21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਐੱਮ.ਐੱਸ. ਆਦਰਸ਼ ਸਕੂਲ ਮੁੱਲਾਂਪੁਰ 'ਚ ਵਿਸਾਖੀ ਨੂੰ ਸਮਰਪਿਤ ਸਮਾਗਮ

Ad Position 21
No active advertisement
ਅਜੀਤ ਡੈਸਕ 11-04-2026
ਮੁੱਲਾਂਪੁਰ-ਦਾਖਾ, 10 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਐੱਮ.ਐੱਸ ਆਦਰਸ਼ ਪਬਲਿਕ ਸਕੂਲ ਜਗਰਾਉਂ ਰੋਡ ਮੁੱਲਾਂਪੁਰ ਵਿਖੇ ਵਿਸਾਖੀ ਦਾ ਤਿਉਹਾਰ ਨੂੰ ਸਮਰਪਿਤ ਸਮਾਰੋਹ ਕਰਵਾਇਆ ਗਿਆ | ਸਕੂਲ ਪਿ੍ੰਸੀਪਲ ਜਸਵਿੰਦਰ ਕੌਰ ਦੀ ਅਗਵਾਈ ਹੇਠ ਵਿਦਿਆਰਥੀਆਂ ਵਿਚਕਾਰ ਦਸਤਾਰ ਸਜਾਉਣ, ਸੁੰਦਰ ਲਿਖਾਈ, ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ | ਸਕੂਲ ਵਿਦਿਆਰਥੀਆ ਵਲੋਂ ਖ਼ਾਲਸੇ ਦੇ ਜਨਮ ਦਿਨ ਨਾਲ ਜੁੜੇ ਵਿਸਾਖੀ ਦੇ ਮਹੱਤਵਪੂਰਨ ਦਿਨ ਬਾਰੇ ਸ਼ਬਦ, ਕਵਿਤਾ ਉਚਾਰਨ ਅਤੇ ਭਾਸ਼ਣ ਸਮਾਰੋਹ 'ਚ ਵੱਧ-ਚੜ੍ਹਕੇ ਹਿੱਸਾ ਲਿਆ | ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਹਰਜੋਤ ਕੌਰ, ਪ੍ਰਬੰਧਕੀ ਪ੍ਰਧਾਨ ਹਰਜੀਤ ਸਿੰਘ ਵਿਸ਼ੇਸ਼ ਸ਼ਮੂਲੀਅਤ ਕੀਤੀ | ਐੱਮ.ਡੀ ਹਰਜੋਤ ਕੌਰ ਵਿਦਿਆਰਥੀਆਂ ਨੂੰ ਦੱਸਿਆ ਕਿ ਵਿਸਾਖੀ ਕ੍ਰਾਂਤੀਕਾਰੀ 'ਤੇ ਇਨਕਲਾਬੀ ਚੇਤਨਾ ਦਾ ਪ੍ਰਤੀਕ ਹੈ, ਸਾਡੇ ਗੁਰੂ ਸਾਹਿਬ ਨੇ ਵਿਸਾਖੀ ਦੇ ਪਵਿੱਤਰ ਤਿਉਹਾਰ ਮੌਕੇ ਜਾਤ-ਪਾਤ ਦੇ ਭੇਦਭਾਵ ਨੂੰ ਮਿਟਾ ਕੇ ਸਮਾਜਿਕ ਬਰਾਬਰੀ, ਸਦਭਾਵਨਾ, ਭਾਈਚਾਰਕ ਸਾਂਝ ਦੀ ਪ੍ਰੇਰਣਾ ਦਿੱਤੀ | ਸੁੰਦਰ ਦਸਤਾਰ ਸਜਾਉਣ 6ਵੀਂ ਤੋਂ 8ਵੀਂ ਜਮਾਤ ਪਹਿਲਾ ਗਰੁੱਪ ਮੁਕਾਬਲੇ ਵਿਚ 8ਵੀਂ ਜਮਾਤ ਮੁਕਾਬਲੇ ਵਿਦਿਆਰਥੀ ਗੁਰਕੀਰਤ ਸਿੰਘ ਪਹਿਲਾ, 7ਵੀਂ ਜਮਾਤ ਵਿਦਿਆਰਥੀ ਅਵਗੁਣ ਸਿੰਘ ਦੂਸਰਾ ਸਥਾਨ ਲਿਆ, ਜਦ ਕਿ ਅੱਠਵੀਂ ਜਮਾਤ ਵਿਦਿਆਰਥੀ ਅਨਵਰ ਸਿੰਘ ਤੀਸਰੇ ਸਥਾਨ 'ਤੇ ਰਿਹਾ | ਸੀਨੀਅਰ ਗਰੁੱਪ ਮੁਕਾਬਲੇ ਸਮੇਂ 10ਵੀਂ ਜਮਾਤ ਵਿਦਿਆਰੀ ਜਪਨੂਰ ਸਿੰਘ ਪਹਿਲਾ, ਤਰਨਜੋਤ ਸਿੰਘ ਦੂਸਰਾ ਅਤੇ 9ਵੀਂ ਜਮਾਤ ਵਿਦਿਆਰਥੀ ਪੰਕਜ ਤੀਸਰਾ ਸਥਾਨ ਲਿਆ | ਇਸ ਮੌਕੇ ਵੱਖੋ-ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਦੇ ਨਾਲ ਪੜ੍ਹਾਈ, ਖੇਡਾਂ ਅਤੇ ਹੋਰ ਗਤੀਵਿਧੀਆਂ ਦੇ ਮੋਹਰੀ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਵਿਧਾਇਕ ਜੱਗਾ ਹਿੱਸੋਵਾਲ ਨੇ ਹਲਵਾਰਾ ਏਅਰਪੋਰਟ ਲਈ ਡਾ. ਅਮਰ ਸਿੰਘ ਦਾ ਕੀਤਾ ਧੰਨਵਾਦ ਅਗਲੀ ਖ਼ਬਰ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਵਲੋਂ ਜਗਪਾਲ ਸਿੰਘ ਧਨੋਆ ਸੂਬਾ ਸੀਨੀ. ਮੀਤ ਪ੍ਰਧਾਨ ਅਤੇ ਸੰਜੀਵ ਕੁਮਾਰ ਬੌਵਾ ਗੋਇਲ ਸੂਬਾ ਮ...
Ad Position 24