02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਪਾਬੰਦੀਆਂ ਦੇ ਬਾਵਜੂਦ ਰਾਏਕੋਟ ਦੇ ਪਿੰਡਾਂ ’ਚ ਚਿੱਟੇ ਦੀ ਵਿਕਰੀ ਆਮ ਬਣੀ

Ad Position 21
No active advertisement
ਅਜੀਤ ਡੈਸਕ 11-07-2026

ਰਾਏਕੋਟ, 10 ਜੁਲਾਈ (ਬਲਵਿੰਦਰ ਸਿੰਘ ਲਿੱਤਰ) ਵਿਧਾਨ ਸਭਾ ਹਲਕਾ ਰਾਏਕੋਟ ਦੇ ਕਈ ਪਿੰਡਾਂ ’ਚ ਚਿੱਟੇ ਅਤੇ ਮੈਡੀਕਲ ਨਸ਼ੇ ਦੀ ਵਿਕਰੀ ਜ਼ੋਰਾਂ ’ਤੇ ਹੋਣ ਕਰਕੇ ਲੋਕਾਂ ਵਲੋਂ ਪੁਲਿਸ ਨੂੰ ਇਤਲਾਹ ਦੇਣ ਦੀ ਬਜਾਏ ਆਪਣੇ ਤੌਰ ’ਤੇ ਹੀ ਰੋਕਥਾਮ ਲਈ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹਨ। ਇਸ ਮੌਕੇ ਪਿੰਡ ਤਲਵੰਡੀ ਰਾਏ ਦੇ ਸਾਬਕਾ ਸਰਪੰਚ ਜਸਪ੍ਰੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਸਦੇ ਪਿੰਡ ਤਲਵੰਡੀ ਰਾਏ ਵਿਚ ਚਿੱਟੇ ਸਮੇਤ ਹੋਰ ਮੈਡੀਕਲ ਨਸ਼ੇ ਵਿਕ ਰਹੇ ਹਨ, ਜਿਸ ਨੂੰ ਠੱਲ੍ਹ ਪਾਉਣ ਲਈ ਉਹ ਨਗਰ ਨਿਵਾਸੀਆਂ ਤੇ ਉੱਦਮੀ ਲੋਕਾਂ ਦੇ ਸਹਿਯੋਗ ਨਾਲ ਮੁਹਿੰਮ ਚਲਾਉਣਗੇ ਤਾਂ ਜੋ ਪਿੰਡ ਵਿਚੋਂ ਨਸ਼ੇ ਦੀ ਜੜ੍ਹ ਨੂੰ ਖ਼ਤਮ ਕੀਤਾ ਜਾ ਸਕੇ। ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਪਿੰਡ ਨੱਥੋਵਾਲ ਵਿਖੇ ਪਿਛਲੇ ਦਿਨੀਂ ਉਸ ਵੇਲੇ ਦੇਖਣ ਨੂੰ ਮਿਲਿਆ, ਜਦੋਂ ਪਿੰਡ ਦੇ ਉੱਦਮੀ ਲੋਕਾਂ ਵੱਲੋਂ ਨਸ਼ਾ ਸਪਲਾਈ ਕਰਨ ਵਾਲੇ 2 ਨੌਜਵਾਨਾਂ ਨੂੰ ਕਾਬੂ ਕੀਤਾ ਗਿਆ। ਜਿਸ ਵਿਚ ਇਕ ਨੌਜਵਾਨ ਪਿੰਡ ਨੱਥੋਵਾਲ ਅਤੇ ਦੂਜਾ ਨੌਜਵਾਨ ਲਾਗਲੇ ਪਿੰਡ ਚੱਕ ਭਾਈਕਾ ਨਾਲ ਸਬੰਧਿਤ ਹੋਣ ਕਰਕੇ ਉਕਤ ਨੌਜਵਾਨਾਂ ਨੂੰ ਸਬੰਧਿਤ ਥਾਣੇ ਹਠੂਰ ਦੇ ਹਵਾਲੇ ਕਰ ਦਿੱਤਾ ਗਿਆ। ਇਨ੍ਹਾਂ ਪਿੰਡਾਂ ਦੇ ਮੋਹਤਵਰਾਂ ਵਲੋਂ ਨਸ਼ਿਆਂ ਖਿਲਾਫ਼ ਕੀਤੇ ਗਏ ਉਪਰਾਲੇ ਦੀ ਜਿੱਥੇ ਆਸ-ਪਾਸ ਪਿੰਡਾਂ ਤੇ ਰਾਏਕੋਟ ਸ਼ਹਿਰ ਵਿਚ ਚਰਚਾ ਹੋ ਰਹੀ ਹੈ, ਉੱਥੇ ਹੀ ਹੋਰਨਾਂ ਪਿੰਡਾਂ ਦੇ ਨੌਜਵਾਨਾਂ ਵਲੋਂ ਵੀ ਅਜਿਹੇ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਇਕਜੁੱਟ ਹੋ ਕੇ ਲੜ੍ਹਨ ਦਾ ਰਾਹ ਚੁਣਿਆ ਜਾਵੇਗਾ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਰੋਜ਼ਾਨਾ ਨਸ਼ਿਆਂ ਖਿਲਾਫ਼ ਵੱਡੀ ਪੱਧਰ ’ਤੇ ਪ੍ਰਚਾਰ ਕੀਤਾ ਜਾ ਰਿਹਾ ਹੈ, ਉੱਥੇ ਹੀ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸ.ਐੱਸ.ਪੀ ਡਾ. ਅੰਕੁਰ ਗੁਪਤਾ ਵਲੋਂ ਵੀ ਨਸ਼ਿਆਂ ਦੇ ਖ਼ਾਤਮੇ ਲਈ ਵੱਡੀ ਪੱਧਰ ’ਤੇ ਮੁਹਿੰਮ ਆਰੰਭੀ ਗਈ ਹੈ। ਫਿਰ ਵੀ ਲੋਕਾਂ ਦੇ ਸਾਥ ਦੀ ਵੱਡੀ ਲੋੜ ਹੈ ਅਤੇ ਲੋਕ ਅੱਗੇ ਹੋ ਕੇ ਨਸ਼ਿਆਂ ਖਿ਼ਲਾਫ਼ ਜੰਗ ਲੜ੍ਹਨ ਅਤੇ ਪੰਜਾਬ ਨੂੰ ਨਸ਼ਿਆਂ ਦੀ ਦਲ-ਦਲ ਤੋਂ ਬਚਾਉਣ ਲਈ ਆਪਣਾ ਸਹਿਯੋਗ ਦੇਣ।
ਕੀ ਕਹਿਣਾ ਹੈ ਥਾਣਾ ਸਦਰ ਰਾਏਕੋਟ ਦੇ ਐੱਸ.ਐੱਚ.ਓ ਦਾ—
ਜਦੋਂ ਪੁਲਿਸ ਥਾਣਾ ਸਦਰ ਰਾਏਕੋਟ ਦੇ ਐੱਸ.ਐੱਚ.ਓ ਹੀਰਾ ਸਿੰਘ ਸੰਧੂ ਨਾਲ ਪਿੰਡਾਂ ਵਿਚ ਵਿਕ ਰਹੇ ਚਿੱਟੇ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਪੁਲਿਸ ਪ੍ਰਸ਼ਾਸਨ ਵਲੋਂ ਰੋਜ਼ਾਨਾ ਨਸ਼ਾ ਵੇਚਣ ਵਾਲਿਆਂ ਖਿਲਾਫ਼ ਮੁਹਿੰਮ ਜ਼ੋਰਾਂ ’ਤੇ ਚਲਾਈ ਜਾ ਰਹੀ ਹੈ। ਉਹ ਫ਼ਿਰ ਵੀ ਸਖ਼ਤੀ ਨਾਲ ਪ੍ਰਭਾਵਿਤ ਪਿੰਡਾਂ ਵਿੱਚ ਮੋਹਤਵਰਾਂ ਨਾਲ ਰਾਬਤਾ ਕਾਇਮ ਕਰਨਗੇ।

Ad Position 22
No active advertisement
ਪਿਛਲੀ ਖ਼ਬਰ ਲੋਕ ਭਲਾਈ ਸਕੀਮਾਂ ਦਾ ਲਾਭ ਹੇਠਲੇ ਪੱਧਰ ਤੱਕ ਪਹੁੰਚਾਇਆ ਜਾਵੇ-ਡਾ. ਹਿਮਾਂਸ਼ੂ ਅਗਰਵਾਲ ਅਗਲੀ ਖ਼ਬਰ ਸੜਕ ਨਿਰਮਾਣ ’ਚ ਘਟੀਆ ਮਟੀਰੀਅਲ ਵਰਤਣ ਨੂੰ ਲੈ ਕੇ ‘ਆਪ’ ਆਗੂ ਨੇ ਵਿਜੀਲੈਂਸ ਬਿਊਰੋ ਨੂੰ ਲਿਖਿਆ ਪੱਤਰ
Ad Position 24
No active advertisement