ਕਪੂਰਥਲਾ/ਫੱਤੂਢੀਂਗਾ, 2 ਜੁਲਾਈ (ਅਮਰਜੀਤ ਕੋਮਲ, ਬਲਜੀਤ ਸਿੰਘ)-ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਇਤਿਹਾਸਕ ਗੁਰਦੁਆਰਾ ਗੁਰਸਰ ਸਾਹਿਬ ਪਾਤਸ਼ਾਹੀ ਛੇਵੀਂ ਸੈਫਲਾਬਾਦ ਵਿਚ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਤੋਂ ਪਹਿਲਾਂ 20 ਅਖੰਡ ਪਾਠਾਂ ਦੇ ਭੋਗ ਪਾਏ ਗਏ ਤੇ ਉਪਰੰਤ ਭਾਈ ਸੁਖਜਿੰਦਰ ਸਿੰਘ ਮੋਨੀ, ਭਾਈ ਸੁਰਿੰਦਰ ਸਿੰਘ ਟਾਹਲੀ ਸਾਹਿਬ ਵਾਲੇ, ਬੀਬੀ ਕਿਰਨਦੀਪ ਕੌਰ ਕਪੂਰਥਲਾ, ਭਾਈ ਬਲਵੰਤ ਸਿੰਘ ਜਾਤੀਕੇ ਵਾਲਿਆਂ ਦੇ ਰਾਗੀ ਜਥੇ, ਕਥਾਵਾਚਕ ਭਾਈ ਦਿਲਬਾਗ ਸਿੰਘ ਬਲੇਰ, ਕਥਾਵਾਚਕ ਭਾਈ ਸ਼ੁੱਭਕਰਨ ਸਿੰਘ, ਉਘੇ ਕਵੀਸ਼ਰ ਭਾਈ ਗੁਰਪ੍ਰੀਤ ਸਿੰਘ ਮੱਤੇਵਾਲ, ਉੱਘੇ ਕਵੀਸ਼ਰ ਭਾਈ ਅਵਤਾਰ ਸਿੰਘ ਦੂਲੋਵਾਲ, ਭਾਈ ਹੀਰਾ ਸਿੰਘ, ਭਾਈ ਗੁਰਦਿਆਲ ਸਿੰਘ ਢਿੱਲਵਾਂ, ਭਾਈ ਅਮਰਜੀਤ ਸਿੰਘ ਕੋਮਲ, ਭਾਈ ਗੁਰਸ਼ਰਨ ਸਿੰਘ ਕਡਿਆਣਾ ਦੇ ਢਾਡੀ ਜਥੇ, ਭਾਈ ਮਨਬੀਰ ਸਿੰਘ ਬੀ.ਏ. ਪਹੁਵਿੰਡ ਵਾਲਿਆਂ ਦੇ ਢਾਡੀ ਜਥੇ ਨੇ ਸੰਗਤਾਂ ਨਾਲ ਸ਼ਬਦ ਗੁਰੂ ਦੇ ਨਾਲ ਜੋੜਣ ਦੇ ਨਾਲ-ਨਾਲ ਉਨ੍ਹਾਂ ਦੀ ਗੁਰ ਇਤਿਹਾਸ ਨਾਲ ਵੀ ਸਾਂਝ ਪੁਆਈ | ਇਸ ਮੌਕੇ ਬੋਲਦਿਆਂ ਬਾਬਾ ਲੀਡਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਗੁਰਸਰ ਸਾਹਿਬ ਪਾਤਸ਼ਾਹੀ ਛੇਵੀਂ ਸੈਫਲਾਬਾਦ ਤੇ ਗੁਰਦੁਆਰਾ ਟਾਹਲੀ ਸਾਹਿਬ ਬਲੇਰਖਾਨਪੁਰ ਵਾਲਿਆਂ ਨੇ ਸੰਗਤਾਂ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ | ਉਨ੍ਹਾਂ ਗੁਰੂ ਸਾਹਿਬ ਵਲੋਂ ਦੱਸੇ ਗਏ ਮਾਰਗ ‘ਤੇ ਚੱਲ ਕੇ ਸਰਬੱਤ ਦੇ ਭਲੇ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਬਾਬਾ ਅਮਰੀਕ ਸਿੰਘ ਖੁਖਰੈਣ ਵਾਲਿਆਂ ਨੇ ਗੁਰੂ ਘਰ ਵਲੋਂ ਸੰਤ ਬਾਬਾ ਬਲਬੀਰ ਸਿੰਘ ਰਾਜਸਥਾਨੀ, ਸੰਤ ਬਾਬਾ ਮਨਪ੍ਰੀਤ ਸਿੰਘ ਕੁੱਪਕਲਾਂ, ਮਹੰਤ ਮਹਾਤਮਾ ਮੁਨੀ ਖੈੜਾਬੇਟ ਵਾਲਿਆਂ, ਬਾਬਾ ਸ਼ਿੰਦਾ ਸਿੰਘ ਭਿੱਖੀਵਿੰਡੀਏ ਤਰਨਾਦਲ ਨਿਹੰਗ ਸਿੰਘ ਫੌਜਾ, ਬਾਬਾ ਹਰਜੀਤ ਸਿੰਘ ਗੁਰਦੁਆਰਾ ਦਮਦਮਾ ਸਾਹਿਬ ਪੁਰਾਣਾ ਠੱਟਾ, ਸੰਤ ਬਾਬਾ ਦਲਬੀਰ ਸਿੰਘ ਨਿਰਮਲ ਕੁਟੀਆ ਬੂੜੇਵਾਲ, ਸੰਤ ਬਾਬਾ ਭਗਵਾਨ ਸਿੰਘ ਮੋਠਾਂਵਾਲਾ, ਸੰਤ ਬਾਬਾ ਸ਼ਮਸ਼ੇਰ ਸਿੰਘ ਨਰੈਣਸਰ ਜਾਤੀਕੇ ਵਾਲੇ, ਭਾਈ ਹਰਵਿੰਦਰ ਸਿੰਘ ਜੀ ਰਾਮਰੌਣੀ, ਬਾਬਾ ਇੰਦਰਪਾਲ ਸਿੰਘ, ਸੰਤ ਬਾਬਾ ਜੈ ਸਿੰਘ ਮਹਿਮਦਵਾਲ ਵਾਲੇ ਤੋਂ ਇਲਾਵਾ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ, ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤੇ ‘ਆਪ’ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ, ਇੰਦਰਜੀਤ ਸਿੰਘ ਬਜਾਜ ਤੇ ਹੋਰ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨਾਲ ਸੰਬੰਧਿਤ ਸ਼ਖ਼ਸੀਅਤਾਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ | ਸਮਾਗਮ ਦੌਰਾਨ ਭਾਈ ਗੁਰਦੀਪ ਸਿੰਘ ਕਾਹਨਪੁਰੀ ਤੇ ਭਾਈ ਜਤਿੰਦਰ ਸਿੰਘ ਤੁੜ ਨੇ ਸਟੇਜ ਸਕੱਤਰ ਦੇ ਫ਼ਰਜ ਅਦਾ ਕੀਤੇ | ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਏ ਪੰਜ ਪਿਆਰਿਆਂ ਨੇ 40 ਤੋਂ ਵੱਧ ਪ੍ਰਾਣੀਆਂ ਨੂੰ ਖੰਡੇ ਬਾਟੇ ਦਾ ਅੰਮਿ੍ਤਪਾਨ ਕਰਵਾਕੇ ਗੁਰੂ ਲੜ ਲਾਇਆ | ਸਮਾਗਮ ਵਿਚ ਉਚੇਚੇ ਤੌਰ ‘ਤੇ ਸ਼ਾਮਲ ਹੋਏ ਬਾਬਾ ਸੁਰਜੀਤ ਸਿੰਘ ਸ਼ੰਟੀ ਤੇ ਉਨ੍ਹਾਂ ਦੇ ਜਥੇ ਦੇ ਮੈਂਬਰਾਂ ਨੇ ਸੰਗਤਾਂ ਨੂੰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵਲੋਂ ਵੱਡੀ ਗਿਣਤੀ ਵਿਚ ਬੂਟੇ ਤਕਸੀਮ ਕੀਤੇ | ਇਸੇ ਦੌਰਾਨ ਭਾਈ ਘਨੱਈਆ ਜੀ ਸੇਵਕ ਦਲ ਲੁਧਿਆਣਾ ਵਲੋਂ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਦੋ ਦਰਜ਼ਨ ਤੋਂ ਵੱਧ ਵਿਅਕਤੀਆਂ ਨੇ ਖ਼ੂਨਦਾਨ ਕੀਤਾ | ਸਮਾਗਮ ਦੌਰਾਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ | ਗੁਰਮਤਿ ਸਮਾਗਮ ਦੀ ਸਮਾਪਤੀ ਤੋਂ ਬਾਅਦ ਮੀਰੀ ਪੀਰੀ ਗਤਕਾ ਅਖਾੜੇ ਨਾਲ ਸੰਬੰਧਿਤ ਨੌਜਵਾਨਾਂ ਨੇ ਸ਼ਸ਼ਤਰਬਾਜੀ ਦੇ ਜੌਹਰ ਦਿਖਾਏ |