18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਮੁੱਲਾਂਪੁਰ ਪੰਚਾਇਤ ਸੰਮਤੀ ਲਈ ਚੇਅਰਪਰਸਨ, ਉੱਪ ਚੇਅਰਪਰਸਨ ਮਨਪ੍ਰੀਤ ਸਿੰਘ ਇਯਾਲੀ ਦੇ ਬਣੇ!

Ad Position 21
No active advertisement
ਅਜੀਤ ਡੈਸਕ 06-03-2026

• ਆਮ ਚੋਣਾਂ ਲਈ ਹੁਣ ਤੋਂ ਹੀ ਸਿੱਧੇ ਹੋ ਗਏ ਐੱਮ.ਐੱਲ.ਏ. ਦੇ ਸਮਰਥਕ
ਮੁੱਲਾਂਪੁਰ-ਦਾਖਾ, 5 ਮਾਰਚ (ਨਿਰਮਲ ਸਿੰਘ ਧਾਲੀਵਾਲ)- ਪਿਛਲੇ ਵਰ੍ਹੇ ਰਾਜ ਭਰ 'ਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ/ਬਲਾਕ ਸੰਮਤੀ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਦਾਖਾ ਲਈ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਵਲੋਂ ਐਲਾਨੇ 25 ਸੰਮਤੀ ਆਜ਼ਾਦ ਉਮੀਦਵਾਰ ਅਤੇ 3 ਜ਼ਿਲ੍ਹਾ ਪ੍ਰੀਸ਼ਦ ਆਜ਼ਾਦ ਉਮੀਦਵਾਰਾਂ ਦਾ ਚੋਣ ਨਤੀਜਾ ਸੱਤ੍ਹਾਧਾਰੀ 'ਆਪ' ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ (ਬ) ਲਈ ਉਦੋਂ ਹੈਰਾਨਕੁੰਨ ਬਣਿਆ, ਜਦ 25 ਸੰਮਤੀ ਜ਼ੋਨਾਂ 'ਚੋਂ ਇਯਾਲੀ ਦੇ ਸਮਰਥਨ ਵਾਲੇ 17 ਆਜ਼ਾਦ ਉਮੀਦਵਾਰ ਚੋਣ ਜਿੱਤ ਗਏ, ਜ਼ਿਲ੍ਹਾ ਪ੍ਰੀਸ਼ਦ ਤਿੰਨੋਂ ਜ਼ੋਨ ਵੀ ਇਯਾਲੀ ਦੇ ਆਜ਼ਾਦ ਉਮੀਦਵਾਰਾਂ ਦੀ ਝੋਲੀ ਪਏ, ਭਾਵ ਪੁੜੈਣ, ਹਾਂਸ ਕਲਾਂ, ਮੋਹੀ ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ 'ਤੇ ਮਨਪ੍ਰੀਤ ਸਿੰਘ ਦੇ ਅਜ਼ਾਦ ਉਮੀਦਵਾਰਾਂ ਗੁਰਮੀਤ ਸਿੰਘ ਹਾਂਸ, ਅਮਨਦੀਪ ਕੌਰ ਰੂਮੀ, ਪ੍ਰੋ: ਪਰਦੀਪ ਕੌਰ ਲਤਾਲਾ ਦੀ ਹੂੰਝਾਫੇਰ ਜਿੱਤ ਨੇ ਵਿਰੋਧੀ ਪਾਰਟੀਆਂ ਦੇ ਹਲਕਾ ਇੰਚਾਰਜਾਂ ਨੂੰ 2027 ਦੇ ਨਤੀਜਿਆਂ ਲਈ ਹੁਣ ਤੋਂ ਹੀ ਸੋਚਣ ਲਈ ਮਜ਼ਬੂਰ ਕਰ ਦਿੱਤਾ |
ਵਿਧਾਨ ਸਭਾ ਹਲਕਾ ਦਾਖਾ ਅਧੀਨ ਪਹਿਲਾਂ ਬੀ.ਡੀ.ਪੀ.ਓ ਦਫ਼ਤਰ ਸੁਧਾਰ, ਪੱਖੋਵਾਲ, ਸਿੱਧਵਾਂ ਬੇਟ ਨੂੰ ਤੋੜ ਕੇ ਨਵੇਂ ਬਣੇ ਇਕ ਬਲਾਕ ਮੁੱਲਾਂਪੁਰ ਲਈ ਹੁਣ ਚੇਅਰਪਰਸਨ, ਉੱਪ ਚੇਅਰਪਰਸਨ ਮਨਪ੍ਰੀਤ ਸਿੰਘ ਇਯਾਲੀ ਦੇ ਆਜ਼ਾਦ ਉਮੀਦਵਾਰਾਂ 'ਚੋਂ ਬਣਨਾ ਤੈਅ ਸੀ | ਬਲਾਕ ਸੰਮਤੀ ਮੁੱਲਾਂਪੁਰ ਲਈ ਚੇਅਰਪਰਸਨ ਰਿਜ਼ਰਵ ਔਰਤ ਲਈ ਰਾਖਵਾਂ ਅਤੇ ਉੱਪ ਚੇਅਰਪਰਸਨ ਇਸਤਰੀ (ਜਨਰਲ) ਹੋਣ ਕਰਕੇ ਅੱਜ ਚੇਅਰਮੈਨ, ਉੱਪ ਚੇਅਰਪਰਸਨ ਦੀ ਕੁਰਸੀ ਹਾਸਲ ਕਰਨ ਲਈ ਕਿਸੇ ਕਾਵਾਂ-ਰੌਲੀ ਤੋਂ ਬਿਨਾਂ ਸਾਰੇ ਜੇਤੂ ਸੰਮਤੀ ਉਮੀਦਵਾਰਾਂ ਵਲੋਂ ਪੂਰਨ ਅਧਿਕਾਰ ਮਨਪ੍ਰੀਤ ਸਿੰਘ ਇਯਾਲੀ ਐੱਮ.ਐੱਲ.ਏ ਨੂੰ ਦਿੱਤਾ ਗਿਆ | ਕਰੀਬ 1 ਲੱਖ 85 ਹਜ਼ਾਰ ਵੋਟ, 25 ਸੰਮਤੀ ਜ਼ੋਨਾਂ ਵਿਚ ਵੰਡੇ ਹਲਕਾ ਦਾਖਾ 'ਚ ਬਲਾਕ ਸੰਮਤੀ (ਰਿਜ਼ਰਵ) ਜ਼ੋਨ ਜਾਂਗਪੁਰ ਲਈ ਪਿੰਡ ਪਮਾਲ ਦੀ ਮਹਿਲਾ ਜੇਤੂ ਦਲਜੀਤ ਕੌਰ ਚੇਅਰਪਰਸਨ ਬਲਾਕ ਸੰਮਤੀ ਅਤੇ ਬਲਾਕ ਸੰਮਤੀ ਜ਼ੋਨ ਦਾਖਾ ਲਈ ਪਿੰਡ ਦਾਖਾ ਦੀ ਮਹਿਲਾ ਜੇਤੂ ਵੀਰਪਾਲ ਕੌਰ ਸੇਖੋਂ ਉੱਪ ਚੇਅਰਪਰਸਨ ਦੋਵਾਂ ਨਾਵਾਂ ਨੂੰ ਸਾਰਿਆਂ ਖੁਸ਼ੀ ਖੁਸ਼ੀ ਸਵੀਕਾਰ ਕਰ ਲਿਆ | ਬਲਾਕ ਮੁੱਲਾਂਪੁਰ ਲਈ ਸੰਮਤੀ ਚੇਅਰਪਰਸਨ ਬੀਬੀ ਪਮਾਲ ਅਤੇ ਉੱਪ ਚੇਅਰਪਰਸਨ ਬੀਬੀ ਦਾਖਾ 'ਤੇ ਸਹਿਮਤੀ ਬਾਅਦ ਹੁਣ ਬਲਾਕ ਸੰਮਤੀ ਦਫ਼ਤਰ ਮੁੱਲਾਂਪੁਰ 'ਤੇ ਚੇਅਰਪਰਸਨ, ਉੱਪ ਚੇਅਰਪਰਸਨ ਇਯਾਲੀ ਦੇ ਹੋਣਗੇ | ਲੁਧਿਆਣਾ ਜ਼ਿਲ੍ਹਾ ਪ੍ਰੀਸ਼ਦ ਚੇਅਰਪਰਸਨ, ਉੱਪ ਚੇਅਰਪਰਸਨ ਲਾਉਣ ਦੀ ਵਾਰੀ ਆਵੇਗੀ ਤਾਂ ਵੀ ਮਨਪ੍ਰੀਤ ਸਿੰਘ ਇਯਾਲੀ ਦੇ ਤਿੰਨੋਂ ਜੇਤੂ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ 'ਚੋਂ ਇਕ ਦਾ ਉੱਪ ਚੇਅਰਪਰਸਨ (ਜ਼ਿਲ੍ਹਾ ਪ੍ਰੀਸ਼ਦ) ਬਣਨਾ ਯਕੀਨੀ ਹੈ | ਜ਼ਿਕਰਯੋਗ ਹੈ ਕਿ ਸਿੱਧਵਾਂ ਬੇਟ, ਸੁਧਾਰ, ਪੱਖੋਵਾਲ ਬਲਾਕਾਂ ਤਿੰਨੋਂ ਬਲਾਕਾਂ ਦੀ ਥਾਂ ਮੁੱਲਾਂਪੁਰ ਬਲਾਕ ਹੋਂਦ ਵਿਚ ਆਉਣ ਨਾਲ ਪਹਿਲਾਂ 39 ਸੰਮਤੀ ਜ਼ੋਨ ਘਟ ਕੇ ਹੁਣ 25 ਜ਼ੋਨ ਰਹਿ ਗਏ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਇਯਾਲੀ ਦੀ ਅਗਵਾਈ 'ਚ ਹਲਕਾ ਦਾਖਾ ਅੰਦਰ ਪੰਥਕ ਸੋਚ ਨੂੰ ਸਮਰਪਿਤ ਆਜ਼ਾਦ ਚੇਅਰਪਰਸਨ ਅਤੇ ਉੱਪ ਚੇਅਰਪਰਸਨ ਚੁਣੇ ਗ... ਅਗਲੀ ਖ਼ਬਰ ਏਜੰਟ ਲਖਵੀਰ ਸਿੰਘ ਤੇ ਰੀਨਾ ਰਾਣੀ ਖ਼ਿਲਾਫ਼ 35 ਲੱਖ ਦੀ ਠੱਗੀ ਦਾ ਤੀਜਾ ਮੁਕੱਦਮਾ ਦਰਜ
Ad Position 24