21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਪੰਜਾਬ ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣਾ ਜ਼ਰੂਰੀ-ਸਿੰਮਕ, ਡੱਲਾ, ਮਲਕਪੁਰ

Ad Position 21
No active advertisement
ਅਜੀਤ ਡੈਸਕ 29-03-2026
ਹੰਬੜਾਂ, 28 ਮਾਰਚ (ਮੇਜਰ ਹੰਬੜਾਂ)-ਅੱਜ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ 'ਚ ਅਮਨ ਕਾਨੂੰਨ ਦੀ ਵਿਗੜ ਰਹੀ ਸਥਿਤੀ ਤੋਂ ਲੋਕ ਚਿੰਤਤ ਹਨ ਉੱਥੇ ਹਰ ਰੋਜ਼ ਵਾਪਰ ਰਹੀਆਂ ਕਤਲ ਵਰਗੀਆਂ ਘਟਨਾਵਾਂ ਨੂੰ ਦੇਖਦੇ ਹੋਏ 'ਆਪ' ਸਰਕਾਰ ਨੂੰ ਚੱਲਦਾ ਕਰਕੇ ਸੂਬੇ 'ਚ ਸ਼੍ਰੋਮਣੀ ਅਕਾਲੀ ਦਲ ਸਰਕਾਰ ਬਣਾਏ ਜਾਣਾ ਬਹੁਤ ਜ਼ਰੂਰੀ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਧਾਨ ਸਭਾ ਹਲਕਾ ਗਿੱਲ ਦੇ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ, ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਚੰਦ ਸਿੰਘ ਡੱਲਾ ਅਤੇ ਸਰਕਲ ਪ੍ਰਧਾਨ ਜਥੇ: ਕਰਮਜੀਤ ਸਿੰਘ ਮਲਕਪੁਰ ਨੇ ਕਸਬਾ ਹੰਬੜਾਂ ਵਿਖੇ ਅਕਾਲੀ ਆਗੂ ਮਨਜੀਤ ਸਿੰਘ ਭੈਰੋਮੁੰਨਾਂ, ਯੂਥ ਆਗੂ ਅਵਤਾਰ ਸਿੰਘ ਤਾਰੀ ਚੀਮਾ, ਅਕਾਲੀ ਆਗੂ ਗੁਰਚਰਨ ਸਿੰਘ ਬਾਠ, ਬਲਾਕ ਸੰਮਤੀ ਮੈਂਬਰ ਕਾਰਜ ਸਿੰਘ ਬਾਠ ਦੀ ਅਗਵਾਈ ਹੇਠ ਰੱਖੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅੱਜ ਹਰ ਫਰੰਟ 'ਤੇ ਫੇਲ੍ਹ ਸਾਬਿਤ ਹੋਈ ਹੈ ਤੇ ਸੂਬੇ 'ਚ ਜੰਗਲ ਰਾਜ ਚੱਲ ਰਿਹਾ ਹੈ, ਜਿਸ ਲਈ ਸੂਬੇ 'ਚ ਆਪ ਸਰਕਾਰ ਨੂੰ ਚੱਲਦਾ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਲਿਆਉਣ ਲਈ ਸੂਬੇ ਦੇ ਲੋਕ ਅਕਾਲੀ ਦਲ ਦੇ ਹੱਥ ਮਜ਼ਬੂਤ ਕਰਨ | ਸ਼੍ਰੋਮਣੀ ਅਕਾਲੀ ਦਲ ਦੇ ਹੰਬੜਾਂ ਸਰਕਲ ਪ੍ਰਧਾਨ ਜਥੇਦਾਰ ਕਰਮਜੀਤ ਸਿੰਘ ਮਲਕਪੁਰ ਨੇ ਕਿਹਾ ਕਿ ਹਲਕੇ 'ਚ ਸਾਬਕਾ ਜੱਜ ਹਰਪ੍ਰੀਤ ਸਿੰਘ ਸਿੰਮਕ ਨੂੰ ਵਰਕਰਾਂ ਦੇ ਮਿਲ ਰਹੇ ਪਿਆਰ ਸਦਕਾ ਅਕਾਲੀ ਦਲ ਹੋਰ ਮਜ਼ਬੂਤ ਹੋਇਆ ਹੈ ਤੇ ਲੋਕ 2027 'ਚ ਸਾਬਕਾ ਜੱਜ ਸਿੰਮਕ ਨੂੰ ਜ਼ਰੂਰ ਕਾਮਯਾਬ ਕਰਨਗੇ | ਇਸ ਮੌਕੇ ਸੋਨੀ ਪੰਡਿਤ, ਉੱਪ ਪ੍ਰਧਾਨ ਕਮਲਦੀਪ ਸਿੰਘ ਬਾਦਲ, ਮੀਤ ਪ੍ਰਧਾਨ ਭੁਪਿੰਦਰ ਸਿੰਘ ਮਠਾੜੂ, ਮੇਜਰ ਸਿੰਘ ਚੀਮਾ, ਆੜ੍ਹਤੀ ਜਗਤਾਰ ਸਿੰਘ ਕੈਲੇ, ਅਮਰਜੀਤ ਸਿੰਘ ਰਸੂਲਪੁਰ, ਜਗਜੀਤ ਸਿੰਘ ਡੱਲਾ, ਜਸਵੀਰ ਸਿੰਘ ਰਾਣਾ, ਕੁਲਦੀਪ ਸਿੰਘ ਬਾਠ, ਪੰਚ ਖੁਸ਼ਪ੍ਰੀਤ ਸਿੰਘ ਥਿੰਦ, ਦਾਰਾ ਸਿੰਘ ਤੂਰ, ਥਾਣੇਦਾਰ ਗੁਰਤੇਜ ਸਿੰਘ ਮਾਨ, ਕਪੂਰ ਸਿੰਘ ਘੁੰਮਣ, ਕੁਲਵੰਤ ਸਿੰਘ ਬਾਠ, ਜਗਵਿੰਦਰ ਸਿੰਘ ਗਿੱਲ ਸਲੇਮਪੁਰ, ਸ਼ਿਵ ਕੁਮਾਰ ਨਿੱਬੀ ਬਾਂਸਲ, ਪ੍ਰਮੋਦ ਕੁਮਾਰ ਰਾਜੂ, ਜੌਨੀ ਵਿਰਕ, ਫੌਜੀ ਬਲਦੇਵ ਸਿੰਘ, ਗੁਰਬਖਸ਼ ਸਿੰਘ ਬਾਠ, ਗੁਪਾਲ ਕਿ੍ਸ਼ਨ, ਅਮਨ ਭੈਰੋਮੁੰਨਾਂ, ਇੰਦੀ ਧਾਲੀਵਾਲ, ਮਨਦੀਪ ਸਿੰਘ, ਲਖਵੀਰ ਸਿੰਘ ਜੱਗਾ, ਮੁਨਸ਼ੀ ਸੁਰਜੀਤ ਸਿੰਘ, ਪਰਮਿੰਦਰ ਸਿੰਘ ਧਾਲੀਵਾਲ, ਰਣਜੀਤ ਸਿੰਘ ਫੌਜੀ, ਗੁਰਪ੍ਰੀਤ ਸਿੰਘ ਗੋਰਾ ਬਾਠ, ਗੁਰਿੰਦਰ ਸਿੰਘ ਧਾਲੀਵਾਲ, ਸੂਰਤ ਸਿੰਘ, ਲਵਲੀ ਬਾਠ, ਗੋਪੀ ਵਿਰਕ, ਰੋਬਿਨ ਧਾਲੀਵਾਲ, ਸੁਖਚੈਨ ਸਿੰਘ, ਗੁਰਦੀਪ ਸਿੰਘ ਧਾਲੀਵਾਲ, ਸੁਰਿੰਦਰਜੀਤ ਸਿੰਘ ਗੈਰੀ, ਹਰਵਿੰਦਰ ਸਿੰਘ, ਸੁਖਵਿੰਦਰ ਸਿੰਘ ਧਾਲੀਵਾਲ, ਅਵਤਾਰ ਸਿੰਘ ਸਰਾਂ ਸਮੇਤ ਹੋਰ ਅਕਾਲੀ ਦਲ ਦੇ ਵਰਕਰ ਵੱਡੀ ਗਿਣਤੀ 'ਚ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਨੂੰ ਸਮਰਪਿਤ ਵਿਦਿਆਰਥੀ ਹੀ ਸਮੇਂ ਦਾ ਹਾਣੀ ਬਣਦਾ ਹੈ-ਸਿੱਖਿਆ ਕੋਆਰਡੀਨੇਟਰ ਬੜੂੰਦੀ ਅਗਲੀ ਖ਼ਬਰ ਗਿ੍ਫ਼ਤਾਰ ਕੀਤੇ 'ਆਪ' ਆਗੂ ਨੂੰ 2 ਦਿਨਾ ਪੁਲਿਸ ਰਿਮਾਂਡ ਖ਼ਤਮ ਹੋਣ 'ਤੇ ਕੇਂਦਰੀ ਜੇਲ੍ਹ ਲੁਧਿਆਣਾ ਭੇਜਿਆ
Ad Position 24