ਕੋਟਫ਼ਤੂਹੀ, 28 ਜੂਨ (ਅਵਤਾਰ ਸਿੰਘ ਅਟਵਾਲ)-ਨਜ਼ਦੀਕੀ ਪਿੰਡ ਮੰਨਣਹਾਨਾ ਦੇ ਗੁਰਦੁਆਰਾ ਹਰੀਸਰ ਕੁਟੀਆ ਅਮਰੂਦਾਂ ਵਾਲੀ ਵਿਖੇ ਬ੍ਰਹਮਲੀਨ ਸੰਤ ਬਾਬਾ ਜਸਵੰਤ ਸਿੰਘ ਨੈਕੀ ਵਾਲਿਆਂ ਦੀ ਪੰਜਵੀਂ ਬਰਸੀ ਮੌਕੇ ਧਾਰਮਿਕ ਸਮਾਗਮ ਮੁੱਖ ਸੇਵਾਦਾਰ ਸੰਤ ਬਾਬਾ ਅਮਰੀਕ ਸਿੰਘ ਨੈਕੀ ਵਾਲਿਆਂ ਦੀ ਸਰਪ੍ਰਸਤੀ ਹੇਠ ਦੇ ਕਸ਼ਮੀਰ ਸਿੰਘ ਰੱਕੜ ਯੂ. ਕੇ., ਪਰਮਜੀਤ ਸਿੰਘ ਰੱਕੜ ਦੇ ਪਰਿਵਾਰ ਸਹਿਯੋਗ ਨਾਲ ਕਰਵਾਏ ਗਏ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਅਖੰਡ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਧਾਰਮਿਕ ਸਮਾਗਮ ਵਿਚ ਭਾਈ ਪ੍ਰਦੀਪ ਸਿੰਘ, ਭਾਈ ਗੁਰਵਿੰਦਰ ਸਿੰਘ, ਸੰਤ ਬਿਕਰਮਜੀਤ ਸਿੰਘ ਨੰਗਲ, ਸੰਤ ਜਸਪਾਲ ਸਿੰਘ ਪੰਜੋੜ, ਸੰਤ ਪ੍ਰੀਤਮ ਸਿੰਘ ਬਾੜੀਆ, ਸੰਤ ਜੋਗਿੰਦਰ ਸਿੰਘ ਰਾਮਪੁਰ ਆਦਿ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ। ਇਸ ਮੌਕੇ ਸ. ਸੋਹਣ ਸਿੰਘ ਠੰਡਲ, ਸੰਦੀਪ ਸੈਂਡੀ, ਰਣਜੀਤ ਸਿੰਘ ਈਸਪੁਰ, ਨਿਰਫੂਲ ਸਿੰਘ, ਸਾਹਿਬ ਸਿੰਘ ਚੇਤਾ, ਅਰਮਾਨ ਢਿੱਲੋਂ, ਪਿ੍ਰੰਸੀਪਲ ਬਲਵੀਰ ਸਿੰਘ ਚੇਲਾ (ਸੇਵਾ ਮੁਕਤ), ਬਲਵੀਰ ਸਿੰਘ, ਸੰਤੋਖ ਸਿੰਘ ਅਜਨੋਹਾ, ਕਮਲਜੀਤ ਸਿੰਘ ਭੋਲਾ, ਸੰਤੋਖ ਸਿੰਘ ਸੰਧੂ, ਮਾਸਟਰ ਜਗਤਾਰ ਸਿੰਘ, ਗੁਰਮੇਲ ਸਿੰਘ ਕੋਟਫ਼ਤੂਹੀ, ਰਘਵੀਰ ਸਿੰਘ ਲੇਹਲ, ਮਾਸਟਰ ਰਛਪਾਲ ਸਿੰਘ ਜਲਵੇਹੜਾ, ਜੋਗਾ ਸਿੰਘ ਦਾਤਾ, ਸੰਤੋਖ ਸਿੰਘ ਦਾਤਾ, ਸਰਵਿੰਦਰ ਸਿੰਘ ਠੀਡਾਂ, ਰਛਪਾਲ ਕਲੇਰ ਮੰਨਣਹਾਨਾ, ਮੱਖਣ ਸਿੰਘ ਢਿੱਲੋਂ, ਦਰਸ਼ਨ ਸਿੰਘ, ਗੁਰਦੀਪ ਸਿੰਘ ਵਿਰਦੀ, ਖ਼ਰੈਤੀ ਲਾਲ, ਵਿਜੈ ਬਾਬਾ ਆਦਿ ਹਾਜ਼ਰ ਸਨ।
ਸੰਤ ਬਾਬਾ ਜਸਵੰਤ ਸਿੰਘ ਦੀ ਯਾਦ ’ਚ ਧਾਰਮਿਕ ਸਮਾਗਮ ਕਰਵਾਏ
ਅਜੀਤ ਡੈਸਕ
29-06-2026