20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਮਹਿੰਦਰ ਸਿੰਘ ਸੇਖੋਂ ਦਾ ਦਿਹਾਂਤ, ਸ਼ਮਸ਼ਾਨਘਾਟ ਈਸੇਵਾਲ ਵਿਖੇ ਹੋਇਆ ਅੰਤਿਮ ਸੰਸਕਾਰ ਹੋਇਆ

Ad Position 21
No active advertisement
ਅਜੀਤ ਡੈਸਕ 11-04-2026
ਮੁੱਲਾਂਪੁਰ-ਦਾਖਾ, 10 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਪਿੰਡ ਈਸੇਵਾਲ (ਲੁਧਿ:) ਦੇ ਅਗਾਂਹਵਧੂ ਕਿਸਾਨ ਸੇਖੋਂ ਪਰਿਵਾਰ ਤੇਜਵੰਤ ਸਿੰਘ, ਜੱਗਾ ਜਗਵੰਤ ਸਿੰਘ, ਦੀਪਾ ਗੁਰਦੀਪ ਸਿੰਘ, ਗੁਰਬੰਤ ਕੌਰ ਦੇ ਪਿਤਾ ਮਹਿੰਦਰ ਸਿੰਘ ਸੇਖੋਂ ਦਾ ਦਿਹਾਂਤ ਹੋ ਗਿਆ | ਪਿੰਡ ਈਸੇਵਾਲ ਸਮੇਤ ਇਲਾਕੇ ਭਰ 'ਚ ਸੇਖੋਂ ਪਰਿਵਾਰ ਦੇ ਸਨੇਹੀ ਅਤੇ ਰਿਸ਼ਤੇਦਾਰ ਸਵ: ਮਹਿੰਦਰ ਸਿੰਘ ਦੀ ਅੰਤਿਮ ਯਾਤਰਾ ਵਿਚ ਸਾਮਿਲ ਹੋਏ | ਸ਼ਮਸਾਨਘਾਟ ਈਸੇਵਾਲ ਵਿਖੇ ਸਵ: ਮਹਿੰਦਰ ਸਿੰਘ ਸੇਖੋਂ ਦੀ ਚਿਖ੍ਹਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰਾਂ ਤੇਜਵੰਤ ਸਿੰਘ, ਜਗਵੰਤ ਸਿੰਘ, ਦਮਾਦ ਤਰਲੋਚਨ ਸਿੰਘ ਅਤੇ ਪੋਤਰਿਆਂ ਹਰਿੰਦਰ ਸਿੰਘ, ਪਿ੍ਤਪਾਲ ਸਿੰਘ ਵਲੋਂ ਦਿੱਤੀ ਗਈ | ਸਵ: ਮਹਿੰਦਰ ਸਿੰਘ ਦੀ ਮੌਤ 'ਤੇ ਪਰਿਵਾਰ ਨਾਲ ਹਲਕਾ ਦਾਖਾ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ, ਸ਼੍ਰੋਮਣੀ ਕਮੇਟੀ ਮੈਂਬਰ ਕੇਵਲ ਸਿੰਘ ਬਾਦਲ, ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ, ਸੁਖਦੇਵ ਸਿੰਘ ਚੱਕ ਵਲੋਂ ਪਰਿਵਾਰ ਨਾਲ ਦੁੱਖ ਪ੍ਰਗਟਾਇਆ | ਸਸਕਾਰ ਸਮੇਂ ਪਿੰਡ ਈਸੇਵਾਲ ਦੇ ਸਾਬਕਾ ਸਰਪੰਚ ਹਰਿੰਦਰ ਸਿੰਘ, ਸਾਬਕਾ ਸੰਮਤੀ ਮੈਂਬਰ ਕੁਲਦੀਪ ਸਿੰਘ ਖ਼ਾਲਸਾ, ਡਾ: ਸੁਖਪਾਲ ਸਿੰਘ ਸੇਖੋਂ, ਮਨਜੀਤ ਸਿੰਘ ਈਸੇਵਾਲ, ਦਲਜੀਤ ਸਿੰਘ ਸੇਖੋਂ, ਕੁਲਦੀਪ ਸਿੰਘ ਰਾਜੂ ਜ਼ਿਊਲਰਜ, ਨੰਬਰਦਾਰ ਬਲਜਿੰਦਰ ਸਿੰਘ, ਪ੍ਰਧਾਨ ਗੁਰਚਰਨ ਸਿੰਘ, ਕਰਮਜੀਤ ਸਿੰਘ, ਹਰਪ੍ਰੀਤ ਸਿੰਘ ਸੇਖੋਂ, ਨੰਬਰਦਾਰ ਜਗਰੂਪ ਸਿੰਘ, ਖ਼ਾਲਸਾ ਗੁਰਿੰਦਰ ਸਿੰਘ, ਪਿ੍ਤਪਾਲ ਸਿੰਘ, ਦਵਿੰਦਰ ਸਿੰਘ ਰਾਜੂ, ਬਲਜਿੰਦਰ ਸਿੰਘ, ਆੜ੍ਹਤੀ ਸਹਿਦੇਵ ਗੋਇਲ, ਇਕਬਾਲ ਸਿੰਘ ਪਾਲੀ ਮੋਹੀ, ਜਗਦੀਪ ਸਿੰਘ ਸਵੱਦੀ, ਕੁਲਜਿੰਦਰ ਸਿੰਘ ਬੱਬੂ, ਹਰਪ੍ਰੀਤ ਸਿੰਘ ਸੇਖੋਂ, ਸਾਬਕਾ ਸਰਪੰਚ ਇੰਦਰਜੀਤ ਸਿੰਘ ਸਲੇਮਪੁਰ, ਭੁਪਿੰਦਰ ਸਿੰਘ, ਸਰਪੰਚ ਜਗਜੀਤ ਸਿੰਘ ਦਾਖਾ, ਰਾਮ ਆਸਰਾ ਸਿੰਘ ਚੱਕ ਕਲਾਂ, ਸਾਬਕਾ ਸਰਪੰਚ ਗੁਰਜੀਤ ਸਿੰਘ ਦਾਖਾ, ਪਰਿਵਾਰ ਦੇ ਹੋਰ ਨੇੜਲੇ ਤੇ ਰਿਸ਼ਤੇਦਾਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਵਿਜੇ ਦਾਨਵ ਜਗਰਾਉਂ ਦਾਣਾ ਮੰਡੀ ਪੁੱਜੇ ਅਗਲੀ ਖ਼ਬਰ ਪਿੰਡ ਪੰਡੋਰੀ ਵਿਖੇ 3 ਰੋਜ਼ਾ 74ਵਾਂ ਫੁੱਟਬਾਲ ਟੂਰਨਾਮੈਂਟ ਧੂਮ-ਧੜੱਕੇ ਨਾਲ ਸ਼ੁਰੂ
Ad Position 24