09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

5 ਦਿਨ ਤੋਂ ਗੱਡੀ ਚੋਰੀ, ਪੁਲਿਸ ’ਤੇ ਕਾਰਵਾਈ ਨਾ ਕਰਨ ਦਾ ਦੋਸ਼

Ad Position 21
No active advertisement
ਅਜੀਤ ਡੈਸਕ 29-07-2026

ਕੋਟਫ਼ਤੂਹੀ, 28 ਜੁਲਾਈ (ਅਵਤਾਰ ਸਿੰਘ ਅਟਵਾਲ)- ਪਿੰਡ ਖੜੌਦੀ ਤੋਂ 5 ਦਿਨ ਪਹਿਲਾਂ ਟਾਟਾ ਯੋਧਾ 207 ਗੱਡੀ ਚੋਰੀ ਹੋ ਜਾਣ ’ਤੇ ਪੀੜਤ ਡਰਾਈਵਰ ਗੱਡੀ ਲੱਭਣ ਲਈ ਉਸ ਦਿਨ ਤੋਂ ਦਰ ਦਰ ਠੋਕਰਾਂ ਖਾ ਰਿਹਾ, ਪਰ ਪੁਲਿਸ ਵਲੋਂ ਇਸ ਸਬੰਧ ਵਿਚ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਜਗਮੋਹਣ ਸਿੰਘ ਵਾਸੀ ਖੜੌਦੀ ਨੇ ਦੱਸਿਆ ਕਿ 23 ਜੁਲਾਈ ਨੂੰ ਰਾਤ 11 ਕੁ ਵਜੇ ਦੇ ਕਰੀਬ ਉਨ੍ਹਾਂ ਦੇ ਘਰ ਦੇ ਬਾਹਰ ਖੜੀ ਟਾਟਾ ਯੋਧਾ 207 ਨੰਬਰ ਐਚ. ਪੀ. 36 ਬੀ. 8102 ਮੋਟਰ ਸਾਈਕਲ ’ਤੇ ਆਏ ਚੋਰ ਚੋਰੀ ਕਰਕੇ ਲੈ ਗਏ, ਇਸ ਸਬੰਧ ਵਿਚ ਮੈਂ ਦੌੜ ਭੱਜ ਕਰ ਕੇ ਸੀ.ਸੀ.ਸੀ.ਟੀ. ਵੀ ਕੈਮਰਿਆਂ ਦੀ ਫੁਟੇਜ਼ ਪ੍ਰਾਪਤ ਕੀਤੀ, ਜਿਸ ਵਿਚ ਇਹ ਚੋਰ ਗੱਡੀ ਚੋਰੀ ਕਰਨ ਤੋਂ ਬਾਅਦ ਪਿੰਡ ਖੈਰੜ ਤੋਂ ਇੱਕ ਹਵੇਲੀ ਤੋ ਦੋ ਮੱਝਾਂ ਚੋਰੀ ਕਰਕੇ ਅੱਡਾ ਕੋਟਫ਼ਤੂਹੀ ਤੋਂ ਅੱਡਾ ਕਟਾਰੀਆ ਵੱਲ ਨੂੰ ਗਏ, ਗੱਡੀ ਵਿਚ ਮੇਰੇ ਕੰਮ ਆਉਣ ਵਾਲੇ ਸਾਰੇ ਕਾਗ਼ਜ਼ਾਤ ਵੀ ਪਏ ਸਨ। ਇਸ ਸਬੰਧੀ ਮਾਹਿਲਪੁਰ ਪੁਲਿਸ ਨੂੰ ਲਿਖਤੀ ਦਰਖਾਸਤ ਦਿੱਤੀ ਨੂੰ ਅੱਜ 5 ਦਿਨ ਹੋ ਗਏ ਨਾ ਕੋਈ ਮੁਲਾਜ਼ਮ ਮੌਕਾ ਵੇਖਣ ਆਇਆ ਤੇ ਨਾ ਹੀ ਕੋਈ ਕਾਰਵਾਈ ਕੀਤੀ। ਇਸ ਸਬੰਧੀ ਡਰਾਈਵਰ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਸ ਦਾ ਰੋਜੀ ਰੋਟੀ ਦਾ ਇਹੀ ਗੱਡੀ ਸੀ, ਇਸ ਨੂੰ ਜਲਦ ਤੋਂ ਜਲਦ ਲੱਭਿਆ ਜਾਵੇ।

Ad Position 22
No active advertisement
ਪਿਛਲੀ ਖ਼ਬਰ ਵਾਤਾਵਰਨ ਦੀ ਸ਼ੁੱਧਤਾ ਲਈ ਕਾਂਟੀਆ ਦਰਬਾਰ ਵਲੋਂ 700 ਬੂਟੇ ਵੰਡੇ ਅਗਲੀ ਖ਼ਬਰ ਕੈਂਬਰਿਜ ਓਵਰਸੀਜ਼ ਸਕੂਲ ਦੀਆਂ ਵਿਦਿਆਰਥਣਾਂ ਨੇ ਬਾਸਕਟਬਾਲ ਵਿਚ ਮਾਰੀਆਂ ਮੱਲਾਂ
Ad Position 24