20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਵਾਰਡ ਨੰਬਰ 22 ਤੋਂ ਕਾਂਗਰਸੀ ਉਮੀਦਵਾਰ ਵਰਿੰਦਰ ਸਿੰਘ ਕਲੇਰ ਨੂੰ ਮਾਡਲ ਟਾਊਨ ਵਾਸੀਆਂ ਨੇ ਜਿਤਾਉਣ ਦਾ ਭਰੋਸਾ ਦਿਵਾਇਆ

Ad Position 21
No active advertisement
ਅਜੀਤ ਡੈਸਕ 24-05-2026
ਜਗਰਾਉਂ, 23 ਮਈ (ਸ਼ਮਸ਼ੇਰ ਸਿੰਘ ਗਾਲਿਬ)-ਨਗਰ ਕੌਂਸਲ ਦੀਆਂ 26 ਮਈ ਨੂੰ ਹੋਣ ਵਾਲੀਆਂ ਚੋਣਾਂ 'ਚ ਜਗਰਾਉਂ ਦੇ ਵਾਰਡ ਨੰਬਰ 22 ਤੋਂ ਕਾਂਗਰਸ ਦੇ ਉਮੀਦਵਾਰ ਵਰਿੰਦਰ ਸਿੰਘ ਕਲੇਰ ਵਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ | ਜਿੱਥੇ ਉਹ ਘਰ-ਘਰ ਜਾ ਕੇ ਲੋਕਾਂ ਨਾਲ ਰਾਬਤਾ ਕਰ ਰਹੇ ਹਨ, ਉੱਥੇ ਮੀਟਿੰਗਾਂ 'ਤੇ ਵੱਡੇ ਇਕੱਠ ਵੀ ਕਰ ਰਹੇ ਹਨ | ਵੱਖ-ਵੱਖ ਮੁਹੱਲਿਆਂ 'ਚ ਉਨ੍ਹਾਂ ਨੂੰ ਵੱਡਾ ਸਾਥ ਮਿਲ ਰਿਹਾ ਹੈ | ਉਮੀਦਵਾਰ ਵਰਿੰਦਰ ਸਿੰਘ ਕਲੇਰ ਨੇ ਅੱਜ ਮਾਡਲ ਟਾਊਨ ਏਰੀਏ 'ਚ ਉੱਥੋਂ ਦੇ ਵਸਨੀਕਾਂ ਨਾਲ ਮੀਟਿੰਗ ਕੀਤੀ | ਉਨ੍ਹਾਂ ਕਿਹਾ ਕਿ ਪਹਿਲਾਂ ਮੇਰੀ ਮਾਤਾ ਕਮਲਜੀਤ ਕੌਰ ਕਲੇਰ ਵਾਰਡ ਦੇ ਕੌਂਸਲਰ ਸਨ, ਜਿੰਨ੍ਹਾਂ ਵਲੋਂ ਜਿੱਥੇ ਮੁਹੱਲੇ 'ਚ ਵਿਕਾਸ ਕਾਰਜਾਂ ਨੂੰ ਤਰਜ਼ੀਹ ਦਿੱਤੀ ਗਈ, ਉੱਥੇ ਮੁਹੱਲਾ ਵਾਸੀਆਂ ਦੇ ਦੁੱਖ-ਸੁੱਖ 'ਚ ਸਰੀਕ ਹੁੰਦੇ ਰਹੇ ਹਨ | ਉਨ੍ਹਾਂ ਕਿਹਾ ਕਿ ਸਾਡਾ ਪਰਿਵਾਰ ਲੋਕਾਂ ਦੇ ਕੰਮਾਂ ਲਈ ਹਮੇਸ਼ਾਂ ਹਾਜ਼ਰ ਰਿਹਾ ਹੈ ਅਤੇ ਅਸੀਂ ਕੀਤੇ ਕੰਮਾਂ ਦੇ ਕਰਕੇ ਹੀ ਲੋਕਾਂ ਦੀ ਕਚਹਿਰੀ 'ਚ ਦੁਬਾਰਾ ਵੋਟ ਮੰਗ ਰਹੇ ਹਾਂ | ਉਨ੍ਹਾਂ ਕਿਹਾ ਕਿ 26 ਮਈ ਨੂੰ ਆਪਣੀ ਇਕ-ਇਕ ਵੋਟ ਚੋਣ ਨਿਸ਼ਾਨ ਪੰਜੇ 'ਤੇ ਪਾ ਕੇ ਉਨ੍ਹਾਂ ਨੂੰ ਕਾਮਯਾਬ ਕੀਤਾ ਜਾਵੇ | ਇਸ ਸਮੇਂ ਬਲਦੇਵ ਸਿੰਘ ਗਾਲਿਬ ਵਾਲਿਆਂ ਦੇ ਘਰ ਹੋਈ ਮੀਟਿੰਗ ਦੌਰਾਨ ਮੁਹੱਲਾ ਵਾਸੀਆਂ ਨੇ ਵਰਿੰਦਰ ਸਿੰਘ ਕਲੇਰ ਨੂੰ ਜਿਤਾਉਣ ਦਾ ਭਰੋਸਾ ਦਿਵਾਇਆ | ਇਸ ਮੌਕੇ ਕਾਨੂੰਗੋ ਬਲਵਿੰਦਰ ਸਿੰਘ, ਬਲਾਕ ਸੰਮਤੀ ਮੈਂਬਰ ਗੁਰਜੀਤ ਸਿੰਘ ਗੀਟਾ, ਇੰਸ: ਬਲਜੀਤ ਸਿੰਘ ਕਲੇਰ, ਧਰਮਿੰਦਰ ਕੁਮਾਰ, ਸੰਤੋਖ ਸਿੰਘ, ਭਾਗ ਸਿੰਘ ਜੰਡੀ, ਮਾ: ਗੁਰਮੇਲ ਸਿੰਘ ਤੇ ਹੋਰ ਮੁਹੱਲਾ ਨਿਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ-22 'ਚ ਅਕਾਲੀ ਉਮੀਦਵਾਰ ਬੀਬੀ ਹਰਪਾਲ ਕੌਰ ਦੇ ਦਫ਼ਤਰ ਦਾ ਉਦਘਾਟਨ ਅਗਲੀ ਖ਼ਬਰ ਵਾਰਡ ਨੰਬਰ-15 'ਚ ਅਕਾਲੀ ਉਮੀਦਵਾਰ ਜਗਦੇਵ ਸਿੰਘ ਸੈਂਭੀ ਦੀ ਚੋਣ ਮੁਹਿੰਮ ਨੇ ਰਫ਼ਤਾਰ ਫੜੀ
Ad Position 24