ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਸੰਜੀਵਨੀ ਸ਼ਰਨਮ ਦੇ ਸੰਸਥਾਪਕ ਦਿਵਸ ਮੌਕੇ ਸੂਫ਼ੀਆਨਾ ਲਾਈਵ ਸੰਗੀਤਕ ਸ਼ਾਮ ਦਾ ਆਯੋਜਨ

Ad Position 21
No active advertisement
ਅਜੀਤ ਡੈਸਕ 08-07-2026

ਏ.ਐਸ. ਮਿੱਤਲ ਨੇ ਪਰਿਵਾਰ ਸਮੇਤ ਕੀਤੀ ਸ਼ਿਰਕਤ
ਹੁਸ਼ਿਆਰਪੁਰ, 7 ਜੁਲਾਈ (ਨਰਿੰਦਰ ਸਿੰਘ ਬੱਡਲਾ)-ਸੰਜੀਵਨੀ ਸ਼ਰਨਮ ਦੇ ਸਥਾਪਨਾ ਦਿਵਸ ਮੌਕੇ ਸ਼ਾਨਦਾਰ ਸੂਫ਼ੀਆਨਾ ਲਾਈਵ ਸੰਗੀਤਕ ਸ਼ਾਮ ਦਾ ਆਯੋਜਨ ਕੀਤਾ ਗਿਆ। ਜਿਸ ‘ਚ ਸੈਂਕੜੇ ਲੋਕਾਂ ਨੇ ਪਹੁੰਚ ਕੇ ਮੈਡਮ ਸੰਗੀਤਾ ਮਿੱਤਲ ਨੂੰ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਮੈਡਮ ਸੰਗੀਤਾ ਮਿੱਤਲ ਇਕ ਉੱਘੀ ਅਧਿਆਤਮਿਕ ਮਾਰਗਦਰਸ਼ਕ ਹਨ, ਜੋ ਸਮਾਜ ਸੇਵਾ ਨਾਲ ਸਬੰਧਿਤ ਬਹੁਤ ਸਾਰੇ ਪ੍ਰੋਜੈਕਟ ਚਲਾ ਰਹੇ ਹਨ। ਇਸ ਮੌਕੇ ਮੈਡਮ ਮਿੱਤਲ ਨੇ ਇਸ ਸ਼ੁੱਭ ਮੌਕੇ ‘ਤੇ ਸੂਫ਼ੀਆਨਾ ਸ਼ਾਮ ਲਈ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮੇਰੇ ਜਨਮ ਦਿਨ ‘ਤੇ ਮੈਂ ਪ੍ਰਮਾਤਮਾ ਅੱਗੇ ਕਾਮਨਾ ਕਰਦੀ ਹਾਂ ਕਿ ਸਾਡੀ ਚੇਤਨਾ ਹੋਰ ਡੂੰਘੀ ਹੋ ਜਾਵੇ ਅਤੇ ਅਸੀਂ ਜਾਣ ਸਕੀਏ ਕਿ ਅਸੀਂ ਅਸਲ ‘ਚ ਕੌਣ ਹਾਂ ਤੇ ਬਿਨਾਂ ਕਿਸੇ ਸ਼ਰਤ ਦੇ ਪਿਆਰ ਕਰਦਿਆਂ ਬਿਨਾਂ ਕਿਸੇ ਉਮੀਦ ਦੇ ਸੇਵਾ ਕਰਦੇ ਰਹੀਏ ਤੇ ਪ੍ਰਮਾਤਮਾ ਦਾ ਮਾਧਿਅਮ ਬਣ ਕੇ ਜੀਵਨ ਬਤੀਤ ਕਰ ਸਕੀਏ। ਇਸ ਤੋਂ ਪਹਿਲਾਂ ਮਿੱਤਲ ਪਰਿਵਾਰ ਦੀ ਵੱਡੀ ਧੀ, ਮਸ਼ਹੂਰ ਸਾਊਂਡ ਹੀਲਰ ਸਾਗਰਿਕਾ ਮਿੱਤਲ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ‘ਤੂੰ ਪਿਆਰ ਕਾ ਸਾਗਰ ਹੈ’ ਗੀਤ ਗਾਇਆ ਅਤੇ ਇਕ ਮਾਂ, ਪਤਨੀ, ਭੈਣ ਵਜੋਂ ਅਤੇ ਮਾਰਗਦਰਸ਼ਕ ਵਜੋਂ ਲੋਕ ਭਲਾਈ ਦੇ ਕੰਮਾਂ ਵਿਚ ਲੱਗੇ ਹੋਏ ਸ਼ਾਨਦਾਰ ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਮੈਡਮ ਮਿੱਤਲ ਨੇ ਕਿਹਾ ਕਿ ਪ੍ਰਮਾਤਮਾ ਨੇ ਉਨ੍ਹਾਂ ਨੂੰ ਸਮਾਜ ਭਲਾਈ ਦੇ ਕੰਮਾਂ ਰਾਹੀਂ ਖ਼ੁਸ਼ੀਆਂ ਫੈਲਾਉਣ ਦੀ ਸਮਰਥਾ ਦਿੱਤੀ ਹੈ, ਜਿਸ ‘ਤੇ ਹਰ ਕਿਸੇ ਨੂੰ ਮਾਣ ਹੈ ਅਤੇ ਪ੍ਰਮਾਤਮਾ ਦੀ ਇਸ ਕ੍ਰਿਪਾ ਲਈ ਤਹਿ ਦਿਲੋਂ ਧੰਨਵਾਦੀ ਹਾਂ। ਇਸ ਮੌਕੇ ਸੋਨਾਲੀਕਾ ਗਰੁੱਪ ਦੇ ਵਾਇਸ ਚੇਅਰਮੈਨ ਅੰਮ੍ਰਿਤ ਸਾਗਰ ਮਿੱਤਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ, ਜਦਕਿ ਸੋਨਾਲੀਕਾ ਗਰੁੱਪ ਦੇ ਡਾਇਰੈਕਟਰ ਸੁਸ਼ਾਂਤ ਸਾਗਰ ਮਿੱਤਲ, ਮੈਡਮ ਆਕਾਂਕਸ਼ਾ ਮਿੱਤਲ, ਡਾ. ਗੀਤਿਕਾ ਮਿੱਤਲ ਸਮੇਤ ਮਿੱਤਲ ਪਰਿਵਾਰ ਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨੇ ਵੀ ਹਾਜ਼ਰੀ ਭਰੀ। ਸੰਜੀਵਨੀ ਸ਼ਰਨਮ ਟੀਮ, ਆਰ.ਆਰ.ਐਮ. ਆਟਿਜ਼ਮ ਥੈਰੇਪਿਊਟਿਕ ਸਕੂਲ ਸਟਾਫ਼, ਆਰ.ਆਰ.ਐਮ. ਹੋਲਿਸਟਿਕ ਕਲੀਨਿਕ ਟੀਮ ਨੇ ਵੀ ਮੈਡਮ ਮਿੱਤਲ ਨੂੰ ਉਨ੍ਹਾਂ ਦੀ ਸ਼ਾਨਦਾਰ ਅਗਵਾਈ ਅਤੇ ਮਾਰਗਦਰਸ਼ਨ ਲਈ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ। ਸਮਾਗਮ ਦੌਰਾਨ ਅੰਮ੍ਰਿਤਸਰ ਦੇ ਮਸ਼ਹੂਰ ਸੰਗੀਤ ਅਤੇ ਗਾਇਕ ਬੈਂਡ ਅਨੁਜ-ਮੀਨੂੰ ਨੇ ਸੂਫ਼ੀਆਨਾ ਗਾਇਕੀ ਨਾਲ ਮਾਹੌਲ ਨੂੰ ਜੋਸ਼ ਅਤੇ ਤਰੰਗਾਂ ਨਾਲ ਭਰ ਦਿੱਤਾ। ਪ੍ਰਸਿੱਧ ਐਂਕਰ ਮੀਨਾਕਸ਼ੀ ਮੈਨਨ ਨੇ ਆਪਣੇ ਜਾਣੇ-ਪਹਿਚਾਣੇ ਅੰਦਾਜ਼ ‘ਚ ਮੰਚ ਦਾ ਸੰਚਾਲਨ ਕੀਤਾ। ਸਮਾਗਮ ਦੌਰਾਨ ਕੇਕ ਕੱਟਣ ਦੀ ਰਸਮ ਵੀ ਅਦਾ ਕੀਤੀ ਗਈ।

Ad Position 22
No active advertisement
ਪਿਛਲੀ ਖ਼ਬਰ ਕੁੱਲ ਹਿੰਦ ਕਿਸਾਨ ਸਭਾ ਤੇ ਖੇਤ ਮਜ਼ਦੂਰ ਯੂਨੀਅਨ ਵਲੋਂ ਐੱਸ.ਡੀ.ਐੱਮ. ਦਫ਼ਤਰ ਵਿਖੇ ਰੋਸ ਧਰਨਾ ਅਗਲੀ ਖ਼ਬਰ ਪਿੰਡ-ਪਿੰਡ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ’ਤੇ ਆਧਾਰਿਤ ਡਾਕੂਮੈਂਟਰੀ ਦਿਖਾਈ ਜਾਵੇਗੀ - ਡਾ. ਇਸ਼ਾਂਕ ਕੁਮਾਰ
Ad Position 24
No active advertisement