ਚੌਂਕੀਮਾਨ, 10 ਅਪ੍ਰੈਲ (ਤੇਜਿੰਦਰ ਸਿੰਘ ਚੱਢਾ)-ਪਿੰਡ ਪੰਡੋਰੀ ਵਿਖੇ ਗ੍ਰਾਮ ਪੰਚਾਇਤ, ਐੱਨ.ਆਰ.ਆਈਜ਼ ਤੇ ਸਮੂਹ ਨਗਰ ਨਿਵਾਸੀਆਂ ਵਲੋਂ ਕਰਵਾਇਆ ਜਾ ਰਿਹਾ 3 ਰੋਜ਼ਾ 74ਵਾਂ ਫੁੱਟਬਾਲ ਟੂਰਨਾਮੈਂਟ ਧੂਮ ਧੜੱਕੇ ਨਾਲ ਆਧੁਨਿਕ ਖੇਡ ਪਾਰਕ ਵਿਚ ਸ਼ੁਰੂ ਹੋਇਆ | ਜਿਸ ਦਾ ਉਦਘਾਟਨ ਸਰਪੰਚ ਬੀਬੀ ਰਣਜੀਤ ਕੌਰ ਪੰਡੋਰੀ ਪਤਨੀ ਸਾਬਕਾ ਸਰਪੰਚ ਰੁਲਦਾ ਸਿੰਘ ਪੰਡੋਰੀ ਦੀ ਅਗਵਾਈ ਵਿਚ ਗ੍ਰਾਮ ਪੰਚਾਇਤ ਤੇ ਪਤਵੰਤੇ ਸੱਜਣਾਂ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਇਸ ਮੌਕੇ ਪ੍ਰਬੰਧਕੀ ਕਮੇਟੀ ਨੇ ਦੱਸਿਆ ਕਿ ਟੂਰਨਾਮੈਂਟ ਵਿਚ ਓਪਨ ਦੀਆਂ 32 ਟੀਮਾਂ ਤੇ ਅੰਡਰ-17 ਸਾਲ ਦੀ 16 ਟੀਮਾਂ ਐਂਟਰ ਹੋਈਆਂ ਹਨ | ਇਸ ਮੌਕੇ ਸਰਪੰਚ ਬੀਬੀ ਰਣਜੀਤ ਕੌਰ ਪੰਡੋਰੀ ਨੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਤੇ ਕਿਹਾ ਜੋ ਲਗਾਤਾਰ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਖੇਡ ਮੇਲੇ ਕਰਵਾ ਰਹੇ ਹਨ ਜਿਸ ਨਾਲ ਨੌਜਵਾਨ ਮੋਬਾਇਲ ਛੱਡ ਕੇ ਖੇਡ ਗਰਾਊਾਡਾਂ ਵਿਚ ਆਉਣ ਲੱਗ ਪਏ ਹਨ ਜੋ ਕਿ ਸ਼ਲਾਘਾਯੋਗ ਹੈ ਤੇ ਉਨ੍ਹਾਂ ਕਿਹਾ ਕਿ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਨੌਜਵਾਨ ਪੀੜ੍ਹੀ ਨੂੰ ਸਹੀ ਸੇਧ ਦੇਈਏ ਤਾਂ ਜੋ ਉਹ ਗਲਤ ਰਸਤੇ ਨਾ ਪੈਣ ਸਗੋਂ ਖੇਡਾਂ ਖੇਡ ਕੇ ਤੰਦਰੁਸਤ ਰਹਿਣ ਤੇ ਖੇਡਾਂ ਵਿਚ ਆਪਣਾ ਤੇ ਪਿੰਡ ਦਾ ਨਾਮ ਰੌਸ਼ਨ ਕਰਨ | ਇਸ ਮੌਕੇ ਪ੍ਰਧਾਨ ਨਿਰਮਲ ਸਿੰਘ ਪੰਡੋਰੀ, ਸਤਨਾਮ ਸਿੰਘ ਪੰਡੋਰੀ, ਬਲਵੀਰ ਸਿੰਘ ਸਰਾਂ, ਪੰਚ ਗੁਰਪ੍ਰੀਤ ਸਿੰਘ, ਪਿ੍ਤਪਾਲ ਸਿੰਘ ਪੁਰੀ, ਹੈਰੀ ਸਿੱਧੂ, ਜਤਿੰਦਰ ਸਿੰਘ, ਤੇਜਿੰਦਰ ਸਿੰਘ, ਮਨਮੋਹਨ ਸਿੰਘ, ਪੰਚ ਦਰਸ਼ਨ ਸਿੰਘ, ਜੋਧਾ ਸਿੰਘ, ਬਲਰਾਜ ਸਿੰਘ, ਜਗਦੇਵ ਸਿੰਘ, ਪੰਚ ਕਰਮਜੀਤ ਸਿੰਘ, ਮਨਜੀਤ ਸਿੰਘ, ਪੰਚ ਸਰਬਜੀਤ ਕੌਰ, ਪੰਚ ਜਸਵੀਰ ਸਿੰਘ, ਪਰਮਜੀਤ ਸਿੰਘ ਜੋਤ ਪੰਡੋਰੀ, ਬਰਿੰਦਰ ਸਿੰਘ, ਸੁਰਜੀਤ ਸਿੰਘ, ਕਿ੍ਪਾਲ ਸਿੰਘ, ਗੁਰਬਖਸ਼ ਸਿੰਘ, ਦਲਜੀਤ ਸਿੰਘ, ਚੰਨਪ੍ਰੀਤ ਸਿੰਘ, ਅਮਰਿੰਦਰ ਸਿੰਘ, ਜਸਪ੍ਰੀਤ ਸਿੰਘ ਆਦਿ ਹਾਜ਼ਰ ਸਨ |