ਗੜ੍ਹਸ਼ੰਕਰ, 2 ਜੁਲਾਈ (ਧਾਲੀਵਾਲ)-ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਾਤਸ਼ਾਹੀ ਛੇਵੀਂ, ਨੌਵੀਂ ਪਿੰਡ ਚੱਕ ਸਿੰਘਾਂ, ਚੱਕ ਹਾਜੀਪੁਰ ਵਿਖੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਾਲਾਨਾ ਜੋੜ ਮੇਲਾ ਮਨਾਇਆ ਗਿਆ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਦਵਿੰਦਰ ਸਿੰਘ ਦੀ ਦੇਖ-ਰੇਖ ਹੇਠ ਕਰਵਾਏ ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਦਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਗਿਆਨੀ ਸੁਖਵੰਤ ਸਿੰਘ ਕਥਾ ਵਾਚਕ, ਢਾਡੀ ਜਤਿੰਦਰ ਪਾਲ ਸਿੰਘ ਜੋਧ ਤਰਨਾ ਦਲ ਦਾ ਜਥਾ, ਭਾਈ ਕਰਨ ਸਿੰਘ ਕੀਰਤਨੀ ਜਥਾ ਮਿਸਲ ਸ਼ਹੀਦਾਂ ਤਰਨਾ ਦਲ, ਭਾਈ ਅਮਨਵੀਰ ਸਿੰਘ ਹਜ਼ੂਰੀ ਕਵੀਸ਼ਰੀ ਜਥਾ ਤਰਨਾ ਦਲ ਹਰੀਆਂ ਵੇਲਾ ਵਾਲਿਆਂ ਨੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਤੇ ਉਪਦੇਸ਼ ’ਤੇ ਚਾਨਣਾ ਪਾਉਂਦੇ ਹੋਏ ਸੰਗਤਾਂ ਨੂੰ ਗੁਰੂ ਜੱਸ ਸਰਵਣ ਕਰਵਾਇਆ। ਕਥਾਵਾਚਕ ਭਾਈ ਗੁਰਭਾਗ ਸਿੰਘ ਨੇ ਸਟੇਜ ਦੀ ਕਾਰਵਾਈ ਚਲਾਉਂਦਿਆਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਮੁੱਖ ਸੇਵਾਦਾਰ ਬਾਬਾ ਦਵਿੰਦਰ ਸਿੰਘ ਨੇ ਪਹੁੰਚੇ ਜਥਿਆਂ ਦਾ ਸਿਰੋਪਾਉ ਨਾਲ ਸਤਿਕਾਰ ਕਰਦਿਆਂ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ। ਸਮਾਗਮ ਦੀ ਸਮਾਪਤੀ ਉਪਰੰਤ ਨਿਹੰਗ ਸਿੰਘ ਫ਼ੌਜਾਂ ਵਲੋਂ ਘੋੜਿਆਂ ਦੀ ਦੌੜ ਤੇ ਸ਼ਸਤਰਾਂ ਦੇ ਜੌਹਰ ਦਿਖਾਉਂਦੇ ਹੋਏ ਮਹੱਲਾ ਕੱਢਿਆ ਗਿਆ। ਮਨਦੀਪ ਸਿੰਘ ਦੀ ਅਗਵਾਈ ਹੇਠ ਜੈ ਸ਼ੰਕਰ ਬਲੱਡ ਸੇਵਾ ਅਤੇ ਵੈੱਲਫੇਅਰ ਸੁਸਾਇਟੀ ਵਲੋਂ ਖ਼ੂਨਦਾਨ ਕੈਂਪ ਲਗਾਇਆ ਗਿਆ। ਸ਼ਾਮ ਸਮੇਂ ਕਬੱਡੀ ਦਾ ਮੈਚ ਵੀ ਕਰਵਾਇਆ ਗਿਆ। ਸਮਾਗਮ ਦੌਰਾਨ ਬਾਬਾ ਜੋਗਾ ਸਿੰਘ ਮਿਸਲ ਸ਼ਹੀਦਾਂ ਸ਼੍ਰੋਮਣੀ ਪੰਥ ਅਕਾਲੀ ਤਰਨਾ ਦਲ ਬਾਬਾ ਬਕਾਲਾ ਸਾਹਿਬ, ਬਾਬਾ ਨਾਗਰ ਸਿੰਘ ਪੰਥ ਅਕਾਲੀ ਤਰਨਾ ਦਲ ਹਰੀਆਂ ਵੇਲਾ, ਜਥੇਦਾਰ ਬਾਬਾ ਜਗੀਰ ਸਿੰਘ , ਬਾਬਾ ਅਜੀਤ ਸਿੰਘ ਫਤਹਿਪੁਰ ਕੋਠੀ, ਬਾਬਾ ਧਰਮ ਸਿੰਘ ਤੇ ਹੋਰ ਮਹਾਂਪੁਰਸ਼ਾਂ ਤੋਂ ਇਲਾਵਾ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸਾਬਕਾ ਵਿਧਾਇਕ, ਰਾਜਿੰਦਰ ਸਿੰਘ ਚੱਕ ਸਿੰਘਾਂ, ਬੂਟਾ ਸਿੰਘ ਅਲੀਪੁਰ, ਹਰਜੀਤ ਸਿੰਘ ਭਾਤਪੁਰ, ਹਰਪ੍ਰੀਤ ਸਿੰਘ ਰਿੰਕੂ ਬੇਦੀ, ਗਿਆਨ ਸਿੰਘ ਸਮੁੰਦੜਾ, ਨਿਸ਼ਾਨ ਸਿੰਘ ਭੰਵਰਾ, ਮਨਜੀਤ ਸਿੰਘ ਹੀਰ ਚੱਕ ਸਿੰਘਾ, ਜੁਝਾਰ ਸਿੰਘ ਚੱਕ ਸਿੰਘਾ, ਗਿਆਨੀ ਭਗਤ ਸਿੰਘ, ਪਿਆਰਾ ਸਿੰਘ, ਨਰਿੰਦਰ ਸਿੰਘ ਚੱਕ ਸਿੰਘਾ, ਬਲਜੀਤ ਸਿੰਘ ਚੱਕ ਹਾਜੀਪੁਰ, ਲੱਕੀ ਸਿੰਘ ਤੇ ਵੱਡੀ ਗਿਣਤੀ ’ਚ ਸੰਗਤਾਂ ਨੇ ਹਾਜ਼ਰੀ ਭਰੀ।