ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਮਹਿੰਦਰਾ ਜੈਨੂਅਨ ਪਾਰਟਸ ਦੇ ਐਕਸਕਲੂਸਿਵ ਸ਼ੋਅਰੂਮ (ਐਮ-ਸ਼ੌਪੀ) ਦਾ ਦਾਣਾ ਮੰਡੀ ’ਚ ਉਦਘਾਟਨ

Ad Position 21
No active advertisement
ਅਜੀਤ ਡੈਸਕ 03-07-2026
ਹੁਸ਼ਿਆਰਪੁਰ, 2 ਜੁਲਾਈ (ਨਰਿੰਦਰ ਸਿੰਘ ਬੱਡਲਾ)- ਹੁਸ਼ਿਆਰਪੁਰ-ਫਗਵਾੜਾ ਮਾਰਗ ਉੱਤੇ ਰਹੀਮਪੁਰ ਵਿਚ ਸਥਿਤ ਦਾਣਾ ਮੰਡੀ (ਨਜ਼ਦੀਕ ਸੇਵਾ ਕੇਂਦਰ) ਵਿਚ ਮਹਿੰਦਰਾ ਜੈਨੂਅਨ ਪਾਰਟਸ ਦਾ ਐਕਸਕਲੂਸਿਵ ਸ਼ੋਅਰੂਮ (ਐਮ-ਸ਼ੌਪੀ) ਦਾ ਉਦਘਾਟਨ ਹੋਇਆ। ਇਸ ਮੌਕੇ ਕੰਪਨੀ ਦੇ ਜ਼ੋਨਲ ਹੈੱਡ ਸੁਮਿਤ ਛਾਹੀਰਾ, ਪਾਰਟਸ ਟੀ.ਐਮ. ਪੰਜਾਬ ਅਮਿੱਤ ਕੁਮਾਰ, ਆਇਲ ਟੀ.ਐਮ (ਪੰਜਾਬ, ਹਿਮਾਚਲ, ਜੰਮੂ ਤੇ ਕਸ਼ਮੀਰ) ਰਿਸ਼ਵ ਜੈਨ ਤੋਂ ਇਲਾਵਾ ਇੰਟਰਨੈਸ਼ਨਲ ਸਪੇਅਰਜ਼ ਜਲੰਧਰ ਦੇ ਐਮ.ਡੀ. ਵਰਧਾਨ ਭਾਰਦਵਾਜ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਕੰਪਨੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਟਰੈਕਟਰਾਂ ਦੀ ਦੁਨੀਆ ’ਚ ਮਹਿੰਦਰਾ ਵਿਸ਼ਵ ਪੱਧਰੀ ਬਰਾਂਡ ਹੈ ਅਤੇ ਕੰਪਨੀ ਦਾ ਹਰ ਸੰਭਵ ਯਤਨ ਹੈ ਕਿ ਉਹ ਆਪਣੇ ਗਾਹਕਾਂ ਨੂੰ ਅਸਲੀ ਪਾਰਟਸ ਆਸਾਨੀ ਨਾਲ ਮੁਹੱਈਆ ਕਰਵਾਏ। ਇਸੇ ਲੜੀ ਤਹਿਤ ਹੁਸ਼ਿਆਰਪੁਰ ਦਾਣਾ ਮੰਡੀ ’ਚ ਕੰਪਨੀ ਐਮ-ਸ਼ੌਪੀ ਐਕਸਕਲੂਸਿਵ ਸ਼ੋਅਰੂਮ ਖੋਲ੍ਹਿਆ ਗਿਆ ਹੈ। ਇਸ ਮੌਕੇ ਸ਼ੋਅਰੂਮ ਦੇ ਐਮ.ਡੀ. ਵਰਿੰਦਰ ਕੁਮਾਰ ਨੇ ਮਹਿਮਾਨਾਂ, ਮਕੈਨਿਕਾਂ ਅਤੇ ਕਿਸਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸ਼ੋਅਰੂਮ ’ਚ ਮਹਿੰਦਰਾ ਟਰੈਕਟਰ ਦੇ ਅਸਲੀ ਪਾਰਟਸ ਮਿਲਣਗੇ ਜਿਸ ਦਾ ਇਲਾਕੇ ਦੇ ਮਕੈਨਿਕਾਂ ਅਤੇ ਕਿਸਾਨਾਂ ਨੂੰ ਲਾਭ ਮਿਲੇਗਾ। ਉਨ੍ਹਾਂ ਨੇ ਦੱਸਿਆ ਕਿ ਸ਼ੋਅਰੂਮ ਦੇ ਪਿੱਛੇ ਵਰਕਸ਼ਾਪ ਵੀ ਹੈ ਤਾਂ ਜੋ ਟਰੈਕਟਰ ਚਾਲਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ ਅਤੇ ਉਨ੍ਹਾਂ ਨੂੰ ਅਸਲੀ ਪਾਰਟਸ ਦੇ ਨਾਲ-ਨਾਲ ਹੋਰਨਾਂ ਸੇਵਾਵਾਂ ਦਾ ਲਾਭ ਲੈ ਸਕਣ।
Ad Position 22
No active advertisement
ਪਿਛਲੀ ਖ਼ਬਰ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਦਾਖ਼ਲਿਆਂ ਲਈ ਭਾਰੀ ਉਤਸ਼ਾਹ ਅਗਲੀ ਖ਼ਬਰ ਸ੍ਰੀ ਬ੍ਰਹਮ ਨਿਵਾਸ ਆਸ਼ਰਮ ਗੜ੍ਹਸ਼ੰਕਰ ਤੋਂ ਭੂਰੀਵਾਲਿਆਂ ਦੀ ਸੰਗਤ ਨੇ ਪੀ.ਜੀ.ਆਈ. ਦੇ ਮਰੀਜ਼ਾਂ ਲਈ ਲੰਗਰ ਭੇਜਿਆ
Ad Position 24
No active advertisement