21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸਿੱਖਿਆ ਨੂੰ ਸਮਰਪਿਤ ਵਿਦਿਆਰਥੀ ਹੀ ਸਮੇਂ ਦਾ ਹਾਣੀ ਬਣਦਾ ਹੈ-ਸਿੱਖਿਆ ਕੋਆਰਡੀਨੇਟਰ ਬੜੂੰਦੀ

Ad Position 21
No active advertisement
ਅਜੀਤ ਡੈਸਕ 29-03-2026
ਲੋਹਟਬੱਦੀ, 28 ਮਾਰਚ (ਕੁਲਵਿੰਦਰ ਸਿੰਘ ਡਾਂਗੋਂ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ/ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਪੰਜਾਬ ਸਿੱਖਿਆ ਕ੍ਰਾਂਤੀ ਅਧੀਨ ਅੱਜ ਲੋਹਟਬੱਦੀ ਅਤੇ ਨਾਲ ਲੱਗਦੇ ਪਿੰਡਾਂ ਦੇ ਸਕੂਲਾਂ ਅੰਦਰ ਸਕੂਲ ਮੁਖੀਆਂ, ਸਕੂਲ ਪ੍ਰਬੰਧਕ ਕਮੇਟੀਆਂ ਵਲੋਂ ਮੈਗਾ ਮਾਪੇ-ਅਧਿਆਪਕ ਮਿਲਣੀ/ਪੀ.ਟੀ.ਐਮ ਕਰਵਾਈ ਗਈ | ਸੁਖਦੇਵ ਸਿੰਘ ਸਿੱਖਿਆ ਕੋਆਰਡੀਨੇਟਰ ਰਾਏਕੋਟ, ਅੰਮਿ੍ਤਪਾਲ ਸਿੰਘ ਹੈਪੀ/ਬੜੂੰਦੀ ਸਿੱਖਿਆ ਕੋਆਰਡੀਨੇਟਰ ਬਲਾਕ ਪੱਖੋਵਾਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਛੀਨ, ਸਰਕਾਰੀ ਹਾਈ ਸਕੂਲ ਬ੍ਰਹਮਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੜੂੰਦੀ ਕੰਪਲੈਕਸ ਅੰਦਰ ਬਲੈਕ ਬੋਰਡ ਦੀ ਬਜਾਇ ਵਿਦਿਆਰਥੀਆਂ ਨੂੰ ਆਧੁਨਿਕ ਢੰਗ ਨਾਲ ਪੜ੍ਹਾਉਣ ਲਈ ਲੱਖਾਂ ਰੁਪਏ ਦੀ ਲਾਗਤ ਨਾਲ ਲਗਾਏ ਗਏ ਸਮਾਰਟ ਬੋਰਡ 4-ਕੇ ਐਂਡਰਾਇਡ ਬੇਸ਼ਡ ਟੱਚ ਸਕਰੀਨਾਂ (ਪੈਨਲਾਂ) ਦਾ ਉਦਘਾਟਨ ਵੀ ਕੀਤਾ ਗਿਆ | ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਆਓ ਮਿਲੀਏ, ਚਰਚਾ ਕਰੀਏ ਅਤੇ ਰਲ ਕੇ ਆਪਣੇ ਬੱਚਿਆਂ ਦਾ ਭਵਿੱਖ ਬਣਾਈਏ, ਮਾਂ-ਪਿਓ ਦੀ ਭਾਗੀਦਾਰੀ ਬੱਚੇ ਦੀ ਬਿਹਤਰੀ ਵਾਲੇ ਨਾਅਰੇ ਦੇ ਸੱਦੇ 'ਤੇ ਬੱਚਿਆਂ ਦੇ ਮਾਪਿਆਂ ਨੇ ਬੱਚਿਆਂ ਸਮੇਤ ਸਰਕਾਰੀ ਸਕੂਲਾਂ 'ਚ ਪੁੱਜ ਕੇ ਅਧਿਆਪਕਾਂ ਨਾਲ ਵਿਚਾਰ-ਵਿਟਾਂਦਰਾ ਕੀਤਾ | ਇਸ ਮੌਕੇ ਪ੍ਰਾਇਮਰੀ, ਮਿਡਲ ਹਾਈ ਅਤੇ ਸੈਕੰਡਰੀ ਸਕੂਲਾਂ ਵਲੋਂ ਬੋਰਡ ਦੀਆਂ ਜਮਾਤਾਂ ਤੋਂ ਇਲਾਵਾ ਬਾਕੀ ਜਮਾਤਾਂ ਦੇ 2025-26 ਸੈਸ਼ਨ 'ਚ ਬੈਠਣ ਵਾਲੇ ਬੱਚਿਆਂ ਦਾ ਨਤੀਜਾ ਵੀ ਐਲਾਨਿਆ ਗਿਆ | ਕੋਆਰਡੀਨੇਟਰ ਅੰਮਿ੍ਤਪਾਲ ਸਿੰਘ ਹੈਪੀ ਬੜੂੰਦੀ ਵਲੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਆਉਣ ਵਾਲੇ ਬੱਚਿਆਂ ਤੋਂ ਇਲਾਵਾ ਸਾਲ ਭਰ ਅਨੁਸ਼ਾਸਨ ਦੀ ਪਾਲਣਾ ਕਰਨ ਵਾਲੇ ਅਤੇ ਸਰਕਾਰ ਵਲੋਂ ਦਿੱਤੇ ਪ੍ਰੋਗਰਾਮਾਂ 'ਚ ਹਿੱਸਾ ਲੈਣ ਵਾਲੇ ਵਿਦਿਆਰੀਥਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਉਨ੍ਹਾਂ ਵਿਦਿਆਰਥੀ ਅਤੇ ਮਾਪਿਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਭਾਵੇਂ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਸਿੱਖਿਆ ਦੇ ਲਾਜ਼ਮੀ ਅਧਿਕਾਰ ਦੀ ਪਾਲਣਾ 'ਚ ਕਿਸੇ ਵੀ ਬੱਚੇ ਨੂੰ ਫੇਲ੍ਹ ਨਹੀਂ ਕੀਤਾ ਜਾਂਦਾ, ਪ੍ਰੰਤੂ ਭਵਿੱਖਤ ਮੁਕਾਬਲੇ ਦੇ ਯੁੱਗ 'ਚ ਸਮੇਂ ਦਾ ਹਾਣੀ ਬਣਨ ਲਈ ਸਕੂਲੀ ਪੜ੍ਹਾਈ ਦਾ ਇਕ-ਇਕ ਦਿਨ ਵਿਦਿਆਰਥੀ ਦੀ ਸ਼ਖ਼ਸੀਅਤ ਨੂੰ ਨਿਖਾਰਨ ਲਈ ਸਹਾਈ ਅਤੇ ਕੀਮਤੀ ਹੁੰਦਾ ਹੈ | ਵਿਧਾਨ ਸਭਾ ਹਲਕਾ ਰਾਏਕੋਟ ਵਿਧਾਇਕ ਹਾਕਮ ਸਿੰਘ ਦੇ ਯਤਨਾਂ ਸਦਕਾ ਸਕੂਲਾਂ ਦੇ ਵਿਕਾਸ ਲਈ ਖਰਚ ਕੀਤੀਆਂ ਗ੍ਰਾਂਟਾਂ ਦਾ ਜਿਕਰ ਕਰਦਿਆਂ ਅੰਮਿ੍ਤਪਾਲ ਸਿੰਘ ਹੈਪੀ ਨੇ ਦੱਸਿਆ ਕਿ ਸੈਕੰਡਰੀ ਸਕੂਲ ਰਛੀਨ ਦੀ ਚਾਰਦੀਵਾਰੀ ਲਈ 9 ਲੱਖ ਰੁਪਏ, ਨਵੀਂ ਸਾਇੰਸ ਲੈਬ ਲਈ 1097460/-ਰੁਪਏ, ਨਵੀਂ ਨੈਸ਼ਨਲ ਸਕਿੱਲਜ਼ ਵਿੱਦਿਅਕ ਫਰੇਮਵਰਕ ਲੈਬ (ਐੱਨ.ਐੱਸ.ਕਿਊ.ਐਫ) ਲੈਬ (ਟੈਲੀਕਾਮ) ਲਈ 15,92000/-ਰੁਪਏ ਦੀ ਗ੍ਰਾਂਟ ਜਾਰੀ ਕੀਤੀ ਜਾ ਚੁੱਕੀ ਹੈ, ਜਿਸ 'ਚੋਂ ਉਸਾਰੀ ਲਈ 130200/- ਅਤੇ 2,90000/- ਰੁਪਏ ਲੈਬ ਦੇ ਸਾਜੋ ਸਮਾਨ ਵਾਸਤੇ ਖ਼ਰਚ ਹੋਣਗੇ | ਹਾਈ ਸਕੂਲ ਬ੍ਰਹਮਪੁਰ ਦੀ ਲੈਬ ਵਾਸਤੇ 14,02000/- ਰੁਪਏ, ਬਾਥਰੂਮਾਂ ਲਈ 359000/- ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੜੂੰਦੀ 'ਚ 22.57 ਲੱਖ ਦੀ ਲਾਗਤ ਨਾਲ 2 ਆਧੁਨਿਕ ਕਮਰਿਆਂ ਦੀ ਉਸਾਰੀ ਕਰਵਾਈ ਗਈ ਹੈ | ਅੱਜ ਦੇ ਸਮਾਗਮਾਂ ਸਮੇਂ ਹਲਕਾ ਰਾਏਕੋਟ ਸਿੱਖਿਆ ਕੋਆਰਡੀਨੇਟਰ ਸੁਖਦੇਵ ਸਿੰਘ, ਬਲਾਕ ਸਿੱਖਿਆ ਕੋਆਰਡੀਨੇਟਰ ਅੰਮਿ੍ਤਪਾਲ ਸਿੰਘ ਨਾਲ ਸੈਕੰਡਰੀ ਸਕੂਲ ਰਛੀਨ 'ਚ ਪਿ੍ੰਸੀਪਲ ਨਰਿੰਦਰ ਕੌਰ, ਨਰਿੰਦਰ ਸਿੰਘ, ਲਖਵੀਰ ਸਿੰਘ ਬੜੂੰਦੀ ਜੂਨੀਅਰ ਸਹਾਇਕ, ਜਗਰਾਜ ਸਿੰਘ ਡੀ.ਪੀ.ਈ, ਮਨਮੋਹਿਤ ਸਿੰਘ, ਧੀਰਜ ਗੋਇਲ, ਜਨਾਬ ਯਸਮੀਨ ਖਾਨ, ਸਬਨਮ ਕੌਰ, ਸੰਦੀਪ ਕੌਰ, ਕਮਲਜੀਤ ਕੋਰ, ਬੇਅੰਤ ਕੌਰ, ਰੁਪਿੰਦਰ ਕੌਰ, ਕਿਰਨਦੀਪ ਸਿੰਘ, ਸੁਖਦੀਪ ਕੌਰ ਹਾਜ਼ਰ ਸਨ | ਇਸ ਦੇ ਨਾਲ ਹੀ ਸਕੂਲ ਬ੍ਰਹਮਪੁਰ ਵਿਖੇ ਰਘਬੀਰ ਸਿੰਘ ਗੋਰਾ ਸਰਪੰਚ/ਨੰਬਰਦਾਰ ਬ੍ਰਹਮਪੁਰ, ਜਗਵੰਤ ਸਿੰਘ ਚੇਅਰਮੈਨ ਭਲਾਈ ਕਮੇਟੀ, ਬਲਵੀਰ ਸਿੰਘ ਬੀਰਾ ਨੰਬਰਦਾਰ, ਸਕੂਲ ਮੁਖੀ ਜਸਪਾਲ ਕੌਰ, ਜਸਵੀਰ ਸਿੰਘ ਡਾਂਗੋਂ, ਸਰਕਾਰੀ ਪ੍ਰਾਇਮਰੀ ਸਕੂਲ ਬੜੂੰਦੀ ਵਿਖੇ ਹਰਦੀਪ ਕੌਰ, ਪੂਜਾ ਮਰਵਾਹਾ, ਕੰਵਲਜੀਤ ਕੌਰ ਤੋਂ ਇਲਾਵਾ ਸਰਪੰਚ ਜਸਵਿੰਦਰ ਸਿੰਘ ਬਿੱਟੂ ਬੜੂੰਦੀ, ਪਰਮੋੋਦ ਸਿੰਘ ਬਾਟਾ ਪੰਚ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਖ਼ਤਰਨਾਕ ਕੀੜੇ-ਮਕੌੜਿਆਂ ਅਤੇ ਮੱਛਰਾਂ ਤੋਂ ਬਚਾਅ ਲਈ ਸਾਵਧਾਨੀ ਜ਼ਰੂਰੀ-ਜ਼ਿਲ੍ਹਾ ਟੀਕਾਕਰਨ ਅਫ਼ਸਰ ਅਗਲੀ ਖ਼ਬਰ ਪੰਜਾਬ ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣਾ ਜ਼ਰੂਰੀ-ਸਿੰਮਕ, ਡੱਲਾ, ਮਲਕਪੁਰ
Ad Position 24