ਮਲੌਦ, 3 ਮਈ (ਸਹਾਰਨ ਮਾਜਰਾ)-ਮਾਲਵਾ ਸੋਸ਼ਲ ਐਂਡ ਵੈੱਲਫੇਅਰ ਕਲੱਬ (ਰਜਿ.) ਮਲੌਦ ਦੀ ਮੀਟਿੰਗ ਪ੍ਰਧਾਨ ਇੰਜ. ਹਰਮਿੰਦਰਪਾਲ ਸਿੰਘ ਸਹਾਰਨ ਮਾਜਰਾ ਦੀ ਪ੍ਰਧਾਨਗੀ ਹੇਠ ਕੈਂਬਰਿਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਮਲੌਦ ਵਿਖੇ ਹੋਈ | ਜਿਸ ਵਿਚ ਸੀਨੀਅਰ ਮੀਤ ਪ੍ਰਧਾਨ ਪਿ੍ੰ. ਸੰਜੀਵ ਮੋਦਗਿੱਲ, ਡਾ. ਕਰਨੈਲ ਸਿੰਘ ਕਾਲੀਆ, ਵਿਸ਼ੇਸ਼ ਮਹਿਮਾਨ ਇੰਦਰਪ੍ਰੀਤ ਸਿੰਘ ਮਾਂਗੇਵਾਲ, ਡਾ. ਇਕਬਾਲ ਮੁਹੰਮਦ ਰਾਮਗੜ੍ਹ ਸਰਦਾਰਾਂ, ਇੰਜ. ਦਵਿੰਦਰ ਸਿੰਘ ਬੇਰਖ਼ੁਰਦ, ਸੁਖਵਿੰਦਰ ਸਿੰਘ ਦੌਲਤਪੁਰ, ਬਹਾਬਜੀਤ ਗਿੱਲ, ਡਾ. ਬਲਜਿੰਦਰਪਾਲ ਸਿੰਘ, ਜਤਿੰਦਰ ਪਾਲ ਸ਼ਰਮਾ ਬੇਰ ਕਲਾਂ, ਠੇਕੇਦਾਰ ਅਵਤਾਰ ਸਿੰਘ ਸਿਆੜ, ਬਲਵੰਤ ਰਾਮ ਪੱਪੂ ਮਾਡਲ ਟਾਊਨ, ਮਾ. ਬਲਜਿੰਦਰ ਸਿੰਘ ਕਾਕਾ ਬੇਰ ਕਲਾਂ, ਡਾ. ਲਾਭ ਸਿੰਘ ਤੋਂ ਇਲਾਵਾ ਖ਼ਾਸ ਤੌਰ 'ਤੇ ਕੌਂਸਲਰ ਰਛਪਾਲ ਸਿੰਘ ਪਾਲਾ ਸੋਮਲਖੇੜੀ ਆਦਿ ਨੇ ਸ਼ਮੂਲੀਅਤ ਕੀਤੀ | ਮੀਟਿੰਗ ਦੌਰਾਨ ਪਿਛਲੇ ਕੁਝ ਸਮੇਂ ਬਿਮਾਰ ਰਹੇ ਕਲੱਬ ਮੈਂਬਰਾਂ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕੀਤੀ ਗਈ | ਉਪਰੰਤ ਜਨਰਲ ਸਕੱਤਰ ਡਾ. ਬਲਜਿੰਦਰਪਾਲ ਸਿੰਘ ਨੇ ਕਲੱਬ ਦੀ ਪ੍ਰਗਤੀ ਰਿਪੋਰਟ ਪੜ੍ਹੀ | ਮੁੱਖ ਮਹਿਮਾਨ ਇੰਦਰਪ੍ਰੀਤ ਸਿੰਘ ਮਾਂਗੇਵਾਲ, ਸੰਜੀਵ ਮੋਦਗਿੱਲ, ਬਲਵੰਤ ਰਾਮ ਪੱਪੂ ਤੇ ਡਾ. ਕਰਨੈਲ ਸਿੰਘ ਕਾਲੀਆ ਨੇ ਕਿਹਾ ਕਿ ਜ਼ਿਲ੍ਹੇ ਭਰ ਵਿਚ ਮਾਲਵਾ ਕਲੱਬ ਮਲੌਦ ਕੇਵਲ ਇਕੋ ਇਕ ਅਜਿਹਾ ਸੋਸ਼ਲ ਕਲੱਬ ਹੈ | ਜਿਸ ਨੇ ਪਿਛਲੇ 25 ਸਾਲ ਤੋਂ ਲੜਕੀਆਂ ਦੇ ਵਿਆਹ, ਅੱਖਾਂ ਦੇ ਕੈਂਪ, ਖ਼ੂਨਦਾਨ ਕੈਂਪ, ਦਸਤਾਰ ਮੁਕਾਬਲੇ, ਸਰਬੱਤ ਦੇ ਭਲੇ ਲਈ ਸਮਾਗਮ ਸਮੇਤ ਬਹੁਤ ਵੱਡੀਆਂ ਸਮਾਜਿਕ, ਧਾਰਮਿਕ ਤੇ ਸੋਸ਼ਲ ਸੇਵਾਵਾਂ ਪ੍ਰਦਾਨ ਕਰਦਿਆਂ ਇਕ ਵੱਖਰਾ ਨਾਂਅ ਬਣਾਇਆ ਗਿਆ ਹੈ | ਇੰਜ. ਹਰਮਿੰਦਰ ਸਿੰਘ, ਸੁਖਵਿੰਦਰ ਦੌਲਤਪੁਰ, ਰਛਪਾਲ ਸਿੰਘ ਪਾਲਾ ਵਲੋਂ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਵਿਚਾਰ ਸਾਂਝੇ ਕੀਤੇ | ਖ਼ਾਸ ਤੌਰ 'ਤੇ ਪ੍ਰਸ਼ਾਸਨ ਦੇ ਸਹਿਯੋਗ ਸਦਕਾ ਨਸ਼ਿਆਂ ਦੀ ਰੋਕਥਾਮ ਸੰਬੰਧੀ ਜਾਗਰੂਕਤਾ ਕੈਂਪ ਲਗਾਉਣ ਬਾਰੇ ਸੁਝਾਅ ਦਿੱਤਾ | ਉਨ੍ਹਾਂ ਕਿਹਾ ਕਿ ਮਾਲਵਾ ਸੋਸ਼ਲ ਐਂਡ ਵੈੱਲਫੇਅਰ ਕਲੱਬ ਹਮੇਸ਼ਾ ਨਿਸ਼ਕਾਮ, ਬਿਨਾਂ ਕਿਸੇ ਭੇਦ ਭਾਵ ਸਮਾਜ ਦੇ ਹਰ ਖੇਤਰ ਵਿਚ ਅਹਿਮ ਰੋਲ ਨਿਭਾ ਰਿਹਾ ਹੈ | ਜਿਸ ਲਈ ਸਾਰੇ ਮੈਂਬਰ ਬਹੁਤ ਹੀ ਸੁਹਿਰਦਤਾ ਨਾਲ ਜੁਟੇ ਹੋਏ ਹਨ | ਇਸ ਮੌਕੇ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਕੁਝ ਸਮੇਂ ਦੌਰਾਨ ਹੀ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਜਾਣਗੇ | ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਿੱਖਿਆ ਦੇ ਖੇਤਰ 'ਚ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਵੀ ਸੁਹਿਰਦ ਯਤਨ ਕੀਤੇ ਜਾਣਗੇ ਅਤੇ ਅਧਿਆਪਕਾਂ ਦਾ ਹਰ ਪੱਖੋਂ ਸਹਿਯੋਗ ਕਰਨ ਲਈ ਸਹਿਮਤੀ ਪ੍ਰਗਟਾਈ ਗਈ |