08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਬਾਬਾ ਨਿਜ਼ਾਮ ਸ਼ਾਹ ਬਲੀ ਦੇ ਦਰਬਾਰ ’ਤੇ ਜੋੜ ਮੇਲਾ ਕਰਵਾਇਆ

Ad Position 21
No active advertisement
ਅਜੀਤ ਡੈਸਕ 06-07-2026
ਅੱਡਾ ਸਰਾਂ , 5 ਜੁਲਾਈ (ਮਸੀਤੀ)- ਬਾਬਾ ਨਿਜ਼ਾਮ ਸ਼ਾਹ ਬਲੀ ਦੇ ਦਰਬਾਰ ਪਿੰਡ ਕੰਧਾਲਾ ਸ਼ੇਖ਼ਾ ਵਿਖੇ ਸਾਲਾਨਾ ਜੋੜ ਮੇਲਾ ਪ੍ਰਧਾਨ ਜਸਵੀਰ ਸਿੰਘ ਜੱਸਾ, ਸਾਬਕਾ ਸਰਪੰਚ ਬਲਵੀਰ ਸਿੰਘ ਦੀ ਅਗਵਾਈ ਵਿਚ ਕਰਵਾਇਆ ਗਿਆ। ਇਸ ਜੋੜ ਮੇਲੇ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਲਗਵਾਈ। ਇਸ ਮੌਕੇ ਦਰਬਾਰ ਤੇ ਚਾਦਰ ਤੇ ਝੰਡਾ ਚੜ੍ਹਾਉਣ ਦੀ ਰਸਮ ਤੋਂ ਬਾਅਦ ਨਕਲਾਂ ਦੇ ਪ੍ਰੋਗਰਾਮ ਤੋਂ ਬਾਅਦ ਕੱਵਾਲਾਂ ਅਤੇ ਕਲਾਕਾਰਾਂ ਨੇ ਸੂਫ਼ੀਆਨਾ ਕਲਾਮਾਂ ਦੇ ਨਾਲ ਪੀਰਾਂ ਦੀ ਮਹਿਮਾ ਦਾ ਗੁਣਗਾਨ ਕੀਤਾ ਤੇ ਗੀਤ ਪੇਸ਼ ਕੀਤੇ। ਇਸ ਦੌਰਾਨ ਹੋਏ ਵਾਲੀਬਾਲ ਮੁਕਾਬਲਿਆਂ ਦਾ ਉਦਘਾਟਨ ਸਰਪੰਚ ਤਰਨਵੀਰ ਸਿੰਘ ਅਤੇ ਸਮੂਹ ਪੰਚਾਇਤ ਮੈਂਬਰਾਂ ਨੇ ਕੀਤਾ। ਵਾਲੀਬਾਲ ਦੇ ਖ਼ਿਤਾਬੀ ਮੁਕਾਬਲੇ ਵਿਚ ਪਿੰਡ ਜੌੜਾ ਦੀ ਟੀਮ ਨੇ ਕੰਧਾਲਾ ਸ਼ੇਖ਼ਾ ਨੂੰ ਹਰਾਇਆ ਜਦਕਿ ਤਲਵਾੜਾ ਦੀ ਟੀਮ ਤੀਜੇ ਸਥਾਨ ’ਤੇ ਰਹੀ। ਪ੍ਰਬੰਧਕਾਂ ਵਲੋਂ ਜੇਤੂ ਟੀਮਾਂ ਅਤੇ ਹੋਰਨਾਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਬਾ ਸਤਨਾਮ ਸਿੰਘ, ਸਟੇਜ ਸੈਕਟਰੀ ਜੰਗ ਬਹਾਦਰ, ਗੱਗੀ ਕੋਚ, ਵਾਲੀਬਾਲ ਖਿਡਾਰੀ ਇਕਬਾਲ ਸਿੰਘ, ਰੇਸ਼ਮ ਸਿੰਘ ਅਤੇ ਜੂਨੀਅਰ ਖਿਡਾਰੀਆਂ ਸ਼ਾਨਾਂ, ਕਪਤਾਨ ਗੁਰਲਾਭ ਸਿੰਘ, ਮਨਜੋਤ ਸਿੰਘ, ਜੋਰਾ, ਅਮਨਵੀਰ, ਗੁਰਸ਼ਰਨ, ਸ਼ੋਰਯਾ, ਮਨਰਾਜ, ਪ੍ਰੀਤ, ਸੁਖਪ੍ਰੀਤ ਅਤੇ ਪਿੰਡ ਵਾਸੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਸਿਰ ਕਰਜ਼ੇ ਦਾ ਬੋਝ ਦਿਨ-ਬ-ਦਿਨ ਵਧ ਰਿਹਾ, ਪੰਜਾਬੀ ਜਾਗਰੂਕ ਹੋਣ-ਸ਼ਿਵਾਲਿਕ ਅਗਲੀ ਖ਼ਬਰ ਰਾਸ਼ਨ ਕਿੱਟ ਵੰਡ ਮੁਹਿੰਮ ਅਧੀਨ ਰਾਮਗੜ੍ਹ ਸੀਕਰੀ ਵਿਖੇ ਵਿਧਾਇਕ ਘੁੰਮਣ ਨੇ ਰਾਸ਼ਨ ਕਿੱਟਾਂ ਦੀ ਕੀਤੀ ਵੰਡ
Ad Position 24