18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਏਜੰਟ ਲਖਵੀਰ ਸਿੰਘ ਤੇ ਰੀਨਾ ਰਾਣੀ ਖ਼ਿਲਾਫ਼ 35 ਲੱਖ ਦੀ ਠੱਗੀ ਦਾ ਤੀਜਾ ਮੁਕੱਦਮਾ ਦਰਜ

Ad Position 21
No active advertisement
ਅਜੀਤ ਡੈਸਕ 06-03-2026
ਗੁਰੂਸਰ ਸੁਧਾਰ, 5 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਥਾਣਾ ਸੁਧਾਰ ਦੇ ਸਹਾਇਕ ਥਾਣੇਦਾਰ ਮਨੋਹਰ ਲਾਲ ਤੇ ਲਧਾਈਕੇ ਬਾਘਾ ਪੁਰਾਣਾ ਦੇ ਮਨਵਿੰਦਰ ਸਿੰਘ ਨਾਲ 38 ਲੱਖ 50 ਹਜ਼ਾਰ ਦੀ ਠੱਗੀ ਦੇ ਮਾਮਲੇ ਵਿਚ ਨਾਮਜ਼ਦ ਸਥਾਨਕ ਸੇਫ ਇੰਮੀਗ੍ਰੇਸ਼ਨ ਕੰਸਲਟੈਟ ਸੁਧਾਰ ਬਾਜ਼ਾਰ ਦੇ ਲਖਵੀਰ ਸਿੰਘ ਵਾਸੀ ਮੁੱਲਾਂਪੁਰ ਤੇ ਰੀਨਾ ਰਾਣੀ ਵਾਸੀ ਆਦਰਸ਼ ਨਗਰ ਅੱਬੂਵਾਲ ਖ਼ਿਲਾਫ਼ 35 ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿਚ ਥਾਣਾ ਸੁਧਾਰ ਵਿਖੇ ਇਕ ਮੁਕੱਦਮਾ ਦਰਜ ਕੀਤਾ ਗਿਆ ਹੈ | ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਮੁਖੀ ਨੂੰ ਦਿੱਤੀ ਦਰਖਾਸਤ ਵਿਚ ਪੀੜਤ ਚਰਨਜੀਤ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਘਮਣੇਵਾਲ (ਜਗਰਾਉਂ) ਨੇ ਦੱਸਿਆ ਕਿ ਇਨ੍ਹਾਂ ਦੋਵਾਂ ਕਥਿਤ ਦੋਸ਼ੀਆਂ ਨੇ ਮੈਨੂੰ ਜਾਅਲੀ ਵਿਆਹ ਕਰਵਾ ਕੇ ਵਿਦੇਸ਼ ਭੇਜਣ ਦਾ ਝਾਂਸਾ ਦਿੱਤਾ ਤੇ ਤੈਅ ਹੋਏ ਸੌਦੇ 45 ਲੱਖ ਰੁਪਏ ਵਿਚੋਂ ਮੈਂ ਫਰਵਰੀ 2024 ਵਿਚ 35 ਲੱਖ ਰੁਪਏ ਕਿਸ਼ਤਾਂ ਵਿਚ ਅਦਾ ਕਰ ਦਿੱਤੇ | ਚਰਨਜੀਤ ਸਿੰਘ ਅਨੁਸਾਰ ਲਖਵੀਰ ਸਿੰਘ ਤੇ ਰੀਨਾ ਰਾਣੀ ਨੇ ਮੇਰਾ ਵਿਆਹ ਕਿਸੇ ਅਣਜਾਣ ਲੜਕੀ ਨਾਲ ਕਰਵਾ ਦਿੱਤਾ | ਦੋ ਸਾਲ ਬੀਤ ਜਾਣ 'ਤੇ ਵੀ ਨਾ ਤਾਂ ਮੈਨੂੰ ਵਿਦੇਸ਼ ਭੇਜਿਆ ਤੇ ਨਾ ਹੀ ਪੈਸੇ ਮੋੜੇ, ਉਲਟਾ ਮੇਰੇ ਉੱਪਰ ਅਦਾਲਤ ਵਿਚ ਤੰਗ, ਪ੍ਰੇਸ਼ਾਨ ਕਰਨ ਦਾ ਕੇਸ ਲਗਾ ਦਿੱਤਾ | ਥਾਣਾ ਮੁਖੀ ਸੁਧਾਰ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਦੋਵੇਂ ਕਥਿਤ ਦੋਸ਼ੀਆਂ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 406, 420 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਮੁੱਲਾਂਪੁਰ ਪੰਚਾਇਤ ਸੰਮਤੀ ਲਈ ਚੇਅਰਪਰਸਨ, ਉੱਪ ਚੇਅਰਪਰਸਨ ਮਨਪ੍ਰੀਤ ਸਿੰਘ ਇਯਾਲੀ ਦੇ ਬਣੇ! ਅਗਲੀ ਖ਼ਬਰ ਰੈਲੀ ਨੂੰ ਲੈ ਕੇ ਭਾਜਪਾ ਵਰਕਰਾਂ ਦੀ ਮੀਟਿੰਗ
Ad Position 24