21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਐੱਨ.ਪੀ.ਸੀ.ਬੀ.ਆਈ. ਤਹਿਤ ਸਰਕਾਰੀ ਸੀ.ਸੈ. ਸਕੂਲ ਮੱਲ੍ਹਾ ਦੀਆਂ 13 ਵਿਦਿਆਰਥਣਾਂ ਨੂੰ ਐਨਕਾਂ ਦਿੱਤੀਆਂ

Ad Position 21
No active advertisement
ਅਜੀਤ ਡੈਸਕ 25-01-2026
ਹਠੂਰ, 24 ਜਨਵਰੀ (ਜਸਵਿੰਦਰ ਸਿੰਘ ਛਿੰਦਾ)-ਸਿਵਲ ਸਰਜਨ ਲੁਧਿਆਣਾ ਦੇ ਦਿਸ਼ਾ-ਨਿਰਦੇਸ਼ ਅਤੇ ਐੱਸ.ਐੱਮ.ਓ. ਹਠੂਰ ਡਾ: ਅਮਨ ਸ਼ਰਮਾ ਦੀ ਅਗਵਾਈ ਵਿਚ ਆਰ.ਬੀ.ਐੱਸ.ਕੇ. ਟੀਮ ਹਠੂਰ ਦੇ ਡਾ: ਗੌਰਵ ਜੈਨ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਮੱਲ੍ਹਾ ਵਿਖੇ ਐੱਨ.ਪੀ.ਸੀ.ਬੀ.ਆਈ. ਤਹਿਤ ਕੈਂਪ ਲਾਇਆ | ਜਿਸ ਦੌਰਾਨ ਸਕੂਲ ਦੀਆਂ 13 ਵਿਦਿਆਰਥਣਾਂ ਨੂੰ ਐੱਨ.ਪੀ.ਸੀ. ਬੀ.ਆਈ. ਪ੍ਰੋਗਰਾਮ ਅਧੀਨ ਮੁਫ਼ਤ ਐਨਕਾਂ ਦਿੱਤੀਆਂ ਗਈਆਂ | ਜ਼ਿਕਰਯੋਗ ਹੈ ਕਿ ਸਾਲ 2025 ਅਕਤੂਬਰ 'ਚ ਆਰ.ਬੀ.ਐੱਸ.ਕੇ. ਟੀਮ ਅਤੇ ਰੋਹਿਤ ਸ਼ਰਮਾ ਅਪਥਾਲਮਿਕ ਅਫ਼ਸਰ ਵਲੋਂ ਬੱਚਿਆਂ ਦਾ ਹੈਲਥ ਚੈੱਕਅੱਪ ਕੀਤਾ ਗਿਆ ਸੀ | ਚੈੱਕਅੱਪ ਦੌਰਾਨ ਜਿੰਨ੍ਹਾਂ ਬੱਚਿਆਂ ਦੀ ਨਜ਼ਰ ਘੱਟ ਪਾਈ ਗਈ ਸੀ, ਉਨ੍ਹਾਂ ਨੂੰ ਸਰਕਾਰ ਵਲੋਂ ਅੱਜ ਮੁਫ਼ਤ ਐਨਕਾਂ ਮੁਹੱਈਆ ਕਰਵਾਈਆਂ ਗਈਆਂ | ਇਸ ਮੌਕੇ ਟੀਮ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲ੍ਹਾ ਦੇ ਅਧਿਆਪਕ ਸ਼ਾਮਿਲ ਸਨ | ਐੱਸ.ਐੱਮ.ਓ. ਡਾ: ਅਮਨ ਸ਼ਰਮਾ ਨੇ ਦੱਸਿਆ ਕਿ ਭਵਿੱਖ 'ਚ ਵੀ ਇਸ ਤਰ੍ਹਾਂ ਦੇ ਕੈਂਪ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ 'ਚ ਲਾਏ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਦੁਨਿਆਵੀ ਵਸਤਾਂ ਨਾਲ ਅਧਿਆਤਮਕ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ-ਸੰਤ ਜਗਜੀਤ ਸਿੰਘ ਲੋਪੋਂ ਅਗਲੀ ਖ਼ਬਰ ਮੰਡੀ ਮੁੱਲਾਂਪੁਰ 'ਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਹੇਠ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ
Ad Position 24