02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਮੁੱਲਾਂਪੁਰ ਦਾਖਾ ’ਚ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ‘ ਸਾਹਿਤ ਚੇਤਨਾ ਮੰਚ’ ਦਾ ਗਠਨ ਕਰਕੇ ਦਰਸ਼ਨ ਸਿੰਘ ਬੋਪਾਰਾਏ ਨੂੰ ਪਹਿਲਾ ਪ੍ਰਧਾਨ ਚੁਣਿਆ

ਮੁੱਲਾਂਪੁਰ-ਦਾਖਾ, 1 ਅਗਸਤ (ਨਿਰਮਲ ਸਿੰਘ ਧਾਲੀਵਾਲ)- ਗੁਰਮਤਿ ਭਵਨ ਅੱਡਾ ਦਾਖਾ ਮੰਡੀ ਮੁੱਲਾਂਪੁਰ ਵਿਖੇ ਇਲਾਕੇ ਦੇ ਸਾਹਿਤਕਾਰਾਂ ਵਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਇਕ ਸਾਹਿਤਕ ਇਕੱਤਰਤਾ ਕਰਵਾਈ ਗਈ। ਸਮਾਗਮ ਦੀ ਸ਼ੁਰੂਆਤ ਸਮੂਹ ਹਾਜ਼ਰੀਨ ਵਲੋਂ ਸ਼ਹੀਦ ਊਧਮ ਸਿੰਘ ਦੀ ਤਸਵੀਰ ’ਤੇ ਅਕੀਦਤ ਦੇ ਫੁੱਲ ਭੇਟ ਕਰਕੇ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 02-08-2026
ਮੁੱਲਾਂਪੁਰ-ਦਾਖਾ, 1 ਅਗਸਤ (ਨਿਰਮਲ ਸਿੰਘ ਧਾਲੀਵਾਲ)- ਗੁਰਮਤਿ ਭਵਨ ਅੱਡਾ ਦਾਖਾ ਮੰਡੀ ਮੁੱਲਾਂਪੁਰ ਵਿਖੇ ਇਲਾਕੇ ਦੇ ਸਾਹਿਤਕਾਰਾਂ ਵਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਇਕ ਸਾਹਿਤਕ ਇਕੱਤਰਤਾ ਕਰਵਾਈ ਗਈ। ਸਮਾਗਮ ਦੀ ਸ਼ੁਰੂਆਤ ਸਮੂਹ ਹਾਜ਼ਰੀਨ ਵਲੋਂ ਸ਼ਹੀਦ ਊਧਮ ਸਿੰਘ ਦੀ ਤਸਵੀਰ ’ਤੇ ਅਕੀਦਤ ਦੇ ਫੁੱਲ ਭੇਟ ਕਰਕੇ ਕੀਤੀ ਗਈ।ਬਲਵੀਰ ਸਿੰਘ ਬਾਸੀਆਂ ਵਲੋਂ ਸ਼ਹੀਦ ਊਧਮ ਸਿੰਘ ਦੇ ਜੀਵਨ, ਦੇਸ਼-ਭਗਤੀ ਅਤੇ ਕੁਰਬਾਨੀ ‘ਤੇ ਚਾਨਣਾ ਪਾਇਆ। ਉਨ੍ਹਾਂ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ ਸਿਰਜਣ ਲਈ ਨਿਰੰਤਰ ਜੱਦੋ-ਜ਼ਹਿਦ ਕਰਨਾ ਹੀ ਉਨ੍ਹਾਂ ਨੂੰ ਸੱਚੀ ਅਤੇ ਨਿੱਘੀ ਸ਼ਰਧਾਂਜਲੀ ਹੈ। ਉਪਰੰਤ ਪ੍ਰਸਿੱਧ ਲੇਖਕ ਸਾਧੂ ਸਿੰਘ ਦਿਲਸ਼ਾਦ ਦੀ ਪ੍ਰਧਾਨਗੀ ਹੇਠ ਇੱਕ ਪ੍ਰਭਾਵਸ਼ਾਲੀ ਕਵੀ ਦਰਬਾਰ ਕਰਵਾਇਆ ਗਿਆ। ਕਵੀ ਦਰਬਾਰ ’ਚ ਕਰਮਜੀਤ ਸਿੰਘ ਕੈਂਥ , ਜਗਤਾਰ ਸਿੰਘ ਹਿੱਸੋਵਾਲ, ਹਰਭਿੰਦਰ ਸਿੰਘ ਮੁੱਲਾਂਪੁਰ, ਇਕਬਾਲ ਸਿੰਘ ਪੁੜੈਣ, ਕੇ. ਸਾਧੂ ਸਿੰਘ, ਮਨਜੀਤ ਸਿੰਘ ਬੱਧਣ, ਸਾਧੂ ਸਿੰਘ ਦਿਲਸ਼ਾਦ, ਦਰਸ਼ਨ ਸਿੰਘ ਬੋਪਾਰਾਏ, ਇੰਜ: ਕੇਵਲ ਸਿੰਘ ਹੀਰਾ, ਹਰਵਿੰਦਰ ਸਿੰਘ ਥਰੀਕੇ, ਬਲਵਿੰਦਰ ਸਿੰਘ ਡਾਂਗੋ, ਧਰਮਿੰਦਰ ਸਿੰਘ ਮੁੱਲਾਂਪੁਰੀ, ਬੱਬੀ ਰਕਬਾ ਹੋਰਨਾਂ ਵਲੋਂ ਆਪਣੀਆਂ ਦੇਸ਼-ਭਗਤੀ ਅਤੇ ਸਮਾਜਿਕ ਸਰੋਕਾਰਾਂ ਨਾਲ ਲਬਰੇਜ਼ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਸਮਾਗਮ ਦੌਰਾਨ ਸਾਹਿਤਕਾਰਾਂ ਨੇ ਸਾਹਿਤਕ ਸਰਗਰਮੀਆਂ ਨੂੰ ਹੋਰ ਸੁਚਾਰੂ ਅਤੇ ਸੰਗਠਿਤ ਢੰਗ ਨਾਲ ਅੱਗੇ ਵਧਾਉਣ ਦੇ ਉਦੇਸ਼ ਨਾਲ ‘ਸਾਹਿਤ ਚੇਤਨਾ ਮੰਚ’ ਦੇ ਗਠਨ ਦਾ ਐਲਾਨ ਕੀਤਾ ਗਿਆ ।ਸਰਬਸੰਮਤੀ ਨਾਲ ਦਰਸ਼ਨ ਸਿੰਘ ਬੋਪਾਰਾਏ ਨੂੰ ਮੰਚ ਦਾ ਪਹਿਲਾ ਪ੍ਰਧਾਨ ਚੁਣਿਆ ਗਿਆ। ਸੰਸਥਾ ਦੇ ਹੋਰ ਅਹੁਦਿਆਂ, ਕਾਰਜਕਾਰਨੀ ਅਤੇ ਭਵਿੱਖੀ ਗਤੀਵਿਧੀਆਂ ਸਬੰਧੀ ਫ਼ੈਸਲੇ ਅਗਲੀ ਮੀਟਿੰਗ ਵਿੱਚ ਕੀਤੇ ਜਾਣਗੇ। ਸਮਾਗਮ ਦੀ ਸਮਾਪਤੀ ਸ਼ਹੀਦ ਊਧਮ ਸਿੰਘ ਦੇ ਆਦਰਸ਼ਾਂ ’ਤੇ ਚੱਲਣ ਅਤੇ ਸਾਹਿਤ ਰਾਹੀਂ ਸਮਾਜ ਵਿਚ ਜਾਗਰੂਕਤਾ ਫੈਲਾਉਣ ਦੇ ਸੰਕਲਪ ਨਾਲ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ’ਚ ਨੌਜਵਾਨ ਦੀ ਮੌਤ ਅਗਲੀ ਖ਼ਬਰ ਪਿੰਡ ਸੱਤੋਵਾਲ ਵਿਖੇ ਛੱਪੜ ਨੂੰ ਕਬਜ਼ਾ ਮੁਕਤ ਕਰਵਾਉਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਸਹਿਯੋਗ ਨਾ ਮਿਲਣ ’ਤੇ ਲੋਕ ਨਿਰਾਸ਼...
Ad Position 24
No active advertisement