ਗੁਰੂਸਰ ਸੁਧਾਰ, 24 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)-ਗੁਰਦੁਆਰਾ ਗੁਰਮਤਿ ਗਿਆਨ ਪ੍ਰਕਾਸ਼ ਪਿੰਡ ਤੁਗਲ ਵਿਖੇ ਮੁੱਖ ਸੇਵਦਾਰ ਬਾਬਾ ਇਕਬਾਲ ਸਿੰਘ ਦੀ ਦੇਖ-ਰੇਖ ਹੇਠ ਸੰਤ ਗਿਆਨੀ ਗੱਜਣ ਸਿੰਘ ਦੀ ਕੱਲ੍ਹ 24 ਜਨਵਰੀ ਤੋਂ ਮਨਾਈ ਜਾਣ ਵਾਲੀ 53ਵੀਂ ਅਤੇ ਸੰਤ ਬਾਬਾ ਨਿਰਮਲ ਸਿੰਘ, ਭਾਈ ਹਰਭਜਨ ਸਿੰਘ ਅਤੇ ਅਜੀਤ ਸਿੰਘ ਦੀ 36ਵੀਂ ਬਰਸੀ ਸਮਾਗਮਾਂ ਨੂੰ ਸਮਰਪਿਤ ਅੱਜ ਤੁਗਲ ਦੇ ਗੁਰਦੁਆਰਾ ਛਪੜੀ ਸਾਹਿਬ ਵਿਖੇ ਐੱਨ.ਆਰ.ਆਈਜ਼. ਵੀਰਾਂ ਦੇ ਸਹਿਯੋਗ ਨਾਲ ਅੱਖਾਂ ਦੀ ਜਾਂਚ ਦਾ ਮੁਫ਼ਤ ਕੈਂਪ ਲਗਾਇਆ ਗਿਆ | ਕੈਂਪ ਦਾ ਰਸਮੀ ਉਦਘਾਟਨ ਬਾਬਾ ਇਕਬਾਲ ਸਿੰਘ ਵਲੋਂ ਕੀਤਾ ਗਿਆ | ਬਾਠ ਚੈਰੀਟੇਬਲ ਅਤੇ ਮੈਮੋਰੀਅਲ ਹਸਪਤਾਲ ਜਲਾਲਦੀਵਾਲ ਤੋਂ ਹਰ ਸਾਲ ਦੀ ਤਰ੍ਹਾਂ ਪਹੁੰਚੀ ਮਾਹਿਰ ਡਾਕਟਰੀ ਟੀਮ ਵਲੋਂ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰਕੇ ਮੁਫ਼ਤ ਵਿਚ ਦਵਾਈਆਂ ਆਦਿ ਪ੍ਰਦਾਨ ਕੀਤੀਆਂ ਗਈਆਂ | ਨੰਬਰਦਾਰ ਪਿਆਰਾ ਸਿੰਘ ਤੁਗਲ ਦੀ ਅਗਵਾਈ ਹੇਠ ਇਸ ਮੌਕੇ ਬਾਬਾ ਇਕਬਾਲ ਸਿੰਘ ਅਤੇ ਡਾਕਟਰੀ ਟੀਮ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਗੁਰਦੁਆਰਾ ਗੁਰਮਤਿ ਗਿਆਨ ਪ੍ਰਕਾਸ਼ ਮੁੱਖ ਸੇਵਦਾਰ ਬਾਬਾ ਇਕਬਾਲ ਸਿੰਘ, ਨੰਬਰਦਾਰ ਪਿਆਰਾ ਸਿੰਘ ਤੁਗਲ, ਗੁਰਦੁਆਰਾ ਕਮੇਟੀ ਪ੍ਰਧਾਨ ਜਸਮੇਲ ਸਿੰਘ, ਮੀਤ ਪ੍ਰਧਾਨ ਜੰਗੀਰ ਸਿੰਘ ਆਦਿ ਸਮੇਤ ਹੋਰ ਪਿੰਡ ਵਾਸੀ ਪਤਵੰਤੇ ਹਾਜ਼ਰ ਸਨ |