21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਖ਼ਤਰਨਾਕ ਕੀੜੇ-ਮਕੌੜਿਆਂ ਅਤੇ ਮੱਛਰਾਂ ਤੋਂ ਬਚਾਅ ਲਈ ਸਾਵਧਾਨੀ ਜ਼ਰੂਰੀ-ਜ਼ਿਲ੍ਹਾ ਟੀਕਾਕਰਨ ਅਫ਼ਸਰ

Ad Position 21
No active advertisement
ਅਜੀਤ ਡੈਸਕ 29-03-2026
ਲੋਹਟਬੱਦੀ, 28 ਮਾਰਚ (ਕੁਲਵਿੰਦਰ ਸਿੰਘ ਡਾਂਗੋਂ)-ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ: ਹਰਪ੍ਰੀਤ ਸਿੰਘ ਨੇ ਬਦਲ ਰਹੇ ਮੌਸਮ ਦਰਮਿਆਨ ਲੋਕਾਂ ਦੀ ਸਿਹਤ ਦਾ ਧਿਆਨ ਰੱਖਦਿਆਂ ਕਿਹਾ ਕਿ ਬਸੰਤ ਮੌਸਮ ਤੋਂ ਬਾਅਦ ਹਰ ਪਾਸੇ ਹਰਿਆਲੀ ਹੋਣ ਕਾਰਨ ਮੱਛਰਾਂ, ਬਦਬੂਦਾਰ ਕਾਲੀ ਭੂੰਡੀ ਅਤੇ ਹੋਰ ਕੀੜੇ-ਮਕੌੜਿਆਂ ਦੀ ਪੈਦਾਇਸ ਹੋ ਜਾਂਦੀ ਹੈ, ਜੋ ਕਿ ਬਹੁਤ ਵੱਡੀ ਸੰਖਿਆ 'ਚ ਖੁੱਲ੍ਹੇ ਅਸਮਾਨ, ਮਨੁੱਖੀ ਜੀਵਾਂ ਅਤੇ ਸਾਡੇ ਪਾਲਤੂ ਜਾਨਵਰਾਂ ਦੇ ਆਲੇ-ਦੁਆਲੇ ਘੁੰਮਣ ਲੱਗਦੇ ਹਨ | ਇਨ੍ਹਾਂ ਹਾਲਾਤਾਂ 'ਚ ਮਨੁੱਖੀ ਬਿਮਾਰੀਆਂ ਦੇ ਫੈਲਣ ਖ਼ਤਰਾ ਵਧ ਜਾਂਦਾ ਹੈ | ਮੱਛਰਾਂ ਦੇ ਕੱਟਣ ਨਾਲ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਵਰਗੇ ਬੁਖਾਰ ਮਨੁੱਖ ਨੂੰ ਝੰਜੋੜ ਕੇ ਰੱਖ ਦਿੰਦੇ ਹਨ | ਬਦਬੂਦਾਰ ਕਾਲੀ ਭੂੰਡੀ ਅਤੇ ਮੱਛਰਾਂ ਤੋਂ ਬਚਾਅ ਲਈ ਸਰੀਰ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ | 2 ਪਹੀਆ ਵਾਹਨ 'ਤੇ ਜਾਣ ਵਾਲੇ ਰਾਹਗੀਰਾਂ ਨੂੰ ਮੂੰਹ 'ਤੇ ਜਾਲੀ ਵਗੈਰਾ ਲੈਣੀ ਚਾਹੀਦੀ ਹੈ ਤਾਂ ਜੋ ਮੱਛਰ, ਕਾਲੀ ਭੂੰਡੀ ਜਾਂ ਹੋਰ ਕੀੜਾ ਮਕੌੜਾ ਸਰੀਰ 'ਤੇ ਹਮਲਾ ਨਾ ਕਰ ਸਕੇ ਅਤੇ ਨਾ ਹੀ ਅੱਖਾਂ 'ਚ ਨਾ ਪੈ ਸਕੇ, ਜਿਸ ਨਾਲ ਅੱਖਾਂ ਦੀ ਇਨਫੈਕਸ਼ਨ ਜਾਂ ਅੱਖਾਂ ਨੂੰ ਕੋਈ ਵੀ ਬਿਮਾਰੀ ਲੱਗਣ ਦਾ ਡਰ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਰਾਤ ਸਮੇਂ ਡਾਕਟਰ ਦੀ ਸਲਾਹ ਨਾਲ ਮਨੁੱਖੀ ਸਰੀਰ ਨੂੰ ਨੁਕਸਾਨ ਨਾ ਪਹੁੰਚਾਉਣ ਵਾਲੀ ਕੀਟ-ਨਾਸ਼ਕ ਦਵਾਈ ਅਤੇ ਮੱਛਰਦਾਨੀ ਦੀ ਵਰਤੋਂ ਕਰਨੀ ਚਾਹੀਦੀ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਬੁਖਾਰ, ਸਰੀਰ ਦਰਦ ਜਾਂ ਹੋਰ ਲੱਛਣ ਹੋਣ ਦਾ ਅਹਿਸਾਸ ਹੁੰਦਾ ਹੈ ਜਿਸ ਨਾਲ ਸਰੀਰ ਨੂੰ ਕਸ਼ਟ ਮਹਿਸੂਸ ਹੋਵੇ ਤਾਂ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਹਸਪਤਾਲ 'ਚ ਜਾ ਕੇ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਸਮੇਂ ਸਿਰ ਇਲਾਜ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਕਈ ਲੋਕ ਬੁਖਾਰ ਨੂੰ ਮਾਮੂਲੀ ਬੁਖਾਰ ਸਮਝ ਕੇ ਡਾਕਟਰੀ ਸਲਾਹ ਨਹੀਂ ਲੈਂਦੇ ਜਿਸ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਦਾ ਸਾਲਾਨਾ ਸ਼ਾਨਦਾਰ ਨਤੀਜਾ <br/> ਅਗਲੀ ਖ਼ਬਰ ਸਿੱਖਿਆ ਨੂੰ ਸਮਰਪਿਤ ਵਿਦਿਆਰਥੀ ਹੀ ਸਮੇਂ ਦਾ ਹਾਣੀ ਬਣਦਾ ਹੈ-ਸਿੱਖਿਆ ਕੋਆਰਡੀਨੇਟਰ ਬੜੂੰਦੀ
Ad Position 24