02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਸੜਕ ਨਿਰਮਾਣ ’ਚ ਘਟੀਆ ਮਟੀਰੀਅਲ ਵਰਤਣ ਨੂੰ ਲੈ ਕੇ ‘ਆਪ’ ਆਗੂ ਨੇ ਵਿਜੀਲੈਂਸ ਬਿਊਰੋ ਨੂੰ ਲਿਖਿਆ ਪੱਤਰ

Ad Position 21
No active advertisement
ਅਜੀਤ ਡੈਸਕ 11-07-2026

ਜਗਰਾਉਂ, 10 ਜੁਲਾਈ (ਸ਼ਮਸ਼ੇਰ ਸਿੰਘ ਗਾਲਿਬ)-ਜਗਰਾਉਂ ਵਿੱਚ ਬਣ ਰਹੀ ਤਹਿਸੀਲ ਰੋਡ ਤੇ ਜਗਰਾਉਂ ਤੋਂ ਅਖਾੜਾ ਨਹਿਰ ਤੱਕ ਬਣ ਰਹੀ ਸੜਕ ਦੇ ਨਿਰਮਾਣ ਦੌਰਾਨ ਕਥਿਤ ਤੌਰ ’ਤੇ ਘਟੀਆ ਮਟੀਰੀਅਲ ਦੀ ਵਰਤੋਂ ਅਤੇ ਤਕਨੀਕੀ ਮਾਪਦੰਡਾਂ ਦੀ ਅਣਦੇਖੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂ ਗੋਪੀ ਸ਼ਰਮਾ ਨੇ ਐੱਸ.ਐੱਸ.ਪੀ. ਵਿਜ਼ੀਲੈਂਸ ਲੁਧਿਆਣਾ ਨੂੰ ਪੱਤਰ ਲਿਖ ਕੇ ਸੜਕ ਨਿਰਮਾਣ ਦੀ ਉੱਚ ਪੱਧਰੀ ਅਤੇ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਆਪਣੇ ਪੱਤਰ ਵਿੱਚ ਗੋਪੀ ਸ਼ਰਮਾ ਨੇ ਦੋਸ਼ ਲਗਾਇਆ ਹੈ ਕਿ ਸੜਕ ਨਿਰਮਾਣ ਦੌਰਾਨ ਨਿਰਧਾਰਤ ਤਕਨੀਕੀ ਮਾਪਦੰਡਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਇਹ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਸੜਕ ਦੀ ਮੋਟਾਈ ਟੈਂਡਰ ਦੀਆਂ ਸ਼ਰਤਾਂ ਅਨੁਸਾਰ ਹੈ ਜਾਂ ਨਹੀਂ, ਪ੍ਰਾਈਮ ਕੋਟ ਅਤੇ ਟੈਕ ਕੋਟ ਸਹੀ ਢੰਗ ਨਾਲ ਲਾਏ ਗਏ ਹਨ ਜਾਂ ਨਹੀਂ, ਅਤੇ ਸੜਕ ਦਾ ਕੈਂਬਰ ਅਤੇ ਕਰਾਸ ਸਲੋਪ ਵੀ ਤਕਨੀਕੀ ਮਾਪਦੰਡਾਂ ਮੁਤਾਬਕ ਹੈ ਜਾਂ ਨਹੀਂ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਨਿਰਮਾਣ ਦੌਰਾਨ ਲਾਜ਼ਮੀ ਲੈਬ ਟੈਸਟ, ਜਿਵੇਂ ਕਿ ਕੋਰ ਕਟਿੰਗ ਟੈਸਟ ਬਿਟੂਮਿਨ ਕੰਟੈਂਟ ਟੈਸਟ ਡੈਨਸਿਟੀ ਟੈਸਟ ਅਤੇ ਮਾਰਸ਼ਲ ਸਟੇਬਿਲਿਟੀ ਟੈਸਟ ਕਰਵਾਏ ਗਏ ਹਨ ਜਾਂ ਨਹੀਂ, ਇਸ ਦੀ ਵੀ ਵਿਸਥਾਰਪੂਰਵਕ ਜਾਂਚ ਹੋਣੀ ਚਾਹੀਦੀ ਹੈ। ਗੋਪੀ ਸ਼ਰਮਾ ਨੇ ਅਪੀਲ ਕੀਤੀ ਹੈ ਕਿ ਇਸ ਸੜਕ ਦੀ ਜਾਂਚ ਕਿਸੇ ਉੱਚ ਗਜ਼ਟਿਡ ਅਧਿਕਾਰੀ ਤੋਂ ਕਰਵਾਈ ਜਾਵੇ ਤਾਂ ਜੋ ਨਿਰਮਾਣ ਕਾਰਜ ਦੀ ਗੁਣਵੱਤਾ ਬਾਰੇ ਸੱਚਾਈ ਸਾਹਮਣੇ ਆ ਸਕੇ। ਉਨ੍ਹਾਂ ਕਿਹਾ ਕਿ ਜੇਕਰ ਜਾਂਚ ਦੌਰਾਨ ਕੋਈ ਠੇਕੇਦਾਰ, ਅਧਿਕਾਰੀ ਜਾਂ ਹੋਰ ਜ਼ਿੰਮੇਵਾਰ ਵਿਅਕਤੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਕਾਨੂੰਨ ਅਤੇ ਵਿਭਾਗੀ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰੀ ਫੰਡਾਂ ਨਾਲ ਬਣ ਰਹੇ ਵਿਕਾਸ ਕਾਰਜਾਂ ਵਿੱਚ ਪਾਰਦਰਸ਼ਤਾ ਅਤੇ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਲੋਕਾਂ ਨੂੰ ਟਿਕਾਊ ਅਤੇ ਮਿਆਰੀ ਸੜਕਾਂ ਮੁਹੱਈਆ ਕਰਵਾਉਣਾ ਸਰਕਾਰ ਅਤੇ ਸਬੰਧਤ ਵਿਭਾਗਾਂ ਦੀ ਜ਼ਿੰਮੇਵਾਰੀ ਹੈ। ਇਸ ਲਈ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਲੋਕਾਂ ਦੇ ਸਾਹਮਣੇ ਤੱਥ ਰੱਖਣੇ ਲਾਜ਼ਮੀ ਹਨ। ਗੋਪੀ ਸ਼ਰਮਾ ਨੇ ਇਸ ਪੱਤਰ ਤੋਂ ਬਾਅਦ ਸੜਕ ਨਿਰਮਾਣ ਦੀ ਗੁਣਵੱਤਾ ਨੂੰ ਲੈ ਕੇ ਇਲਾਕੇ ਵਿੱਚ ਚਰਚਾ ਛਿੜ ਗਈ ਹੈ ਅਤੇ ਹੁਣ ਸਭ ਦੀਆਂ ਨਜ਼ਰਾਂ ਸਰਕਾਰ ਅਤੇ ਲੋਕ ਨਿਰਮਾਣ ਵਿਭਾਗ ਦੀ ਅਗਲੀ ਕਾਰਵਾਈ ’ਤੇ ਟਿਕੀਆਂ ਹੋਈਆਂ ਹਨ।

Ad Position 22
No active advertisement
ਪਿਛਲੀ ਖ਼ਬਰ ਪਾਬੰਦੀਆਂ ਦੇ ਬਾਵਜੂਦ ਰਾਏਕੋਟ ਦੇ ਪਿੰਡਾਂ ’ਚ ਚਿੱਟੇ ਦੀ ਵਿਕਰੀ ਆਮ ਬਣੀ ਅਗਲੀ ਖ਼ਬਰ ਚੋਣ ਬੂਥਾਂ ’ਤੇ ਐੱਸ.ਆਈ.ਆਰ. ਸੰਬੰਧੀ ਦੋ ਦਿਨਾ ਵਿਸ਼ੇਸ਼ ਕੈਂਪ ਅੱਜ ਤੇ ਕੱਲ੍ਹ
Ad Position 24
No active advertisement