21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਸਾਬਕਾ ਵਿਧਾਇਕ ਜੱਗਾ ਹਿੱਸੋਵਾਲ ਨੇ ਹਲਵਾਰਾ ਏਅਰਪੋਰਟ ਲਈ ਡਾ. ਅਮਰ ਸਿੰਘ ਦਾ ਕੀਤਾ ਧੰਨਵਾਦ

Ad Position 21
No active advertisement
ਅਜੀਤ ਡੈਸਕ 11-04-2026
ਰਾਏਕੋਟ, 10 ਅਪ੍ਰੈਲ (ਸੁਸ਼ੀਲ)-ਸਾਬਕਾ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਹਲਕਾ ਜਗਰਾਉਂ ਦੇ ਇੰਚਾਰਜ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੇ ਹਲਵਾਰਾ (ਲੁਧਿਆਣਾ) ਵਿਖੇ ਬਣੇ ਨਵੇਂ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਚਾਲੂ ਕਰਵਾਉਣ ਲਈ ਲੋਕਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਅਤੇ ਕਾਮਿਲ ਅਮਰ ਸਿੰਘ ਵਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਡਾਕਟਰ ਅਮਰ ਸਿੰਘ ਵਲੋਂ ਪਾਰਲੀਮੈਂਟ ਅਤੇ ਪ੍ਰਸ਼ਾਸਨਿਕ ਪੱਧਰ 'ਤੇ ਲਗਾਤਾਰ ਕੀਤੀ ਗਈ ਪੈਰਵੀ ਸਦਕਾ ਹੀ ਅੱਜ ਲੁਧਿਆਣਾ ਵਾਸੀਆਂ ਦਾ ਇਹ ਸੁਪਨਾ ਹਕੀਕਤ ਬਣ ਸਕਿਆ ਹੈ | ਉਨ੍ਹਾਂ ਕਿਹਾ ਕਿ ਹਲਵਾਰਾ ਏਅਰਪੋਰਟ ਦੇ ਚਾਲੂ ਹੋਣ ਨਾਲ ਨਾ ਸਿਰਫ਼ ਲੁਧਿਆਣਾ ਜ਼ਿਲ੍ਹੇ ਨੂੰ, ਬਲਕਿ ਪੂਰੇ ਮਾਲਵਾ ਖੇਤਰ ਦੇ ਵਿਕਾਸ ਨੂੰ ਨਵੀਂ ਗਤੀ ਮਿਲੇਗੀ | ਇਸ ਦੇ ਨਾਲ ਹੀ ਉਨ੍ਹਾਂ ਕੇਂਦਰ ਸਰਕਾਰ ਅਤੇ ਏਅਰ ਇੰਡੀਆ ਕੰਪਨੀ ਵਲੋਂ ਹਵਾਈ ਜਹਾਜ਼ਾਂ ਦੀਆਂ ਉਡਾਨਾਂ ਸਬੰਧੀ ਜਾਰੀ ਕੀਤੀ ਗਈ ਸਮਾਂ ਸਾਰਣੀ ਤੇ ਇਤਰਾਜ ਜਤਾਉਂਦੇ ਹੋਏ ਕਿਹਾ ਕਿ ਜਾਰੀ ਕੀਤੀ ਗਈ ਮੌਜੂਦਾ ਸਮਾਂ ਸਾਰਣੀ ਲੁਧਿਆਣੇ ਜ਼ਿਲ੍ਹੇ ਦੇ ਕਾਰੋਬਾਰੀਆਂ ਦੀ ਸਹੂਲਤ ਮੁਤਾਬਕ ਸਹੀ ਨਹੀਂ ਹੈ, ਕਿਉਂਕਿ ਇਸ ਸਮਾਂ ਸਾਰਣੀ ਮੁਤਾਬਕ ਵਪਾਰੀ ਵਰਗ ਸਵੇਰੇ ਦਿੱਲੀ ਜਾ ਕੇ ਸ਼ਾਮ ਨੂੰ ਆਪਣਾਂ ਕੰਮ ਨਿਪਟਾ ਕੇ ਵਾਪਸ ਨਹੀਂ ਆ ਸਕੇਗਾ ਅਤੇ ਉਸ ਨੂੰ ਇਕ ਦਿਨ ਦਿੱਲੀ ਵਿਚ ਰੁਕਣਾ ਪਵੇਗਾ | ਉਹਨਾਂ ਕੇਂਦਰ ਸਰਕਾਰ ਅਤੇ ਏਅਰ ਇੰਡੀਆ ਕੰਪਨੀ ਤੋਂ ਮੰਗ ਕੀਤੀ ਕਿ ਹਵਾਈ ਜਹਾਜ਼ਾਂ ਦੀ ਸਮਾਂ ਸਾਰਣੀ ਲੁਧਿਆਣਾ ਅਤੇ ਆਲੇ-ਦੁਆਲੇ ਦੇ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਬਣਾਈ ਜਾਵੇ | ਉਨ੍ਹਾਂ ਤਰਕ ਦਿੱਤਾ ਕਿ ਲੁਧਿਆਣਾ ਇੱਕ ਉਦਯੋਗਿਕ ਹੱਬ ਹੈ, ਜਿੱਥੋਂ ਦੇ ਵਪਾਰੀਆਂ ਨੂੰ ਦੇਸ਼-ਵਿਦੇਸ਼ ਵਿਚ ਆਉਣਾ-ਜਾਣਾ ਪੈਂਦਾ ਹੈ | ਜੇਕਰ ਫਲਾਈਟਾਂ ਦਾ ਸਮਾਂ ਕਾਰੋਬਾਰੀਆਂ ਦੇ ਅਨੁਕੂਲ ਹੋਵੇਗਾ ਤਾਂ ਹੀ ਇਸ ਏਅਰਪੋਰਟ ਦਾ ਅਸਲ ਫਾਇਦਾ ਸਥਾਨਕ ਆਰਥਿਕਤਾ ਨੂੰ ਵੀ ਮਿਲ ਸਕੇਗਾ | ਜੱਗਾ ਹਿੱਸੋਵਾਲ ਨੇ ਉਮੀਦ ਜਤਾਈ ਕਿ ਸਰਕਾਰ ਇਸ ਮਗਰੋਂ ਹਲਵਾਰਾ ਤੋਂ ਵੱਧ ਤੋਂ ਵੱਧ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰੇਗੀ ਤਾਂ ਜੋ ਆਮ ਲੋਕਾਂ ਅਤੇ ਵਪਾਰੀ ਵਰਗ ਨੂੰ ਹੋਰ ਸਹੂਲਤ ਮਿਲ ਸਕੇ |
Ad Position 22
No active advertisement
ਪਿਛਲੀ ਖ਼ਬਰ ਡਾ: ਬੀ.ਆਰ. ਅੰਬੇਡਕਰ ਭਵਨ ਮੰਡੀ ਮੁੱਲਾਂਪੁਰ-ਦਾਖਾ ਵਿਖੇ ਸਾਲਾਨਾ ਸਮਾਰੋਹ 14 ਨੂੰ ਅਗਲੀ ਖ਼ਬਰ ਐੱਮ.ਐੱਸ. ਆਦਰਸ਼ ਸਕੂਲ ਮੁੱਲਾਂਪੁਰ 'ਚ ਵਿਸਾਖੀ ਨੂੰ ਸਮਰਪਿਤ ਸਮਾਗਮ
Ad Position 24