ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਸ੍ਰੀ ਬ੍ਰਹਮ ਨਿਵਾਸ ਆਸ਼ਰਮ ਗੜ੍ਹਸ਼ੰਕਰ ਤੋਂ ਭੂਰੀਵਾਲਿਆਂ ਦੀ ਸੰਗਤ ਨੇ ਪੀ.ਜੀ.ਆਈ. ਦੇ ਮਰੀਜ਼ਾਂ ਲਈ ਲੰਗਰ ਭੇਜਿਆ

Ad Position 21
No active advertisement
ਅਜੀਤ ਡੈਸਕ 03-07-2026
ਗੜ੍ਹਸ਼ੰਕਰ, 2 ਜੁਲਾਈ (ਧਾਲੀਵਾਲ)- ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਵਰਤਮਾਨ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆ ਦੇ ਮਾਰਗਦਰਸ਼ਨ ਹੇਠ ਪੀ.ਜੀ.ਆਈ. ਚੰਡੀਗੜ੍ਹ ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਿਸਾਂ ਲਈ ਚੱਲ ਰਹੀ ਨਿਰੰਤਰ ਲੰਗਰ ਸੇਵਾ ਦੇ ਤਹਿਤ ਸ੍ਰੀ ਬ੍ਰਹਮ ਨਿਵਾਸ ਆਸ਼ਰਮ ਗੜ੍ਹਸ਼ੰਕਰ ਤੋਂ ਸੰਗਤ ਨੇ ਦੇਸੀ ਘਿਓ ਨਾਲ ਤਿਆਰ ਲੰਗਰ ਦੀ ਗੱਡੀ ਸ਼ਰਧਾਪੂਰਵਕ ਰਵਾਨਾ ਕੀਤੀ। ਲੰਗਰ ਰਵਾਨਾ ਕਰਨ ਤੋਂ ਪਹਿਲਾ ਮੰਗਲਾਚਰਨ ਕੀਤਾ ਗਿਆ ਜਿਸ ਤੋਂ ਬਾਅਦ ਸੇਵਾਦਾਰਾਂ ਸਮੇਤ ਲੰਗਰ ਵਾਹਨ ਨੂੰ ਪੀ.ਜੀ.ਆਈ. ਚੰਡੀਗੜ੍ਹ ਲਈ ਰਵਾਨਾ ਕੀਤਾ ਗਿਆ। ਸੇਵਾਦਾਰਾਂ ਵਲੋਂ ਪੀ.ਜੀ.ਆਈ. ਚੰਡੀਗੜ੍ਹ ਪਹੁੰਚਕੇ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਿਸਾਂ ਨੂੰ ਪ੍ਰੇਮ ਅਤੇ ਸ਼ਰਧਾ ਨਾਲ ਲੰਗਰ ਵਰਤਾਇਆ ਗਿਆ। ਲੰਗਰ ਤਿਆਰ ਕਰਨ ਸਮੇਂ ਸੰਗਤਾਂ ਨੇ ਦੱਸਿਆ ਕਿ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਦੀ ਪ੍ਰੇਰਣਾ ਨਾਲ ਵੱਖ-ਵੱਖ ਪਿੰਡਾਂ ਦੀ ਸੰਗਤ ਨੂੰ ਰੋਜ਼ਾਨਾ ਵਾਰੋ-ਵਾਰੀ ਦੇਸੀ ਘਿਉ ਦਾ ਲੰਗਰ ਤਿਆਰ ਕਰਕੇ ਪੀ.ਜੀ.ਆਈ. ਚੰਡੀਗੜ੍ਹ ਭੇਜਣ ਦੀ ਸੇਵਾ ਸੌਂਪੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਮਹਿੰਦਰਾ ਜੈਨੂਅਨ ਪਾਰਟਸ ਦੇ ਐਕਸਕਲੂਸਿਵ ਸ਼ੋਅਰੂਮ (ਐਮ-ਸ਼ੌਪੀ) ਦਾ ਦਾਣਾ ਮੰਡੀ ’ਚ ਉਦਘਾਟਨ ਅਗਲੀ ਖ਼ਬਰ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਗੁਰਦੁਆਰਾ ਸੈਫਲਾਬਾਦ ’ਚ ਗੁਰਮਤਿ ਸਮਾਗਮ
Ad Position 24
No active advertisement