਬਿੱਟੂ ਦਾ ਜ਼ਿਲ੍ਹਾ ਕਾਂਗਰਸ ਐੱਸ.ਸੀ. ਡਿਪਾਰਟਮੈਂਟ ਦੇ ਪ੍ਰਧਾਨ ਬਣਨ 'ਤੇ ਸਨਮਾਨ

Ad Position 21
No active advertisement
ਅਜੀਤ ਡੈਸਕ 29-05-2026
ਹੁਸ਼ਿਆਰਪੁਰ, 28 ਮਈ (ਨਰਿੰਦਰ ਸਿੰਘ ਬੱਡਲਾ)-ਵਿਧਾਨ ਸਭਾ ਹਲਕਾ ਚੱਬੇਵਾਲ ਦੇ ਸਮੂਹ ਕਾਂਗਰਸੀ ਅਹੁਦੇਦਾਰਾਂ ਅਤੇ ਵਰਕਰਾਂ ਵਲੋਂ ਬਲਵਿੰਦਰ ਸਿੰਘ ਬਿੱਟੂ ਨੂੰ ੂ ਐੱਸ.ਸੀ. ਡਿਪਾਰਟਮੈਂਟ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬਣਨ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੈਡਮ ਯਾਮਨੀ ਗੋਮਰ ਐਕਟਿੰਗ ਪ੍ਰਧਾਨ ਐੱਸ.ਸੀ. ਡਿਪਾਰਟਮੈਂਟ ਪੰਜਾਬ, ਐਡਵੋਕੇਟ ਰਣਜੀਤ ਕੁਮਾਰ ਹਲਕਾ ਇੰਚਾਰਜ ਚੱਬੇਵਾਲ, ਸੀਨੀਅਰ ਕਾਂਗਰਸੀ ਆਗੂ ਜ਼ੈਲਦਾਰ ਦਵਿੰਦਰ ਸਿੰਘ ਖੈਰੜ, ਸੋਢੀ ਰਾਮ ਬਡਿਆਲ ਜਨਰਲ ਸਕੱਤਰ ਐੱਸ.ਸੀ. ਡਿਪਾਰਟਮੈਂਟ ਪੰਜਾਬ, ਦਵਿੰਦਰ ਪਾਲ ਸਿੰਘ ਸਕੱਤਰ ਐੱਸ.ਸੀ. ਡਿਪਾਰਟਮੈਂਟ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਸੀਨੀਅਰ ਆਗੂਆਂ ਨੇ ਕਿਹਾ ਕਿ ਬਲਵਿੰਦਰ ਬਿੱਟੂ ਦੇ ਜ਼ਿਲ੍ਹਾ ਕਾਂਗਰਸ ਐੱਸ.ਸੀ. ਡਿਪਾਰਟਮੈਂਟ ਦੇ ਪ੍ਰਧਾਨ ਬਣਨ ਨਾਲ ਕਾਂਗਰਸ ਪਾਰਟੀ ਨੂੰ ਹੋਰ ਬਲ ਮਿਲੇਗਾ | ਇਸ ਮੌਕੇ ਬਲਵਿੰਦਰ ਬਿੱਟੂ ਨੇ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵਲੋਂ ਦਿੱਤੀ ਜ਼ਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਪਾਰਟੀ ਨਾਲ ਜੋੜ ਕੇ 2027 ਦਾ ਮਿਸ਼ਨ ਸਫਲ ਕੀਤਾ ਜਾਵੇਗਾ | ਇਸ ਮੌਕੇ ਗੁਰਮੀਤ ਸਿੰਘ ਸਿੱਧੂ, ਹੈਪੀ ਨਾਗਰਾ, ਮੋਹਨ ਸਿੰਘ ਲੇਹਲ, ਜਗਜੀਤ ਸਿੰਘ, ਭੋਲਾ ਨਾਥ ਦੋਵੇਂ ਬਲਾਕ ਪ੍ਰਧਾਨ, ਠਾਕੁਰ ਪਰਮਜੀਤ ਸਿੰਘ, ਸੁਰੇਸ਼ ਕੁਮਾਰ, ਜੈ ਗੋਪਾਲ ਧੀਮਾਨ, ਹਰਭਜਨ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੇਵਲ ਸਿੰਘ ਢਿੱਲੋਂ ਭਾਜਪਾ ਦੇ ਸੂਬਾ ਪ੍ਰਧਾਨ ਬਣਨ ਨਾਲ ਖ਼ੁਸ਼ੀ ਦੀ ਲਹਿਰ-ਐਡ. ਸ਼ੁਭ ਸਰੋਚ ਅਗਲੀ ਖ਼ਬਰ ਦਯਾਨੰਦ ਆਦਰਸ਼ ਵਿਦਿਆਲਯ ਦਸੂਹਾ 'ਚ ਹਵਨ ਯੱਗ ਕਰਵਾਇਆ
Ad Position 24