ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਕਲਾਂ ਵਿਖੇ 2 ਇੰਟਰੈਕਟਿਵ ਪੈਨਲਾਂ ਦਾ ਉਦਘਾਟਨ
ਅਜੀਤ ਡੈਸਕ
11-04-2026
ਹੰਬੜਾਂ, 10 ਅਪ੍ਰੈਲ (ਮੇਜਰ ਹੰਬੜਾਂ)-ਸਰਕਾਰੀ ਸੀਨੀਅਰ ਸਮਾਰਟ ਸਕੂਲ ਚੱਕ ਕਲਾਂ ਵਿਖੇ ਸਿੱਖਿਆ ਵਿਭਾਗ ਵਲੋਂ ਭੇਜੇ ਗਏ 2 ਇੰਟਰੈਕਟਿਵ ਪੈਨਲਾਂ ਦਾ ਉਦਘਾਟਨ ਸਕੂਲ ਚੇਅਰਪਰਸਨ ਕਰਮਜੀਤ ਕੌਰ, ਪਿ੍ੰਸੀਪਲ ਰਾਕੇਸ਼ ਕੁਮਾਰ ਭੱਲਾ ਵਲੋਂ ਸਮੂਹ ਸਕੂਲ ਸਟਾਫ਼ ਅਤੇ ਬੱਚਿਆਂ ਦੀ ਹਾਜ਼ਰੀ 'ਚ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਰਾਕੇਸ਼ ਭੱਲਾ ਨੇ ਮਹਿਮਾਨਾਂ ਦਾ ਸਵਾਗਤ ਕਰਦਿਆ ਸਾਰਿਆਂ ਨੂੰ ਮੁਬਾਰਕਬਾਦ ਦਿੰਦਿਆ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਵਲੋਂ ਸਕੂਲਾਂ ਨੂੰ ਬਿਹਤਰ ਬਣਾਉਣ ਲਈ ਅਤੇ ਆਧੁਨਿਕ ਸਮੇਂ ਦੇ ਹਾਣੀ ਬਣਾਉਣਾ ਵੱਡਾ ਉਪਰਾਲਾ ਹੈ | ਉਨ੍ਹਾਂ ਕਿਹਾ ਕਿ ਇੰਟਰੈਕਟਿਵ ਪੈਨਲਾਂ ਦੀ ਸਹਾਇਤਾ ਨਾਲ ਵਿਦਿਆਰਥੀਆਂ ਨੂੰ ਆਧੁਨਿਕ 'ਤੇ ਤਕਨੀਕੀ ਅਧਾਰਿਤ ਸਿੱਖਿਆ ਨਾਲ ਜੋੜਿਆ ਜਾਵੇਗਾ |
ਉਨ੍ਹਾਂ ਕਿਹਾ ਕਿ ਇਹ ਪੈਨਲ ਇੰਟਰਨੈੱਟ 'ਤੇ ਆਡੀਓ-ਵਿਜ਼ੁੂਅਲ ਸਾਧਨਾਂ ਰਾਹੀਂ ਪਾਠਾਂ ਨੂੰ ਹੋਰ ਵੀ ਰੋਚਨ 'ਤੇ ਪ੍ਰਭਾਵਸ਼ਾਲੀ ਬਣਾਉਣ 'ਚ ਮੱਦਦਗਾਰ ਸਾਬਤ ਹੋਣਗੇ | ਉਨ੍ਹਾਂ ਕਿਹਾ ਕਿ ਇਸ ਤਕਨੀਕ ਜ਼ਰੀਏ ਵਿਦਿਆਰਥੀਆਂ ਨੂੰ ਆਰਟੀਫਿਸ਼ਲ ਇੰਟੈਲੀਜ਼ੈਸ 'ਤੇ ਹੋਰ ਨਵੀਆਂ ਤਕਨੀਕਾਂ ਬਾਰੇ ਵੀ ਜਾਣਕਾਰੀ ਮਿਲੇਗੀ | ਜਿਸ ਨਾਲ ਉਹ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਹੋਣਗੇ | ਇਸ ਮੌਕੇ ਸਕੂਲ ਸਟਾਫ਼ ਮੈਡਮ ਜਸਬੀਰ ਕੌਰ, ਹਰਪ੍ਰੀਤ ਕੌਰ, ਰੀਨਾ, ਸੰਦੀਪ ਕੌਰ, ਜੋਤੀ ਜੰਬ, ਜਸਪ੍ਰੀਤ ਕੌਰ, ਸੁਮਨਪ੍ਰੀਤ ਕੌਰ, ਸੰਦੀਪ ਕੌਰ, ਸੁਮਨਦੀਪ ਕੌਰ, ਪਰਮਜੀਤ ਕੌਰ, ਸ਼ੰਕਰ ਲਾਲ, ਜਸਵੀਰ ਸਿੰਘ ਜੱਸੀ ਆਦਿ ਵੀ ਮੌਜੂਦ ਸਨ |