ਮੁੱਲਾਂਪੁਰ-ਦਾਖਾ, 16 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਸੀ.ਬੀ.ਐੱਸ.ਈ. (ਕੇਂਦਰੀ ਸੈਕੰਡਰੀ ਸਿੱਖਿਆ ਬੋਰਡ) ਵਲੋਂ 10ਵੀਂ ਸ਼੍ਰੇਣੀ ਅਕਾਦਮਿਕ ਸੈਸ਼ਨ 2025-26 ਲਈ ਐਲਾਨੇ ਨਤੀਜਿਆਂ ਸਮੇਂ ਪੀਸ ਪਬਲਿਕ ਸਕੂਲ ਭਨੋਹੜ (ਸਾਹਮਣੇ ਵੱਡੀ ਹਵੇਲੀ ਨੈਸ਼ਨਲ ਹਾਈਵੇ) ਦਾ ਨਤੀਜਾ 100 ਫ਼ੀਸਦੀ ਰਿਹਾ | ਸਕੂਲ ਪਿ੍ੰਸੀਪਲ ਸੀ.ਕੇ. ਯੀਜਾ ਅਨੁਸਾਰ ਪ੍ਰੀਖਿਆ ਵਿਚ ਬੈਠੇ ਸਾਰੇ ਵਿਦਿਆਰਥੀ ਚੰਗੇ ਅੰਕ ਲੈ ਕੇ ਪਾਸ ਹੋਏ | ਦਸਵੀਂ ਜਮਾਤ ਨਤੀਜੇ ਸਮੇਂ ਸਕੂਲ ਵਿਦਿਆਰਥਣ ਅਨਵੀ ਗਰਗ ਨੇ 97.2 ਫ਼ੀਸਦੀ ਅੰਕਾਂ ਨਾਲ ਪਹਿਲਾ, ਦੇਵਾਂਸ਼ ਤਨੇਜਾ ਨੇ 96.6 ਫ਼ੀਸਦੀ ਅੰਕਾਂ ਨਾਲ ਦੂਸਰਾ ਅਤੇ ਸ਼ੁਭਰੀਤ ਕੌਰ ਸਹੋਤਾ ਨੇ 96.4 ਫ਼ੀਸਦੀ ਅੰਕਾਂ ਨਾਲ ਤੀਸਰਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਮਾਣ ਵਧਾਇਆ | ਸਕੂਲ ਵਿਦਿਆਰਥਣ ਧਿ੍ਤੀ ਜੈਨ ਨੇ 96 ਫ਼ੀਸਦੀ, ਦੇਵਾਂਕ ਸ਼ਰਮਾ ਨੇ 95.6 ਫ਼ੀਸਦੀ, ਮੰਨਤਜੋਤ ਕੌਰ ਨੇ 95.6 ਫ਼ੀਸਦੀ, ਗੁਰਨੂਰ ਕੌਰ ਚੀਮਾ ਨੇ 95 ਫ਼ੀਸਦੀ, ਫੇਅਰੀ ਨੇ 94.8 ਫ਼ੀਸਦੀ, ਅਵੱਨਿਆ ਜੈਨ ਨੇ 94.6 ਫ਼ੀਸਦੀ, ਵਾਣੀ ਨੇ 94.4 ਫ਼ੀਸਦੀ, ਗੁਰਨੀਤ ਕੌਰ ਨੇ 94.2 ਫ਼ੀਸਦੀ, ਹਰਗੁਣਪ੍ਰੀਤ ਕੌਰ ਨੇ 94 ਫ਼ੀਸਦੀ, ਨਵਲੀਨ ਕੌਰ ਤੇ ਮੌਸਮੀ ਆਰ ਨਾਇਰ ਨੇ 93.8 ਫ਼ੀਸਦੀ, ਮਾਨਿਆ ਕੌਰ ਸਿੱਧੂ ਨੇ 93.6 ਫ਼ੀਸਦੀ, ਅਮਿਤਮੀਤ ਸਿੰਘ ਨੇ 93.4 ਫ਼ੀਸਦੀ, ਪ੍ਰਾਚੀ ਨੇ 93.2 ਫ਼ੀਸਦੀ, ਉਦਿਤ ਜੈਨ ਨੇ 93 ਫ਼ੀਸਦੀ, ਜਸਮੀਨ ਕੌਰ ਤੇ ਮਨਕੀਰਤ ਨੇ 92.6 ਫ਼ੀਸਦੀ, ਖੁਸ਼ਦੀਪ ਕੌਰ ਤੇ ਤਿਸਜੋਤ ਸਿੰਘ ਥਿੰਦ 92.2 ਫ਼ੀਸਦੀ, ਗੁਰਸਿਮਰਤ ਕੌਰ 92 ਫ਼ੀਸਦੀ, ਸੁਖਮਨਵੀਰ ਕੌਰ 91.4 ਫ਼ੀਸਦੀ, ਅਕਸ਼ਿਤ ਝਾਂਜੀ ਤੇ ਸਹਿਜ ਖੁਰਾਣਾ 91 ਫ਼ੀਸਦੀ ਅਤੇ ਮਿਹਿਕਾ ਵਾਲੀਆ 90.6 ਫ਼ੀਸਦੀ ਅੰਕ ਪ੍ਰਾਪਤ ਕੀਤੇ | ਪੀਸ ਪਬਲਿਕ ਸਕੂਲ ਦੇ ਪ੍ਰਬੰਧਕੀ ਚੇਅਰਮੈਨ ਪ੍ਰੋ: ਐੱਸ.ਸੀ. ਜੈਨ, ਡਾਇਰੈਕਟਰ ਊਸ਼ਾ ਜੈਨ, ਪਿ੍ੰਸੀਪਲ ਸੀ.ਕੇ. ਯੀਜਾ ਵਲੋਂ ਸੀ.ਬੀ.ਐੱਸ.ਈ ਬੋਰਡ 10ਵੀਂ ਸ੍ਰੇਣੀ ਦਾ ਸ਼ਾਨਦਾਰ ਨਤੀਜਾ ਦੇਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |