ਮਾਹਿਲਪੁਰ, 2 ਜੁਲਾਈ (ਰਜਿੰਦਰ ਸਿੰਘ) - ਅੱਜ ਯੂਥ ਸਪੋਰਟਸ ਕਲੱਬ ਖ਼ਾਨਪੁਰ ਵੱਲੋਂ ਪਿੰਡ ਦੇ 25 ਲੱਖ ਦੇ ਕਰੀਬ ਕੀਮਤ ਨਾਲ ਤਿਆਰ ਹੋਣ ਵਾਲੇ ਖੇਡ ਮੈਦਾਨ ਦੀ ਚਾਰਦੀਵਾਰੀ ਦਾ ਨੀਂਹ ਪੱਥਰ ਰੱਖਣ ਮੌਕੇ ਕਲੱਬ ਦੇ ਪ੍ਰਧਾਨ ਜਤਿੰਦਰ ਕੁਮਾਰ ਪਿੰਕੀ ਦੀ ਅਗਵਾਈ ‘ਚ ਸਾਦਾ ਸਮਾਗਮ ਕਰਵਾਇਆ ਗਿਆ ਜਿਸ ਹਲਕਾ ਚੱਬੇਵਾਲ ਦੇ ਵਿਧਾਇਕ ਡਾ.ਇਸ਼ਾਂਕ ਕੁਮਾਰ ਵਲੋਂ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਨੀਂਹ ਪੱਥਰ ਰੱਖਿਆ। ਇਸ ਮੌਕੇ ਡਾ.ਇਸ਼ਾਂਕ ਨੇ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਤੰਦਰੁਸਤ ਰੱਖਣ ਵਾਸਤੇ ਖੇਡਾਂ ਬਹੁਤ ਜ਼ਰੂਰੀ ਹਨ। ਇਸ ਮੌਕੇ ਕਲੱਬ ਦੇ ਪ੍ਰਧਾਨ ਜਤਿੰਦਰ ਕੁਮਾਰ ਪਿੰਕੀ, ਐਸ.ਐਮ.ਓ. ਡਾ.ਜਸਵੰਤ ਸਿੰਘ ਥਿੰਦ ਸਮੇਤ ਕਲੱਬ ਮੈਂਬਰ ਤੇ ਪਿੰਡ ਦੀਆ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਡਾ.ਇਸ਼ਾਂਕ ਦਾ ਸਨਮਾਨ ਕਰਦੇ ਉਨ੍ਹਾਂ ਕਾਰਜ ਦੀ ਸ਼ਲਾਘਾ ਕੀਤੀ। ਇਸ ਮੌਕੇ ਸਰਪੰਚ ਬਲਵਿੰਦਰ ਕੌਰ, ਸਤਵਿੰਦਰ ਸਿੰਘ ਮਿੰਟੂ, ਸਮਾਜ ਸੇਵੀ ਮੇਹਰ ਸਿੰਘ, ਮੁਨੀਸ਼ ਬਾਂਸਲ, ਰਾਮ ਸਰੂਪ, ਕੁਲਵਰਨ ਸਿੰਘ, ਸਾਬਕਾ ਸਰਪੰਚ ਸੁਰਜੀਤ ਸਿੰਘ, ਸੁਖਵਿੰਦਰ ਸਿੰਘ, ਸਾਬਕਾ ਸਰਪੰਚ ਸੰਤੋਖ ਸਿੰਘ, ਜੱਸੀ ਖ਼ਾਨਪੁਰ, ਕਮਲਜੀਤ ਸਿੰਘ ਪੰਚ, ਮਨਜੀਤ ਸਿੰਘ, ਲਖਵਿੰਦਰ ਲੱਕੀ, ਸੁਖਵਿੰਦਰ ਸਿੰਘ, ਹੈਪੀ, ਪਾਰੋ ਰਾਣੀ, ਸੰਤੋਸ਼ ਕੁਮਾਰੀ ਪੰਚ, ਦੀਦਾਰ ਸਿੰਘ ਪੰਚ, ਅਵਤਾਰ ਸਿੰਘ, ਰਾਜ ਕੁਮਾਰ, ਜਸਵਿੰਦਰ ਸਿੰਘ ਜੱਸੀ, ਸਤੀਸ਼ ਕੁਮਾਰ ਤੀਸ਼ਾਂ, ਚਰਨਜੀਤ ਸਿੰਘ, ਨਰਿੰਦਰ ਬੱਬਲੀ ਆਦਿ ਹਾਜ਼ਰ।