22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਜਥੇ. ਰਵਿੰਦਰ ਸਿੰਘ ਪਾਹੜਾ ਨੂੰ ਸਦਮਾ, ਛੋਟੇ ਭਰਾ ਤੇਜਾ ਸਿੰਘ ਦੀ ਹੋਈ ਬੇਵਕਤੀ ਮੌਤ

Ad Position 21
No active advertisement
ਅਜੀਤ ਡੈਸਕ 29-05-2026
ਐਮਾ ਮਾਂਗਟ, 28 ਮਈ (ਗੁਰਾਇਆ)-ਜਥੇਦਾਰ ਰਵਿੰਦਰ ਸਿੰਘ ਪਾਹੜਾ ਸਰਪੰਚ ਰਾਮਗੜ੍ਹ ਕੁੱਲੀਆਂ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਕਿ ਜਦੋਂ ਉਨ੍ਹਾਂ ਦੇ ਛੋਟੇ ਭਰਾ ਸਰਦਾਰ ਤੇਜਾ ਸਿੰਘ ਪਾਹੜਾ ਦੀ ਬੀਤੇ ਦਿਨੀਂ ਅਚਾਨਕ ਦਿਲ ਦੀ ਗਤੀ ਰੁਕ ਜਾਣ ਕਾਰਨ ਗੁਰੂ ਚਰਨਾਂ 'ਚ ਜਾ ਬਿਰਾਜੇ | ਉਨ੍ਹਾਂ ਦੀ ਹੋਈ ਬੇਵਕਤੀ ਮੌਤ 'ਤੇ ਪਰਿਵਾਰ ਕਾਫ਼ੀ ਗਹਿਰਾ ਸਦਮਾ ਲੱਗਾ | ਸ. ਤੇਜਾ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਪਹੁੰਚੇ ਸਰਬਜੋਤ ਸਿੰਘ ਸਾਬੀ, ਲਖਵਿੰਦਰ ਸਿੰਘ ਲੱਖੀ, ਬਲਵਿੰਦਰ ਸਿੰਘ ਬਿੰਦਾ ਵਾਸੀ ਮੁਕੇਰੀਆਂ, ਮਹੰਤ ਸ਼ਨੀਲ ਕੁਮਾਰ, ਮੇਜਰ ਸਿੰਘ ਮਹਿਤਪੁਰ, ਸੁਖਵਿੰਦਰ ਸਿੰਘ ਨੌਸ਼ਹਿਰਾ ਪੱਤਣ, ਸਭਿਆ ਸਾਂਚੀ ਮੁਕੇਰੀਆਂ, ਸੁਰਜੀਤ ਸਿੰਘ, ਰਵਿੰਦਰ ਸਿੰਘ ਮੈਨੇਜਰ, ਗੁਰਦਿਆਲ ਸਿੰਘ, ਦੇਸ ਰਾਜ ਭਾਟੀਆ, ਜਸਵੀਰ ਸਿੰਘ ਮੈਂਬਰ ਪੰਚਾਇਤ, ਸ਼ਾਮ ਸਿੰਘ, ਮਹਿੰਦਰ ਸਿੰਘ ਧੰਜਲ, ਦਿਆਲ ਸਿੰਘ, ਸੁਰਿੰਦਰ ਸਿੰਘ, ਪਲਵਿੰਦਰ ਸਿੰਘ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਇਸ ਮੌਕੇ ਜਥੇਦਾਰ ਰਵਿੰਦਰ ਸਿੰਘ ਪਾਹੜਾ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਤੇਜਾ ਸਿੰਘ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 31 ਮਈ ਨੂੰ ਉਨ੍ਹਾਂ ਦੇ ਗ੍ਰਹਿ ਪਿੰਡ ਰਾਮਗੜ੍ਹ ਕੁੱਲੀਆਂ ਵਿਖੇ ਬਾਅਦ ਦੁਪਹਿਰ ਪਾਏ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਘੁੰਮਣ ਵਲੋਂ ਪਿੰਡ ਪੱਤੀ ਸੰਸਾਰਪੁਰ ਨੂੰ 2 ਲੱਖ ਰੁਪਏ ਦਾ ਚੈੱਕ ਭੇਟ ਅਗਲੀ ਖ਼ਬਰ ਕੇਵਲ ਸਿੰਘ ਢਿੱਲੋਂ ਪੰਜਾਬ ਭਾਜਪਾ ਦੇ ਨਵੇਂ ਸੂਬਾ ਪ੍ਰਧਾਨ ਨਿਯੁਕਤ ਭਾਜਪਾ ਪੰਜਾਬ 'ਚ ਹੋਰ ਮਜ਼ਬੂਤੀ ਹੋਵੇਗੀ-ਸੇਠੂ
Ad Position 24