ਜੀ.ਟੀ.ਬੀ ਕਾਲਜ ਦਾਖਾ 12ਵੀਂ ਪਾਸ ਵਿਦਿਆਰਥੀਆਂ ਨੂੰ ਦਾਖ਼ਲੇ ਸਮੇਂ ਵਿਸ਼ਿਆਂ ਦੀ ਚੋਣ ਬਾਰੇ ਜਾਗਰੂਕ ਕੀਤਾ
ਜੀ.ਟੀ.ਬੀ ਕਾਲਜ ਦਾਖਾ ਦੇ ਆਡੀਟੋਰੀਅਮ ਹਾਲ 'ਚ 12ਵੀਂ ਪਾਸ ਵਿਦਿਆਰਥੀਆਂ ਦੇ ਸਨਮਾਨ ਸਮੇਂ ਪ੍ਰਧਾਨ ਰਣਧੀਰ ਸਿੰਘ ਸੇਖੋਂ, ਪਿ੍ੰਸੀਪਲ ਡਾ: ਸੰਦੀਪ ਸਿੰਘ ਕਟਾਰੀਆ ਤੇ ਹੋਰ | ਤਸਵੀਰ: ਕਿ੍ਪਾਲ ਹੰਬੜਾਂ
<br/>
24-05-2026
ਮੁੱਲਾਂਪੁਰ-ਦਾਖਾ, 23 ਮਈ (ਨਿਰਮਲ ਸਿੰਘ ਧਾਲੀਵਾਲ)-ਪੇਂਡੂ-ਸ਼ਹਿਰੀ ਖੇਤਰ ਵਿਚ ਉਚੇਰੀ ਪੜ੍ਹਾਈ ਵਾਲੇ ਵਿੱਦਿਅਕ ਅਦਾਰੇ ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ ਦੇ ਪ੍ਰਬੰਧਕੀ ਪ੍ਰਧਾਨ ਰਣਧੀਰ ਸਿੰਘ ਸੇਖੋਂ, ਸਮੁੱਚੇ ਟਰਸਟੀ, ਜੀ.ਟੀ.ਬੀ ਕਾਲਜ ਦਾਖਾ ਪਿ੍ੰਸੀਪਲ, ਆਈ.ਐੱਮ.ਟੀ ਡਾਇਰੈਕਟਰ ਵਲੋਂ ਕਾਲਜ ਸਟਾਫ਼ ਦੇ ਸਹਿਯੋਗ ਨਾਲ ਹਰ ਵਰ੍ਹੇ ਪੰਜਾਬ ਸਕੂਲ ਸਿੱਖਿਆ ਬੋਰਡ, ਸੀ.ਬੀ.ਐੱਸ.ਸੀ ਬੋਰਡ 12ਵੀਂ ਜਮਾਤ ਦੇ ਨਤੀਜਿਆ ਬਾਅਦ ਕਾਲਜ ਕੈਂਪਸ ਆਡੀਟੋਰੀਅਮ ਹਾਲ 'ਚ ਇਨ੍ਹਾਂ ਨਤੀਜਿਆ ਦੇ ਹੋਣਹਾਰ, ਚੰਗਾ ਨਤੀਜਾ ਦੇਣ ਵਾਲੇ ਵਿਦਿਆਥੀਆਂ ਦਾ ਸਨਮਾਨ ਕੀਤਾ ਜਾਂਦਾ ਹੈ | ਅੱਜ ਜੀ.ਟੀ.ਬੀ ਕਾਲਜ ਦਾਖਾ ਦੇ ਆਡੀਟੋਰੀਅਮ ਹਾਲ 'ਚ ਵਿਦਿਆਰਥੀਆਂ ਦੇ ਸਨਮਾਨ ਸਮੇਂ ਪਿ੍ੰਸੀਪਲ ਡਾ: ਸੰਦੀਪ ਸਿੰਘ ਕਟਾਰੀਆ ਵਲੋਂ 12ਵੀਂ ਪਾਸ ਬੱਚਿਆਂ ਨੂੰ ਬੀ.ਏ., ਬੀ.ਕਾਮ ਪੜ੍ਹਾਈ ਲਈ ਵਿਸ਼ਿਆ ਦੀ ਚੋਣ ਬਾਰੇ ਸੰਖੇਪ 'ਚ ਦੱਸਦਿਆਂ ਆਰਟਸ, ਕੰਪਿਊਟਰ ਸਾਇੰਸ, ਕਮਰਸ ਵਿਸ਼ਿਆਂ ਬਾਰੇ ਸੰਖੇਸ਼ 'ਚ ਦੱਸਿਆ ਗਿਆ | ਡਾ: ਕਟਾਰੀਆਂ ਵਲੋਂ ਕਾਲਜ ਵਿਚ ਡਿਜੀਟਲ ਲਾਇਬ੍ਰੇਰੀ, ਲੈਬ, ਜਮਨੇਜੀਅਮ, ਐੱਨ.ਐੱਸ.ਐੱਸ, ਐੱਨ.ਸੀ.ਸੀ ਦੇ ਨਾਲ ਖੇਡਾਂ ਬਾਰੇ ਵਿਸਥਾਰ 'ਚ ਜਾਣਕਾਰੀ ਦਿੱਤੀ ਗਈ | ਜੀ.ਟੀ.ਬੀ ਆਈ.ਐੱਮ.ਟੀ ਦੇ ਡਾਇਰੈਕਟਰ ਡਾ: ਮਨੂਦੀਪ ਕੌਸ਼ਲ ਵਿਦਿਆਰਥੀਆਂ ਨੂੰ ਪੀ.ਜੀ.ਡੀ.ਸੀ.ਏ, ਬੀ.ਸੀ.ਏ, ਬੀ.ਬੀ.ਏ, ਬੀ.ਐੱਸ.ਆਈ.ਟੀ, ਬੀ.ਐੱਸ.ਸੀ (ਐੱਮ.ਐੱਲ) ਹੋਰ ਵਿਸ਼ਿਆ ਬਾਰੇ ਵਿਸਥਾਰ 'ਚ ਜਾਣਕਾਰੀ ਦਿੱਤੀ | ਡਾਇਰੈਕਟਰ ਡਾ. ਕੌਸ਼ਲ ਆਪਣੇ ਕਾਲਜ ਦੀਆ ਯੂਨਵਰਸਿਟੀ ਮੈਰਿਟ ਪੁਜ਼ੀਸ਼ਨਾਂ ਜਿਵੇਂ ਹਾਕੀ, ਫੁੱਟਬਾਲ ਗੋਲਡ, ਅਥਲੈਟਿਕਸ 'ਚ ਸਿਲਵਰ ਬਾਰੇ ਵੀ ਨਵੇਂ ਵਿਦਿਆਰਥੀਆਂ ਨੂੰ ਦੱਸਿਆ ਗਿਆ | ਇਸ ਸਨਮਾਨ ਸਮਾਰੋਹ 'ਚ ਹਿੱਸਾ ਲੈਣ ਵਾਲੇ ਵਿਦਿਆਰਥੀਆ ਕਾਲਜ ਅੰਦਰ ਵਿਸ਼ਿਆਂ ਦੀ ਚੋਣ ਬਾਰੇ ਲੈਕਚਰ ਸੁਣ ਬੇਹੱਦ ਪ੍ਰਸੰਨ ਹੋਏ, ਕਈਆਂ ਨੇ ਤਾਂ ਮੌਕੇ 'ਤੇ ਹੀ ਦਾਖਲਾ ਫਾਰਮ ਭਰ ਲਿਆ |