10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਮਾਲਵਾ ਪਬਲਿਕ ਸਕੂਲ ਕੁਹਾੜਾ ਦੇ ਵਿਦਿਆਰਥੀ ਅਰਮਾਨ ਨੇ ਪਾਵਰ ਲਿਫ਼ਟਿੰਗ 'ਚ ਚਾਂਦੀ ਦਾ ਤਗਮਾ ਜਿੱਤਿਆ <br/>

Ad Position 21
No active advertisement
ਵਿਦਿਆਰਥੀ ਅਰਮਾਨ ਨੂੰ ਸਨਮਾਨਿਤ ਕਰਨ ਸਮੇਂ ਸਕੂਲ ਸਟਾਫ਼ ਮੈਂਬਰ | ਤਸਵੀਰ : ਸੰਦੀਪ ਸਿੰਘ ਕੁਹਾੜਾ <br/> 04-05-2026
ਕੁਹਾੜਾ, 3 ਮਈ (ਸੰਦੀਪ ਸਿੰਘ ਕੁਹਾੜਾ)-ਕੁਹਾੜਾ ਦੇ ਮਾਲਵਾ ਪਬਲਿਕ ਸਕੂਲ ਦਾ ਵਿਦਿਆਰਥੀ ਅਰਮਾਨ ਪੁੱਤਰ ਮੁਜੱਤਰ ਨੇ ਪਾਵਰ ਲਿਫ਼ਟਿੰਗ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਿਲ ਕਰ ਕੇ ਚਾਂਦੀ ਦਾ ਤਗਮਾ ਆਪਣੇ ਨਾਂਅ ਕੀਤਾ | ਇਹ ਮੁਕਾਬਲੇ ਨੂਰਮਹਿਲ ਵਿਖੇ ਕਰਵਾਏ ਗਏ ਪੰਜਾਬ ਰਾਜ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ ਦੌਰਾਨ ਹੋਏ, ਜਿਥੇ ਅਰਮਾਨ ਨੇ 70 ਕਿੱਲੋ ਵਰਗ ਵਿਚ ਭਾਗ ਲਿਆ | ਅਰਮਾਨ ਨੇ ਡੈਡ ਪੈੱ੍ਰਸ 'ਚ 267 ਕਿੱਲੋਗਰਾਮ ਵਜ਼ਨ ਉਠਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਅਤੇ ਦੂਜਾ ਸਥਾਨ ਹਾਸਿਲ ਕੀਤਾ | ਉਸ ਦੀ ਇਸ ਪ੍ਰਾਪਤੀ ਨਾਲ ਸਕੂਲ ਤੇ ਇਲਾਕੇ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ | ਇਸ ਮੌਕੇ ਸਕੂਲ ਦੀ ਪਿ੍ੰਸੀਪਲ ਦਵਿੰਦਰ ਕੌਰ, ਡਾਇਰੈਕਟਰ ਜਸਪਾਲ ਸਿੰਘ, ਡਾਇਰੈਕਟਰ ਬਲਵੰਤ ਸਿੰਘ ਢਿੱਲੋਂ, ਜਥੇਦਾਰ ਪ੍ਰੀਤਮ ਸਿੰਘ ਮਾਨਗੜ, ਤਜਿੰਦਰ ਸਿੰਘ ਤੇ ਗੁਰਨਾਮ ਸਿੰਘ ਵਲੋਂ ਵਿਦਿਆਰਥੀ ਅਰਮਾਨ ਨੂੰ ਤਗਮਾ ਪਾ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਉਨ੍ਹਾਂ ਨੇ ਅਰਮਾਨ ਦੀ ਮਿਹਨਤ ਤੇ ਲਗਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਉਪਲਬਧੀਆਂ ਹੋਰ ਵਿਦਿਆਰਥੀਆਂ ਲਈ ਪੇ੍ਰਰਨਾ ਬਣਦੀਆਂ ਹਨ | ਇਸ ਮੌਕੇ ਪਿ੍ੰਸੀਪਲ ਦਵਿੰਦਰ ਕੌਰ ਤੇ ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਅਰਮਾਨ ਨੇ ਆਪਣੇ ਮਾਪਿਆਂ, ਸਕੂਲ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ ਅਤੇ ਭਵਿੱਖ 'ਚ ਵੀ ਉਸ ਤੋਂ ਹੋਰ ਵੱਡੀਆਂ ਉਪਲਬਧੀਆਂ ਦੀ ਉਮੀਦ ਹੈ |

Ad Position 22
No active advertisement
ਪਿਛਲੀ ਖ਼ਬਰ ਕਮਰਸ਼ੀਅਲ ਗੈਸ ਦੇ ਰੇਟ ਵਧਾਉਣਾ ਛੋਟੇ ਕਾਰੋਬਾਰੀਆਂ ਨਾਲ ਕੇਂਦਰ ਦਾ ਸਰਾਸਰ ਧੱਕਾ-ਲੱਖੋਵਾਲ <br/> ਅਗਲੀ ਖ਼ਬਰ ਮਾਲਵਾ ਸੋਸ਼ਲ ਐਂਡ ਵੈੱਲਫੇਅਰ ਕਲੱਬ ਮਲੌਦ ਦੀ ਮਹੀਨਾਵਾਰ ਮੀਟਿੰਗ <br/>
Ad Position 24