05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਭੋਗ 'ਤੇ ਵਿਸ਼ੇਸ਼ : ਉੱਘੇ ਸਮਾਜ ਸੇਵਕ ਅਮਰਜੀਤ ਸਿੰਘ ਅਟਵਾਲ

Ad Position 21
No active advertisement
ਅਜੀਤ ਡੈਸਕ 30-05-2026
ਦਸੂਹਾ - ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸਿਮਰਜੀਤ ਸਿੰਘ ਅਟਵਾਲ ਦੇ ਵੱਡੇ ਭਰਾ ਅਮਰਜੀਤ ਸਿੰਘ ਅਟਵਾਲ ਦਾ ਜਨਮ ਕੈਪਟਨ ਸੁਖਜੀਤ ਸਿੰਘ ਅਟਵਾਲ ਅਤੇ ਨਸੀਬ ਕੌਰ ਅਟਵਾਲ ਦੇ ਗ੍ਰਹਿ ਪਿੰਡ ਦਾਤਾ ਵਿਖੇ 11 ਜੂਨ 1968 ਨੂੰ ਹੋਇਆ | ਉਨ੍ਹਾਂ ਮੁੱਢਲੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਗਰੈਜੂਏਸ਼ਨ ਡੀ.ਏ.ਵੀ. ਕਾਲਜ ਦਸੂਹਾ ਤੋਂ ਪ੍ਰਾਪਤ ਕੀਤੀ | ਪੜ੍ਹਾਈ ਉਪਰੰਤ ਉਨ੍ਹਾਂ ਬਿਜ਼ਨਸ ਸ਼ੁਰੂ ਕੀਤਾ | ਉਨ੍ਹਾਂ ਗੜ੍ਹਦੀਵਾਲਾ ਵਿਖੇ ਸਪੇਅਰ ਪਾਰਟਸ ਦੀ ਦੁਕਾਨ ਕੀਤੀ ਉਪਰੰਤ ਉਹ ਰੰਧਾਵਾ ਅੱਡਾ ਵਿਖੇ ਲਗਾਤਾਰ 20 ਸਾਲ ਸੈਨਟਰੀ ਦੇ ਕਾਰੋਬਾਰ ਦੇ ਨਾਲ-ਨਾਲ ਮਾਰਕੀਟ ਦੇ ਪ੍ਰਧਾਨ ਵੀ ਰਹੇ | ਉਹ ਬਹੁਤ ਹੀ ਮਿੱਠ ਬੋਲੜੇ ਤੇ ਮਿਲਣਸਾਰ ਸੁਭਾਅ ਦੇ ਮਾਲਕ ਸਨ | ਉਨ੍ਹਾਂ ਦਾ ਵਿਆਹ 1989 ਵਿਚ ਬਹੁਤ ਹੀ ਹੋਣਹਾਰ ਸੁਰਿੰਦਰ ਕੌਰ ਨਾਲ ਹੋਇਆ | ਉਨ੍ਹਾਂ ਦੇ ਗ੍ਰਹਿ 2 ਸਪੁੱਤਰ ਹਰਦੀਪ ਸਿੰਘ ਅਟਵਾਲ ਅਤੇ ਕਰਨਪ੍ਰੀਤ ਸਿੰਘ ਅਟਵਾਲ ਨੇ ਜਨਮ ਲਿਆ, ਜਿਨ੍ਹਾਂ ਨੂੰ ਉਨ੍ਹਾਂ ਉੱਚ ਵਿੱਦਿਆ ਦਿਵਾਈ ਅਤੇ ਸਮਾਜ ਸੇਵਾ ਕਰਨ ਦੀ ਜਾਂਚ ਸਿਖਾਈ ਉਹ ਦੋਵੇਂ ਨਿਊਜ਼ੀਲੈਂਡ ਵਿਖੇ ਰਹਿ ਰਹੇ ਹਨ | ਉਨ੍ਹਾਂ ਆਪਣੇ ਪਿਤਾ ਕੈਪਟਨ ਸੁਖਜੀਤ ਸਿੰਘ ਅਟਵਾਲ ਜੋ ਲਗਾਤਾਰ 35 ਸਾਲ ਗੁਰਦੁਆਰਾ ਸਿੰਘ ਸਭਾ ਦਾਤਾ ਵਿਖੇ ਸੇਵਾਵਾਂ ਨਿਭਾਉਂਦੇ ਰਹੇ ਹਨ | ਉਨ੍ਹਾਂ ਕੋਲੋਂ ਸੇਧ ਪ੍ਰਾਪਤ ਕੀਤੀ ਅਤੇ ਉਨ੍ਹਾਂ ਦੇ ਪਦ ਚਿੰਨ੍ਹਾਂ 'ਤੇ ਚੱਲਦਿਆਂ ਗੁਰਦੁਆਰਾ ਸਾਹਿਬ ਦੀ ਸੇਵਾ ਕਰਨੀ ਆਪਣਾ ਪਰਮ ਧਰਮ ਸਮਝਿਆ | ਉਹ ਕਦੇ ਵੀ ਕਿਸੇ ਨੂੰ ਖ਼ਾਲੀ ਹੱਥ ਨਾ ਜਾਣ ਦਿੰਦੇ ਸਗੋਂ ਲੋੜਵੰਦਾਂ ਦੀ ਮਦਦ ਕਰਨੀ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ | ਉਨ੍ਹਾਂ ਦੀ ਹੋਣਹਾਰ ਭਰਜਾਈ ਗੁਰਿੰਦਰ ਪਾਲ ਕੌਰ ਅਟਵਾਲ ਬਲਾਕ ਸੰਮਤੀ ਮੈਂਬਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ | ਉਹ 23 ਮਈ ਨੂੰ ਸੰਖੇਪ ਬਿਮਾਰੀ ਉਪਰੰਤ ਇਸ ਫ਼ਾਨੀ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਏ | ਉਨ੍ਹਾਂ ਨਮਿੱਤ ਰੱਖੇ ਸ੍ਰੀ ਸਹਿਜ ਪਾਠ ਦੇ ਭੋਗ 31 ਮਈ ਦਿਨ ਐਤਵਾਰ ਨੂੰ ਉਨ੍ਹਾਂ ਦੇ ਗ੍ਰਹਿ ਪਿੰਡ ਦਾਤਾ ਵਿਖੇ ਬਾਅਦ ਦੁਪਹਿਰ 1 ਵਜੇ ਪੈਣਗੇ |
ਵਲੋਂ - ਭੁੱਲਰ
Ad Position 22
No active advertisement
ਪਿਛਲੀ ਖ਼ਬਰ ਤਸਕਰ ਕਾਬੂ ਅਗਲੀ ਖ਼ਬਰ ਰਿਲਾਇੰਸ ਇੰਡਸਟਰੀ ਚੌਹਾਲ 'ਚ ਨਸ਼ਾਖੋਰੀ ਖ਼ਿਲਾਫ਼ ਜਾਗਰੂਕਤਾ ਵਰਕਸ਼ਾਪ ਲਗਾਈ
Ad Position 24
No active advertisement