19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਖ਼ਾਲਸਾ ਕਾਲਜ ਫ਼ਾਰ ਵੁਮੈਨ ਸਿੱਧਵਾਂ ਖੁਰਦ ਵਿਖੇ ਦਾਖ਼ਲਿਆਂ ਲਈ ਰਜਿਸਟ੍ਰੇਸ਼ਨ 'ਚ ਭਾਰੀ ਉਤਸ਼ਾਹ

Ad Position 21
No active advertisement
ਅਜੀਤ ਡੈਸਕ 24-05-2026
ਚੌਂਕੀਮਾਨ, 23 ਮਈ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂੁ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਸਿਰਮੌਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵੁਮੈਨ ਸਿੱਧਵਾਂ ਖੁਰਦ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਦੀ ਅਗਵਾਈ ਅਧੀਨ ਸੈਸ਼ਨ 2026-27 ਦੇ ਦਾਖ਼ਲਿਆਂ ਲਈ ਰਜਿਸਟ੍ਰੇਸ਼ਨ ਵਿਚ ਵਿਦਿਆਰਥਣਾਂ ਦਾ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ | ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਿਰਧਾਰਿਤ ਸਿਲੇਬਸ ਅਨੁਸਾਰ ਕਾਲਜ ਵਿਚ ਬੀ.ਏ., ਬੀ.ਐੱਸ.ਸੀ, ਬੀ.ਕਾਮ, ਬੀ.ਬੀ.ਏ, ਬੀ.ਸੀ.ਏ., ਆਈ ਟੈੱਪ (ਚਾਰ ਸਾਲਾ ਇੰਟੀਗਰੇਟਿਡ ਬੀ.ਏ. ਬੀ.ਐੱਡ ਅਤੇ ਬੀ.ਐੱਸ.ਸੀ.ਬੀ.ਐੱਡ) ਅੰਡਰ ਗਰੈਜੂਏਟ ਪੱਧਰ 'ਤੇ ਚੱਲ ਰਹੇ ਹਨ | ਪੋਸਟ ਗਰੈਜੂਏਟ ਪੱਧਰ 'ਤੇ ਐੱਮ.ਏ. ਇਤਿਹਾਸ, ਰਾਜਨੀਤੀ ਸ਼ਾਸਤਰ, ਅੰਗਰੇਜ਼ੀ, ਪੰਜਾਬੀ, ਐੱਮ.ਐੱਸ.ਸੀ. ਆਈ.ਟੀ, ਐੱਮ.ਕਾਮ, ਬੀ.ਐੱਡ ਅਤੇ ਐੱਮ.ਐੱਡ. ਚੱਲ ਰਹੀਆਂ ਹਨ | ਇੰਨ੍ਹਾਂ ਦੇ ਨਾਲ ਹੀ ਪੀ.ਜੀ.ਡੀ.ਸੀ. ਅਤੇ ਪੀ.ਜੀ.ਡੀ.ਐੱਮ.ਸੀ (ਇਕ ਸਾਲਾ) ਕੋਰਸ ਵੀ ਚੱਲ ਰਹੇ ਹਨ | ਡਿਪਲੋਮਾ ਕੋਰਸਾਂ ਵਿਚ ਡਿਪਲੋਮਾ ਇਨ ਗਾਈਡੈਂਸ ਐਂਡ ਕੌਂਸਲਿੰਗ ਅਤੇ ਡਿਪਲੋਮਾ ਇਨ ਫ਼ੈਸ਼ਨ ਟੈਕਨਾਲੌਜੀ ਅਤੇ ਐਪਰਲ ਡਿਜ਼ਾਇਨਿੰਗ ਵੀ ਚੱਲ ਰਹੇ ਹਨ | ਇਸ ਵਰ੍ਹੇ ਤਕਨਾਲੌਜੀ ਦੇ ਵਿਕਾਸ ਹਿੱਤ ਬੀ.ਸੀ.ਏ. ਆਰਟੀਫ਼ੀਸ਼ੀਅਲ ਇਨਟੈਲੀਜੈਂਸ ਵੀ ਆਰੰਭ ਕੀਤੀ ਗਈ ਹੈ | ਬਾਰ੍ਹਵੀਂ ਵਿਚ ਉੱਚ ਮੈਰਿਟ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਦਾਖ਼ਲਿਆਂ ਵਿਚ ਰਿਆਇਤ ਵੀ ਦਿੱਤੀ ਜਾਂਦੀ ਹੈ | ਪੰਜਾਬ ਸਰਕਾਰ ਵਲੋਂ ਪੋਸਟ ਮੈਟਿ੍ਕ ਸਕਾਲਰਸ਼ਿਪ ਤਹਿਤ ਅਨਸੂਚਿਤ ਜਾਤੀ ਦੀਆਂ ਵਿਦਿਆਰਥਣਾਂ ਨੂੰ ਭਾਰੀ ਵਜ਼ੀਫ਼ੇ ਮਿਲਦੇ ਹਨ | ਕਾਲਜ ਵਿਚ ਐੱਨ.ਸੀ.ਸੀ ਅਤੇ ਐੱਨ.ਐੱਸ.ਐੱਸ. ਵਿੰਗ ਵੀ ਕਾਰਜਸ਼ੀਲ ਹਨ, ਜਿੰਨ੍ਹਾਂ ਵਿਚ ਭਾਗ ਲੈਂਦਿਆਂ ਵਿਦਿਆਰਥਣਾਂ ਵਿਭਿੰਨ ਕੈਂਪਾਂ 'ਚ ਹਿੱਸਾ ਲੈ ਕੇ ਨਾਮਣਾ ਖੱਟਦੀਆਂ ਹਨ | ਸੰਸਥਾ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਨੇ ਮਾਣ ਨਾਲ ਦੱਸਦਿਆਂ ਕਿਹਾ ਕਿ ਸਾਡੀਆਂ ਵਿਦਿਆਰਥਣਾਂ ਹਰ ਵਰ੍ਹੇ ਅਕਾਦਮਿਕ, ਖੇਡਾਂ ਅਤੇ ਸੱਭਿਆਚਾਰਕ ਖੇਤਰ 'ਚ ਰਾਸ਼ਟਰੀ ਪੱਧਰ ਦੀਆਂ ਯੂਨੀਵਰਸਿਟੀ ਪੁਜੀਸ਼ਨਾਂ ਹਾਸਿਲ ਕਰਕੇ ਸੰਸਥਾ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰਦੀਆਂ ਹਨ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਐਡਮਿਸ਼ਨ ਪੋਰਟਲ 'ਤੇ ਪਹਿਲੀ ਕੌਂਸਲਿੰਗ ਲਈ ਰਜਿਸਟ੍ਰੇਸ਼ਨ ਕਰਵਾਉਣ ਦੀ ਆਖਰੀ ਮਿਤੀ 30 ਮਈ 2026 ਹੈ |
Ad Position 22
No active advertisement
ਪਿਛਲੀ ਖ਼ਬਰ ਜੀ.ਟੀ.ਬੀ ਕਾਲਜ ਦਾਖਾ 12ਵੀਂ ਪਾਸ ਵਿਦਿਆਰਥੀਆਂ ਨੂੰ ਦਾਖ਼ਲੇ ਸਮੇਂ ਵਿਸ਼ਿਆਂ ਦੀ ਚੋਣ ਬਾਰੇ ਜਾਗਰੂਕ ਕੀਤਾ ਅਗਲੀ ਖ਼ਬਰ ਵਿਧਾਇਕ ਇਯਾਲੀ ਨੇ ਠੇਕੇਦਾਰ ਚਰਨਜੀਤ ਸਿੰਘ ਦੀ ਮੌਤ 'ਤੇ ਦੁੱਖ ਦਾ ਇਜ਼ਹਾਰ ਕੀਤਾ
Ad Position 24