• ਸਰਪੰਚ ਪਿ੍ਤਪਾਲ ਸਿੰਘ ਜੇਪੀ ਪੂਨੀਆਂ ਵਲੋਂ ਖੇਡ ਮੇਲੇ ਦਾ ਰੀਬਨ ਕੱਟ ਕੇ ਉਦਘਾਟਨ
• ਖ਼ੀਰੇ ਦੁੱਗੇ ਅਤੇ ਵੱਡੇ ਬਲਦਾਂ ਦੀਆਂ ਦੌੜਾਂ 'ਚ ਨਾਮਵਰ ਬਲਦ ਜੋੜੀਆਂ ਨੇ ਧੂੜ੍ਹਾਂ ਪੁੱਟੀਆਂ
ਰਾਏਕੋਟ, 28 ਮਾਰਚ (ਬਲਵਿੰਦਰ ਸਿੰਘ ਲਿੱਤਰ)-ਪਿੰਡ ਜਲਾਲਦੀਵਾਲ ਵਿਖੇ ਬਾਬਾ ਸਰਦਾਰਾ ਸਿੰਘ ਮਾਨ ਅਤੇ ਗਿਆਨੀ ਨਿਹਾਲ ਸਿੰਘ ਜੀ ਦੀ ਸਾਲਾਨਾ ਬਰਸੀ ਸਮਾਗਮ 'ਤੇ ਗ੍ਰਾਮ ਪੰਚਾਇਤ, ਟੂਰਨਾਮੈਂਟ ਕਮੇਟੀ, ਐੱਨ.ਆਰ.ਆਈ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ 70ਵੇਂ ਸਾਲਾਨਾ 7 ਰੋਜ਼ਾ ਸ਼ਾਨਦਾਰ ਖੇਡ ਮੇਲਾ ਧੂਮ-ਧੜੱਕੇ ਨਾਲ ਸ਼ੁਰੂ ਹੋਇਆ | ਇਸ ਖੇਡ ਮੁਕਾਬਲਿਆਂ ਦਾ ਉਦਘਾਟਨ ਸਰਪੰਚ ਪਿ੍ਤਪਾਲ ਸਿੰਘ ਜੇਪੀ ਪੂਨੀਆਂ ਵਲੋਂ ਰੀਬਨ ਕੱਟ ਕੇ ਕੀਤਾ ਗਿਆ | ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਧਾਨ ਨਿਰਮਲ ਸਿੰਘ ਨਿੰਮਾ, ਪੰਚ ਗੁਰਪ੍ਰੀਤ ਸਿੰਘ ਗੋਪੀ, ਪੰਚ ਸੋਨੀ ਸਿੰਘ ਜੌਹਲ, ਗੁਰਪ੍ਰੀਤ ਸਿੰਘ ਜੱਸੀ, ਡਾ. ਕੇਵਲ ਸਿੰਘ, ਮਾ. ਦਲਜਿੰਦਰ ਸਿੰਘ ਮੱਲ੍ਹੀ, ਬਲਵਿੰਦਰ ਸਿੰਘ ਗੋਲੂ ਨੇ ਦੱਸਿਆ ਕਿ ਖ਼ੀਰੇ ਦੁੱਗੇ ਬਲਦਾਂ ਦੀਆਂ ਦੌੜਾਂ ਵਿਚ ਸੁਖਪਾਲ ਸਿੰਘ ਰੌਲੀ, ਗੁਰਵਿੰਦਰ ਸਿੰਘ ਸੇਹ ਦੇ ਬਲਦਾਂ ਨੇ 19:47 ਟਾਈਮ ਵਿਚ ਦੌੜ ਪੂਰੀ ਕਰਕੇ ਪਹਿਲਾਂ ਸਥਾਨ, ਸੁਖਪਾਲ ਸਿੰਘ ਰੌਲੀ ਦੇ ਬਲਦਾਂ ਨੇ 19:54 ਟਾਈਮ ਨਾਲ ਦੂਜਾ, ਸੋਨੀ ਦੌਧਰ ਤੇ ਮਨੀ ਸਿੰਘ ਪੱਖੋਵਾਲ ਦੇ ਬਲਦਾਂ ਨੇ 19:81 ਟਾਈਮ ਨਾਲ ਤੀਜਾ ਅਤੇ ਬਿੰਦਰ ਸਿੰਘ ਬੀਰਮੀ ਤੇ ਰਾਜੂ ਸਿੰਘ ਦਾਖਾ ਦੇ ਬਲਦਾਂ ਨੇ 19:82 ਟਾਈਮ ਨਾਲ ਚੌਥਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਵੱਡੇ ਬਲਦਾਂ ਦੀਆਂ ਦੌੜਾਂ ਵਿਚ ਜੱਗੀ ਸਿੰਘ ਭਾਮੀਆਂ ਦੇ ਬਲਦਾਂ ਨੇ 22:37 ਟਾਈਮ ਨਾਲ ਪਹਿਲਾ, ਭੋਲਾ ਸਿੰਘ ਕੁੰਬੜਵਾਲ ਦੇ ਬਲਦਾਂ ਨੇ 22:59 ਨਾਲ ਦੂਜਾ, ਸੋਨੀ ਸਿੰਘ ਸਰਾਭਾ ਦੇ ਬਲਦਾਂ ਨੇ 22:85 ਨਾਲ ਤੀਜਾ ਅਤੇ ਸੂਰਜ ਸਿੰਘ ਪੱਖੋਵਾਲ ਦੇ ਬਲਦਾਂ ਦੀ ਜੋੜੀ ਨੇ 22:88 ਟਾਈਮ ਨਾਲ ਚੌਥਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਅੱਜ 29 ਮਾਰਚ ਨੂੰ ਰੱਸਾਕਸੀ ਅਤੇ ਕਬੱਡੀ ਓਪਨ ਦੇ ਫਸਵੇਂ ਮੁਕਾਬਲੇ ਹੋਣਗੇ | ਇਸੇ ਦੌਰਾਨ ਹੀ 28, 29, 30 ਤੇ 31 ਮਾਰਚ ਨੂੰ ਕਿ੍ਕਟ ਮੁਕਾਬਲੇ ਵੀ ਹੋਣਗੇ |
ਇਨ੍ਹਾਂ ਖੇਡ ਮੁਕਾਬਲਿਆਂ ਦੌਰਾਨ ਜੇਤੂ ਟੀਮਾਂ ਨੂੰ ਵੱਡੇ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਪੰਚ ਬਲਵੀਰ ਸਿੰਘ ਸੋਨੀ, ਪੰਚ ਸਰਦਾਰਾ ਸਿੰਘ, ਪੰਚ ਬੂਟਾ ਸਿੰਘ, ਮਨਜੀਤ ਸਿੰਘ ਚੋਪੜਾ, ਮਨੀ ਸਿੰਘ ਇਟਲੀ, ਦਲਬਾਰਾ ਸਿੰਘ, ਦਲਜੀਤ ਸਿੰਘ ਪੂਨੀਆਂ, ਕਰਮਜੀਤ ਸਿੰਘ ਭੋਲਾ, ਦਰਸ਼ਨ ਸਿੰਘ ਢਿੱਲੋਂ, ਤਿੰਦੀ ਸਿੰਘ ਜੌਹਲ, ਦਰਬਾਰਾ ਸਿੰਘ, ਤਾਰਾ ਸਿੰਘ ਪੂਨੀਆਂ, ਹਰਪ੍ਰੀਤ ਸਿੰਘ ਬਿੱਲਾ, ਜਗਪਾਲ ਸਿੰਘ ਕਾਲੀ, ਸਤਨਾਮ ਸਿੰਘ, ਰਾਜੂ ਸਿੰਘ ਜੌਹਲ, ਬਲਦੇਵ ਸਿੰਘ ਦਿਉਲ, ਗੁਰਪ੍ਰੀਤ ਸਿੰਘ ਸਿੱਧੂ, ਸੰਧੂਰਾ ਸਿੰਘ ਗਿੱਲ, ਪ੍ਰਸਿੱਧ ਕੁਮੈਂਟਰ ਰਵਿੰਦਰ ਦੱਧਾਹੂਰ ਆਦਿ ਹਾਜ਼ਰ ਸਨ |
ਪਿੰਡ ਜਲਾਲਦੀਵਾਲ ਦਾ 70ਵਾਂ ਸਾਲਾਨਾ ਪੇਂਡੂ ਖੇਡ ਮੇਲਾ ਜਾਰੀ
ਅਜੀਤ ਡੈਸਕ
29-03-2026