19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ- ਵਿਧਾਇਕਾ ਸੰਤੋਸ਼ ਕਟਾਰੀਆ

Ad Position 21
No active advertisement
ਅਜੀਤ ਡੈਸਕ 26-01-2026
ਕਾਠਗੜ੍ਹ, 25 ਜਨਵਰੀ (ਹਰਸਿਮਰਨ ਜੋਤ ਸਿੰਘ ਕਲੇਰ) - ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬਧ ਹੈ | ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਦੇ ਲੋਕਾਂ ਲਈ ਹਰੇਕ ਪਰਿਵਾਰ ਨੂੰ 10 ਲੱਖ ਤੱਕ ਦਾ ਇਲਾਜ਼ ਮੁਫ਼ਤ ਕਰਵਾਉਣ ਲਈ ਸਿਹਤ ਕਾਰਡ ਬਣਾਉਣ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਲਾਚੌਰ ਹਲਕੇ ਦੇ ਵਿਧਾਇਕਾ ਸੰਤੋਸ਼ ਕਟਾਰੀਆ ਨੇ ਪਿੰਡ ਕਾਠਗੜ੍ਹ ਵਿਖੇ ਸਮਾਜ ਸੇਵੀ ਕਾਬਲ ਸਿੰਘ ਚੇਚੀ ਦੇ ਗ੍ਰਹਿ ਵਿਖੇ ਕਾਠਗੜ੍ਹ ਵਾਸੀਆਂ ਲਈ 10 ਲੱਖ ਰੁਪਏ ਦਾ ਇਲਾਜ਼ ਮੁਫ਼ਤ ਕਰਵਾਉਣ ਲਈ ਸਿਹਤ ਕਾਰਡ ਬਣਾਉਣ ਦੀ ਸ਼ੁਰੂਆਤ ਮੌਕੇ ਕੀਤਾ | ਉਹਨਾਂ ਕਿਹਾ ਕਿ ਸੂਬੇ ਭਰ ਵਿੱਚ ਉੱਚ ਦਰਜੇ ਦੇ ਹਸਪਤਾਲਾਂ ਦੀ ਲਿਸਟ ਵੀ ਜਾਰੀ ਕੀਤੀ ਗਈ ਹੈ ਜਿੱਥੇ ਲੋਕ ਆਪਣੀਆਂ ਬਿਮਾਰੀਆਂ ਦਾ ਇਲਾਜ਼ ਇਸ ਕਾਰਡ ਦੀ ਵਰਤੋਂ ਨਾਲ ਮੁਫ਼ਤ ਕਰਵਾ ਸਕਣਗੇ | ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਸਕੀਮ ਲੋਕਾਂ ਲਈ ਵਰਦਾਨ ਸਾਬਤ ਹੋਵੇਗੀ | ਇਸ ਮੌਕੇ ਰਾਮ ਸ਼ਾਹ ਸੂਰਾਪੁਰ ਵਾਈਸ ਚੇਅਰਮੈਨ ਪੀ.ਏ. ਡੀ. ਬੀ. ਬਲਾਚੌਰ, ਗਿਆਨ ਸਿੰਘ ਕਟਾਰੀਆ, ਕੀਮਤੀ ਲਾਲ ਜੰਡੀ, ਗੁਰਦੇਵ ਚੇਚੀ, ਧਰਮ ਚੰਦ ਖੇਪੜ, ਬਲਵੀਰ ਸਰਪੰਚ ਨਿੱਘੀ, ਨਵਪ੍ਰੀਤ ਸਿੰਘ ਚੇਚੀ, ਪਰਮਿੰਦਰ ਸਿੰਘ ਕਟਾਰੀਆ, ਅਵਤਾਰ ਸਿੰਘ ਕਟਾਰੀਆ, ਪੱਪੀ ਬਜਾੜ, ਬੱਬੂ ਖੇਪੜ ਸਮੇਤ ਹੋਰ ਪਿੰਡ ਵਾਸੀ ਤੇ ਪਤਵੰਤੇ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਐਸ.ਡੀ.ਐਮ ਕਿ੍ਤਿਕਾ ਗੋਇਲ ਲਹਿਰਾਉਣਗੇ ਰਾਸ਼ਟਰੀ ਝੰਡਾ ਅਗਲੀ ਖ਼ਬਰ ਪੀਰ ਲੱਖ ਦਾਤਾ ਕਾਦਰੀ ਦੇ ਸਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਮੁਕੰਮਲ
Ad Position 24