20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਪੰਜਾਬ ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਵਿਜੇ ਦਾਨਵ ਜਗਰਾਉਂ ਦਾਣਾ ਮੰਡੀ ਪੁੱਜੇ

Ad Position 21
No active advertisement
ਅਜੀਤ ਡੈਸਕ 11-04-2026
ਜਗਰਾਉਂ, 10 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ)-ਪੰਜਾਬ ਦੀ ਵੱਡੀ ਦਾਣਾ ਮੰਡੀ ਜਗਰਾਉਂ ਵਿਖੇ ਆੜਤੀਆ ਐਸੋਸੀਏਸ਼ਨ ਜਗਰਾਉਂ ਦੇ ਪ੍ਰਧਾਨ ਕਨੱ੍ਹਈਆ ਗੁਪਤਾ ਬਾਂਕਾ ਦੀ ਦੁਕਾਨ 'ਤੇ ਪੰਜਾਬ ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਸ੍ਰੀ ਵਿਜੇ ਦਾਨਵ ਵਿਸ਼ੇਸ਼ ਤੌਰ 'ਤੇ ਪੁੱਜੇ | ਇਸ ਮੌਕੇ ਸ੍ਰੀ ਵਿਜੇ ਦਾਨਵ ਨੇ ਜਿੱਥੇ ਤੀਸਰੀ ਵਾਰ ਆੜ੍ਹਤੀਆ ਐਸੋਸੀਏਸ਼ਨ ਜਗਰਾਉਂ ਦੇ ਪ੍ਰਧਾਨ ਬਣਨ 'ਤੇ ਬਾਂਕਾ ਨੂੰ ਵਧਾਈ ਦਿੱਤੀ, ਉੱਥੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਚੇਅਰਮੈਨ ਵਿਜੇ ਦਾਨਵ ਨੇ ਕਿਹਾ ਕਿ ਪ੍ਰਧਾਨ ਬਾਂਕਾ ਦੀ ਚੰਗੀ ਕਾਰਗੁਜਾਰੀ ਕਰਕੇ ਹੀ ਉਨ੍ਹਾਂ ਨੂੰ ਐਸੋਸੀਏਸ਼ਨ ਵਲੋਂ ਤੀਸਰੀ ਵਾਰ ਪ੍ਰਧਾਨ ਬਣਾਇਆ ਗਿਆ ਹੈ | ਪ੍ਰਧਾਨ ਬਾਂਕਾ ਦਾ ਜਗਰਾਉਂ ਆੜ੍ਹਤੀਆ ਐਸੋਸੀਏਸ਼ਨ 'ਚ ਵੱਡਾ ਅਧਾਰ ਹੈ ਕਿਉਂਕਿ ਉਹ ਸਾਰਿਆਂ ਦੇ ਸਹਿਯੋਗ ਨਾਲ ਆੜ੍ਹਤੀਆਂ ਦੀਆਂ ਸਮੱਸਿਆਵਾਂ ਬਿਨਾਂ ਪੱਖਪਾਤ ਤੋਂ ਹੱਲ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ | ਉਨ੍ਹਾਂ ਦੀ ਬੋਲੀ ਅਤੇ ਸਹਿਚਾਰ ਵੀ ਉਨ੍ਹਾਂ ਨੂੰ ਤੀਸਰੀ ਵਾਰ ਪ੍ਰਧਾਨ ਬਣਾਉਣ ਦਾ ਕਾਰਨ ਬਣਿਆ | ਚੇਅਰਮੈਨ ਦਾਨਵ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀਆਂ ਕਿਸਾਨੀ ਮੰਗਾਂ ਲਈ ਸੁਹਿਰਦ ਹਨ, ਉਨ੍ਹਾਂ ਨੇ ਹਾੜ੍ਹੀ ਦੀ ਮੁੱਖ ਕਣਕ ਦੀ ਖ਼ਰੀਦ, ਅਦਾਇਗੀ ਅਤੇ ਸਾਂਭ-ਸੰਭਾਲ ਦੇ ਪੁਖਤਾ ਪ੍ਰਬੰੰਧ ਕੀਤੇ ਹਨ ਤਾਂ ਕਿ ਮੰਡੀਆਂ 'ਚ ਕਿਸਾਨਾਂ ਨੂੰ ਕੋਈ ਸਮੱਸਿਆ ਨਾ ਆਵੇ | ਉਨ੍ਹਾਂ ਕਿਹਾ ਕਿ ਮੇਰੀ ਵੀ ਮੁੱਖ ਮੰਤਰੀ ਨਾਲ ਇਸ ਮਸਲੇ 'ਤੇ ਗੱਲ ਹੁੰਦੀ ਰਹਿੰਦੀ ਹੈ, ਕਿਸਾਨਾਂ ਤੇ ਆੜ੍ਹਤੀਆਂ ਨੂੰ ਮੰਡੀਆਂ 'ਚ ਕੋਈ ਸਮੱਸਿਆ ਨਹੀਂ ਆਵੇਗੀ | ਉਨ੍ਹਾਂ ਕਿਹਾ ਕਿ ਜਲਦੀ ਹੀ ਆੜ੍ਹਤੀਆਂ-ਮਜ਼ਦੂਰਾਂ ਦੀਆਂ ਮੰਗਾਂ 'ਤੇ ਜਲਦੀ ਹੀ ਅਮਲ ਕੀਤਾ ਜਾਵੇਗਾ | ਇਸ ਮੌਕੇ ਪ੍ਰਧਾਨ ਬਾਂਕਾ ਨੇ ਚੇਅਰਮੈਨ ਸ੍ਰੀ ਵਿਜੇ ਦਾਨਵ ਦਾ ਸਵਾਗਤ ਕੀਤਾ ਅਤੇ ਜੀ ਆਇਆਂ ਆਖਿਆ | ਉਨ੍ਹਾਂ ਆੜ੍ਹਤੀ ਐਸੋਸੀਏਸ਼ਨ ਜਗਰਾਉਂ ਨੇ ਆਪਣੀ ਦਾਮੀ ਦਾ ਮੁੱਦਾ ਵੀ ਚੇਅਰਮੈਨ ਵਿਜੇ ਦਾਨਵ ਕੋਲ ਰੱਖਿਆ | ਉਨ੍ਹਾਂ ਕਿਹਾ ਕਿ ਚੇਅਰਮੈਨ ਵਿਜੇ ਦਾਨਵ ਨੇ ਭਰੋਸਾ ਦਿਵਾਇਆ ਕਿ ਜਲਦੀ ਹੀ ਪੰਜਾਬ ਦੇ ਮੁੱਖ ਮੰਤਰੀ ਜਗਰਾਉਂ ਲਾਲਾ ਲਾਜਪਤ ਰਾਏ ਦੇ ਜੱਦੀ ਘਰ ਦਾ ਦੌਰਾ ਕਰਨਗੇ | ਇਸ ਮੌਕੇ ਰਾਜ ਕੁਮਾਰ ਭੱਲਾ ਜ਼ਿਲ੍ਹਾ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਨੇ ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਪ੍ਰਧਾਨ ਕਨੱ੍ਹਈਆ ਗੁਪਤਾ ਬਾਂਕਾ ਅਤੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਭੱਲਾ ਵਲੋਂ ਚੇਅਰਮੈਨ ਵਿਜੇ ਦਾਨਵ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ 'ਆਪ' ਆਗੂ ਗੋਪੀ ਸ਼ਰਮਾ, ਰਜਿੰਦਰ ਜੈਨ ਸਮਾਜ ਸੇਵੀ, ਅੰਕੁਰ ਗੁਪਤਾ ਪ੍ਰਧਾਨ ਸ਼ੈੱਲਰ ਐਸੋਸੀਏਸ਼ਨ, ਜਗਜੀਤ ਸਿੰਘ ਸਿੱਧੂ, ਬਲਵਿੰਦਰ ਸਿੰਘ ਗਰੇਵਾਲ, ਅਵਤਾਰ ਸਿੰਘ ਬਿੱਲਾ ਪ੍ਰਧਾਨ ਪੰਜਾਬ ਲੇਬਰ ਯੂਨੀਅਨ, ਪਿ੍ਥੀ ਸਿੰਘ ਅਖਾੜਾ ਟਰੱਕ ਯੂਨੀਅਨ, ਜਿੰਦਰਪਾਲ ਧੀਮਾਨ ਪ੍ਰਧਾਨ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ, ਦੇਵਰਾਜ ਪ੍ਰਧਾਨ ਗੱਲਾ ਮਜ਼ਦੂਰ ਯੂਨੀਅਨ, ਅਸ਼ੋਕ ਮੰਗਲਾ ਦਾਲ ਮਿੱਲ ਐਸੋਸੀਏਸ਼ਨ, ਧਰਮਵੀਰ ਗੋਇਲ ਪ੍ਰਧਾਨ ਗਊਸ਼ਾਲਾ, ਮੁਕੇਸ਼ ਬਾਂਸਲ ਪ੍ਰਧਾਨ ਬਾਲਾ ਜੀ ਸੰਕੀਰਤਨ ਮੰਡਲ, ਸਤੀਸ਼ ਕੁਮਾਰ ਪੱਪੂ ਸਾਬਕਾ ਪ੍ਰਧਾਨ ਨਗਰ ਕੌਂਸਲ, ਯੋਗੇਸ਼ ਜੈਨ, ਅਸ਼ੋਕ ਢੰਡ, ਵਿਨੋਦ ਕੁਮਾਰ ਟੀਟੂ, ਜਤਿੰਦਰ ਸਿੰਘ ਸਰਾਂ ਸਕੱਤਰ, ਗੁਰਮੀਤ ਸਿੰਘ ਵਾਈਸ ਪ੍ਰਧਾਨ, ਨਵੀਨ ਸਿੰਘਲਾ, ਰਜਿੰਦਰ ਜੈਨ ਕਾਕਾ, ਬੂਟਾ ਸਿੰਘ ਗਰੇਵਾਲ, ਮਨੋਹਰ ਲਾਲ, ਅਨਮੋਲ ਗੁਪਤਾ ਕੌਂਸਲਰ, ਸਤੀਸ਼ ਬਾਂਸਲ ਪ੍ਰਧਾਨ ਫਰਟੀਲਾਈਜਰ ਐਸੋਸੀਏਸ਼ਨ, ਪ੍ਰੇਮਪਾਲ ਸ਼ਰਮਾ, ਕਿ੍ਸ਼ਨ ਕੁਮਾਰ, ਨਰੇਸ਼ ਵਰਮਾ, ਨਰਿੰਦਰ ਸਿਆਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੈਰ-ਜ਼ਿੰਮੇਵਾਰ ਬਿਆਨ ਦੇ ਕੇ ਮੁੱਖ ਮੰਤਰੀ ਵਲੋਂ ਲੋਕ ਮੁੱਦਿਆਂ ਤੋਂ ਧਿਆਨ ਭਟਕਾਇਆ ਜਾ ਰਿਹਾ- ਕਾਮਰੇਡ ਸੇਖੋਂ ਅਗਲੀ ਖ਼ਬਰ ਮਹਿੰਦਰ ਸਿੰਘ ਸੇਖੋਂ ਦਾ ਦਿਹਾਂਤ, ਸ਼ਮਸ਼ਾਨਘਾਟ ਈਸੇਵਾਲ ਵਿਖੇ ਹੋਇਆ ਅੰਤਿਮ ਸੰਸਕਾਰ ਹੋਇਆ
Ad Position 24