ਜਗਰਾਉਂ, 24 ਜਨਵਰੀ (ਵਿਨੋਦ ਕੁਮਾਰ)-ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਵਿਖੇ ਨਰਸਰੀ, ਐੱਲ.ਕੇ.ਜੀ. ਅਤੇ ਯੂ.ਕੇ.ਜੀ ਵਿਭਾਗ ਵਲੋਂ ਬਸੰਤ ਪੰਚਮੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ | ਇਸ ਮੌਕੇ ਸਿੱਖਿਆ ਦੀ ਦੇਵੀ ਸਰਸਵਤੀ ਮਾਤਾ ਦੀ ਪੂਜਾ ਕੀਤੀ ਗਈ | ਬੱਚੇ ਇਸ ਤਿਉਹਾਰ ਨੂੰ ਮਨਾਉਣ ਲਈ ਰੰਗ-ਬਿਰੰਗੇ ਪਤੰਗ ਲੈ ਕੇ ਆਏ ਸਨ | ਸਾਰੇ ਵਿਦਿਆਰਥੀ ਬਸੰਤ ਰੰਗ ਦੇ ਪਹਿਰਾਵੇ ਵਿਚ ਸਜੇ ਹੋਏ ਸਨ | ਉਹ ਇਸ ਤਿਉਹਾਰ ਨੂੰ ਮਨਾਉਣ ਲਈ ਕਈ ਤਰ੍ਹਾਂ ਦੇ ਸੁਆਦੀ ਪਕਵਾਨ ਜਿਵੇਂ ਕਿ ਮਿੱਠੇ ਪੀਲੇ ਚੌਲ ਅਤੇ ਲੱਡੂ ਲੈ ਕੇ ਆਏ ਸਨ | ਬੱਚਿਆਂ ਨੇ ਇਸ ਤਿਉਹਾਰ ਨੂੰ ਬਹੁਤ ਉਤਸ਼ਾਹ ਨਾਲ ਮਨਾਇਆ | ਇਸ ਮੌਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇਕੱਠੇ ਪਤੰਗ ਉਡਾਏ | 'ਬਸੰਤ ਆ ਗਈ ਹੈ, ਠੰਢ ਉੱਡ ਗਈ ਹੈ' ਦੇ ਵਿਸ਼ਵਾਸ ਦੀ ਪਾਲਣਾ ਕਰਦਿਆਂ ਉਨ੍ਹਾਂ ਨੇ ਬਸੰਤ ਦਾ ਸਵਾਗਤ ਕੀਤਾ | ਇਸ ਮੌਕੇ ਪ੍ਰਧਾਨ ਰਮੇਸ਼ ਜੈਨ, ਸੈਕਟਰੀ ਮਹਾਂਵੀਰ ਜੈਨ ਅਤੇ ਪਿ੍ੰਸੀਪਲ ਮੈਡਮ ਸੁਪਿ੍ਆ ਖੁਰਾਨਾ ਨੇ ਸਾਰਿਆਂ ਨੂੰ ਬਸੰਤ ਪੰਚਮੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਦੱਸਿਆ ਕਿ ਵਿਰਾਸਤ ਪਰੰਪਰਾ ਦਾ ਇਕ ਹਿੱਸਾ ਹੈ | ਇਨ੍ਹਾਂ ਅਲੋਪ ਹੋ ਰਹੇ ਤਿਉਹਾਰਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ | ਬੱਚਿਆਂ ਨੇ ਅਸਮਾਨ ਵਿਚ ਪੀਲੇ ਪਤੰਗ ਅਤੇ ਗੁਬਾਰੇ ਉਡਾ ਕੇ ਇਸ ਤਿਉਹਾਰ ਨੂੰ ਖੁਸ਼ੀ ਨਾਲ ਮਨਾਇਆ | ਇਸ ਮੌਕੇ ਸੋਨੀਆ ਕਪੂਰ, ਸਰਿਤਾ ਠੁਕਰਾਲ, ਸ਼ੈਲੀ ਗਾਬਾ, ਸ਼ੈਲੀ ਅਰੋੜਾ, ਪਰਮਜੀਤ ਕੌਰ, ਕੁਲਵਿੰਦਰ ਕੌਰ, ਆਰਤੀ ਪਲਟਾ, ਸ਼ਸ਼ੀ ਸ਼ਰਮਾ, ਗੁਰਮੀਤ ਕੌਰ, ਜਤਿੰਦਰ ਕੌਰ, ਹਰਮੀਤ ਕੌਰ, ਸਰਿਤਾ ਅੱਗਰਵਾਲ, ਮਹਿਕ ਜਗੋਤਾ, ਆਂਚਲ ਰਾਣੀ, ਗੁਰਜੀਤ ਕੌਰ, ਦੀਕਸ਼ਾ ਹੰਸ, ਰਿਸ਼ੂ ਬਾਂਸਲ, ਰਜਨੀ ਵਰਮਾ, ਮੈਡਮ ਸੋਨੀਆ, ਨਰਿੰਦਰ ਕੌਰ, ਨਵਜੋਤ ਕੌਰ, ਨੇਹਾ ਸਹੋਤਾ, ਰਜਨੀ ਰਿਹਾਨ ਆਦਿ ਹਾਜ਼ਰ ਸਨ |