ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਮਿਡ-ਡੇ-ਮੀਲ ਵਰਕਰਾਂ ਨੇ ਤਨਖ਼ਾਹ ਨਾ ਵਧਾਉਣ ਦੇ ਵਿਰੋਧ ’ਚ ਸਰਕਾਰ ਦਾ ਫੂਕਿਆ ਪੁਤਲਾ

Ad Position 21
No active advertisement
ਅਜੀਤ ਡੈਸਕ 29-06-2026

ਕੋਟਫ਼ਤੂਹੀ, 28 ਜੂਨ (ਅਵਤਾਰ ਸਿੰਘ ਅਟਵਾਲ)-ਮਿਡ-ਡੇ-ਮੀਲ ਵਰਕਰ ਯੂਨੀਅਨ ਬਲਾਕ ਕੋਟ ਫ਼ਤੂਹੀ ਦਾ ਇਕੱਤਰਤਾ ਕਮਲਜੀਤ ਕੌਰ ਖੜੌਦੀ ਜਨਰਲ ਸਕੱਤਰ ਪੰਜਾਬ, ਬਲਾਕ ਪ੍ਰਧਾਨ ਅਮਰਵੀਰ ਕੌਰ ਤੇ ਕੁਲਵੀਰ ਕੌਰ ਦੀ ਪ੍ਰਧਾਨਗੀ ਹੇਠ ਅੱਡਾ ਈਸਪੁਰ ਵਿਖੇ ਹੋਇਆ, ਜਿਸ ਵਿਚ ਪੰਜਾਬ ਸਰਕਾਰ ਵਲੋਂ ਜਥੇਬੰਦੀ ਨਾਲ ਮੀਟਿੰਗਾਂ ਵਿਚ ਮੰਨੀਆਂ ਮੰਗਾਂ, ਜਿਨ੍ਹਾਂ ਵਿਚ ਮਿਡ-ਡੇ-ਮੀਲ ਵਰਕਰਾਂ ਨੂੰ ਘੱਟੋ ਘੱਟ ਅਠਾਰਾਂ ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖ਼ਾਹ, ਦੁਰਘਟਨਾ ਤੇ ਸਿਹਤ ਬੀਮਾ, ਮੌਸਮੀ ਵਰਦੀਆਂ, ਮਿਡ-ਡੇ-ਮੀਲ ਵਰਕਰਾਂ ਨੂੰ ਪੱਕਾ ਕਰਨ ਤੇ 60 ਸਾਲ ਤੋਂ ਬਾਅਦ ਗ੍ਰੈਚੂਉਟੀ ਅਤੇ ਪੈਨਸ਼ਨ ਆਦਿ ਨੂੰ ਲਾਗੂ ਨਾ ਕਰਨ ਕਰ ਕੇ ਮੇਹਟੀਆਣਾ-ਕੋਟਫ਼ਤੂਹੀ ਮਾਰਗ ’ਤੇ ਰੋਸ ਮੁਜ਼ਾਹਰਾ ਕਰ ਕੇ ਭਗਵੰਤ ਮਾਨ ਤੇ ਹਰਜੋਤ ਬੈਂਸ ਦਾ ਪੁਤਲਾ ਫੂਕਿਆ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਹਾਜ਼ਰ ਵਰਕਰਾਂ ਨੇ ਕਿਹਾ ਕਿ ਜਿੰਨਾ ਚਿਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਪਹਿਲੀ ਜੁਲਾਈ ਤੋਂ ਸਾਰੇ ਸਕੂਲਾਂ ਅੰਦਰ ਮਿਡ-ਡੇ-ਮੀਲ ਦਾ ਕੰਮ ਬੰਦ ਰੱਖਿਆ ਜਾਵੇਗਾ। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਆਗੂ ਨਰਿੰਦਰ ਸਿੰਘ ਅਜਨੋਹਾ ਨੇ ਮਿਡ-ਡੇ-ਮੀਲ ਵਰਕਰਾਂ ਦੀਆਂ ਮੰਗਾਂ ਦਾ ਸਮਰਥਨ ਕਰਦਿਆਂ ਪੰਜਾਬ ਸਰਕਾਰ ਨੂੰ ਜਲਦ ਮੰਗਾਂ ਦਾ ਹੱਲ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸੁਰਿੰਦਰ ਕੌਰ, ਜੀਵਨ ਰਾਣੀ, ਪਰਮਜੀਤ ਕੌਰ, ਸਤਵੀਰ ਕੌਰ, ਕੁਲਵਿੰਦਰ ਕੌਰ, ਕੁਲਵੰਤ ਕੌਰ, ਰੂਪਾ ਰਾਣੀ, ਬਲਵੀਰ ਕੌਰ, ਰਾਜ ਕੁਮਾਰੀ, ਮਨਪ੍ਰੀਤ ਕੌਰ, ਨਿਸ਼ਾ ਰਾਣੀ, ਗੁਰਵਿੰਦਰ ਕੌਰ, ਰਾਜ ਰਾਣੀ, ਸੁਨੀਤਾ ਦੇਵੀ ਸੰਤੋਸ਼ ਕੁਮਾਰੀ, ਸੁਖਵਿੰਦਰ ਕੌਰ, ਰਾਜਵਿੰਦਰ ਕੌਰ, ਕੁਲਵਿੰਦਰ ਕੌਰ, ਸੱਤਿਆ ਦੇਵੀ, ਹਰਬੰਸ ਕੌਰ, ਸੁਰਜੀਤ ਕੌਰ, ਰਾਣੀ, ਸਰਬਜੀਤ ਕੌਰ, ਰਾਣੀ ਤੇ ਨਰਿੰਦਰ ਕੌਰ ਆਦਿ ਮਿਡ-ਡੇ-ਮੀਲ ਵਰਕਰ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਨਫ਼ਰੀ ਦੀ ਘਾਟ ਕਾਰਨ ਗੜ੍ਹਸ਼ੰਕਰ ਪੁਲਿਸ ਸਟੇਸ਼ਨ ਦੇ ਪ੍ਰਬੰਧ ਤੇ ਇਲਾਕੇ ਦੀ ਸੁਰੱਖਿਆ ‘ਰੱਬ ਆਸਰੇ’ ਅਗਲੀ ਖ਼ਬਰ ਟੰਡਨ ਇੰਟਰਨੈਸ਼ਨਲ ਸਕੂਲ ਦੀ ਸਾਈਕਲ ਰੈਲੀ ਨੇ ਦਿੱਤਾ ਤੰਦਰੁਸਤ ਭਵਿੱਖ ਦਾ ਸੰਦੇਸ਼
Ad Position 24
No active advertisement