ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਖ਼ਾਲਸਾ ਕਾਲਜ ’ਚ ਸੰਤ ਬਾਬਾ ਹਰੀ ਸਿੰਘ ਦੀ ਯਾਦ ’ਚ ਫੁੱਟਬਾਲ ਟੂਰਨਾਮੈਂਟ ਸ਼ੁਰੂ

Ad Position 21
No active advertisement
ਅਜੀਤ ਡੈਸਕ 07-07-2026

ਮਾਹਿਲਪੁਰ, 6 ਜੁਲਾਈ (ਰਜਿੰਦਰ ਸਿੰਘ)- ਸੰਤ ਬਾਬਾ ਹਰੀ ਸਿੰਘ ਸਪੋਰਟਸ ਕਲੱਬ ਮਾਹਿਲਪੁਰ ਵੱਲੋਂ ਸੰਤ ਬਾਬਾ ਹਰੀ ਸਿੰਘ ਦੀ ਯਾਦ ’ਚ ਕਲੱਬ ਪ੍ਰਧਾਨ ਹਰਪ੍ਰੀਤ ਸਿੰਘ ਬੈਂਸ ਦੀ ਦੇਖ-ਰੇਖ ’ਚ ਸਮੂਹ ਇਲਾਕਾ ਨਿਵਾਸੀ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਸਾਲਾਨਾ ਫੁੱਟਬਾਲ ਟੂਰਨਾਮੈਂਟ ਖਾਲਸਾ ਕਾਲਜ ਮਾਹਿਲਪੁਰ ਵਿਖੇ ਸ਼ੁਰੂ ਹੋ ਗਿਆ। ਟੂਰਨਾਮੈਂਟ ਦਾ ਉਦਘਾਟਨ ਸਿੱਖ ਵਿੱਦਿਅਕ ਕੌਂਸਲ ਦੇ ਪ੍ਰਧਾਨ ਸੰਤ ਬਾਬਾ ਸਾਧੂ ਸਿੰਘ ਕਹਾਰਪੁਰ ਵਾਲਿਆਂ ਵਲੋਂ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਡਾ. ਜੰਗ ਬਹਾਦਰ ਸਿੰਘ ਰਾਏ, ਮੈਨੇਜਰ ਇੰਦਰਜੀਤ ਸਿੰਘ ਭਾਰਟਾ, ਸੀਨੀਅਰ ਵਾਈਸ ਪ੍ਰਧਾਨ ਗੁਰਪ੍ਰੀਤ ਸਿੰਘ ਬੈਂਸ, ਜ਼ੈਲਦਾਰ ਗੁਰਿੰਦਰ ਸਿੰਘ ਬੈਂਸ, ਪ੍ਰਿੰ. ਡਾ.ਪਰਵਿੰਦਰ ਸਿੰਘ, ਇੰਜੀ.ਤਰਲੋਚਨ ਸਿੰਘ ਸੰਧੂ, ਖ਼ਜ਼ਾਨਚੀ ਬੰਤ ਸਿੰਘ ਬੈਂਸ, ਪ੍ਰਿੰ. ਸੁਖਇੰਦਰ ਸਿੰਘ ਮਿਨਹਾਸ, ਇੰਟਰਨੈਸ਼ਨਲ ਫੁੱਟਬਾਲਰ ਹਰਮਨਜੋਤ ਸਿੰਘ ਖਾਬੜਾ, ਕੋਚ ਬੰਧਨਾ ਸਿੰਘ, ਵਰਿੰਦਰ ਸ਼ਰਮਾ, ਸਰਪੰਚ ਹਰਨੇਕ ਸਿੰਘ ਨੇ ਸਾਂਝੇ ਤੌਰ ’ਤੇ ਕੀਤੀ। ਕਾਲਜ ਵਰਗ ਦੇ ਖੇਡੇ ਗਏ ਉਦਘਾਟਨੀ ਲੀਗ ਮੈਚ ਵਿਚ ਖਾਲਸਾ ਕਾਲਜ ਮਾਹਿਲਪੁਰ ਨੇ ਡੀ.ਏ.ਵੀ. ਕਾਲਜ ਫਗਵਾੜਾ ਦੀ ਟੀਮ ਨੂੰ 3-0 ਨਾਲ ਤੇ ਪਿੰਡ ਵਰਗ ਦੇ ਖੇਡੇ ਗਏ ਮੈਚ ’ਚ ਪਿੰਡ ਚੰਦੇਲੀ ਨੇ ਭਾਮ ਦੀ ਟੀਮ ਨੂੰ ਪੈਨਲਟੀ ਕਿੱਕ ਦੁਆਰਾ 9-8 ਦੇ ਫਰਕ ਨਾਲ ਹਰਾ ਕੇ ਅਗਲੇ ਦੌਰ ’ਚ ਪ੍ਰਵੇਸ਼ ਕੀਤਾ। ਇਸ ਮੌਕੇ ਨੰਬਰਦਾਰ ਦਵਿੰਦਰ ਸਿੰਘ, ਹਰੀ ਸਿੰਘ ਜਸਵਾਲ ਭਾਮ, ਰਾਵਿੰਦਰਪਾਲ ਸਿੰਘ ਰਾਏ ਬਾਹੋਵਾਲ, ਪਰਮਜੀਤ ਸਿੰਘ ਬਾਹੋਵਾਲ, ਜਗਮੋਹਣ ਸਿੰਘ ਹਵੇਲੀ, ਤਰਸੇਮ ਭਾਅ, ਗੁਰਦਿਆਲ ਸਿੰਘ ਖਾਬੜਾ, ਜਤਿੰਦਰ ਸਿੰਘ ਬੇਦੀ, ਨੰਬਰਦਾਰ ਤਕਦੀਰ ਸਿੰਘ, ਸਤਵਿੰਦਰ ਸਿੰਘ ਬਿੱਟੂ, ਜਤਿੰਦਰ ਸਿੰਘ ਬੇਦੀ, ਕੁਲ ਵਰਨ ਸਿੰਘ, ਜਸਪਾਲ ਸਿੰਘ ਪਾਲਾ ਖ਼ਾਨਪੁਰ, ਹਰਵਿੰਦਰ ਸਿੰਘ, ਅਮਨਪ੍ਰੀਤ ਸਿੰਘ ਨਾਗਰਾ, ਸਾਬਕਾ ਕੌਂਸਲਰ ਅਸ਼ੋਕ ਰਾਣਾ, ਫ਼ੌਜੀ ਹਰਦੇਵ ਸਿੰਘ, ਠਾਕੁਰ ਕਰਨ ਮਹਿਤਾ, ਹਰਪ੍ਰੀਤ ਸਿੰਘ ਹੈਪੀ, ਕੋਚ ਹਰਿੰਦਰ ਸੰਨੀ, ਕੋਚ ਗੁਰਦੀਪ ਸਿੰਘ ਥਾਪਾ, ਕੋਚ ਚਰਨਜੀਤ ਕੁਮਾਰ, ਕੋਚ ਨਿਰਮਲ ਗੋਰਾ, ਕੋਚ ਲੱਕੀ, ਮੈਚ ਰੈਫ਼ਰੀ ਦੀਪਾ ਦੁਸਾਂਝ, ਰੈਫ਼ਰੀ ਹਰਮੇਸ਼ ਸਿੰਘ, ਰੈਫ਼ਰੀ ਪ੍ਰਦੀਪ ਗੜ੍ਹਸ਼ੰਕਰ, ਰੈਫ਼ਰੀ ਸਤਵੰਤ ਸਿੰਘ ਪੱਲੀਆਂ ਆਦਿ ਭਾਰੀ ਗਿਣਤੀ ਚ ਖੇਡ ਪ੍ਰੇਮੀ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਭਾਰਤ ਫੀਫਾ ਟੂਰਨਾਮੈਂਟ ਦਾ ਹਿੱਸਾ ਕਿਉਂ ਨਹੀਂ? ਅਗਲੀ ਖ਼ਬਰ ਖੇਡ ਮੁਕਾਬਲਿਆਂ ਛਾਏ 'ਚ ਪੰਜਾਬੀ ਅਥਲੀਟ ਪਰ ਰੜਕਦੀ ਰਹੀ ਦਰਸ਼ਕਾਂ ਦੀ ਘਾਟ
Ad Position 24
No active advertisement