19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਨਾਭ ਕੰਵਲ ਰਾਜਾ ਸਾਹਿਬ ਦੇ ਅਸਥਾਨ 'ਤੇ ਕਰਵਾਇਆ ਸ਼ੁਕਰਾਨਾ ਸਮਾਗਮ

Ad Position 21
No active advertisement
ਅਜੀਤ ਡੈਸਕ 26-01-2026
ਨਵਾਂਸ਼ਹਿਰ, 25 ਜਨਵਰੀ (ਜਸਬੀਰ ਸਿੰਘ ਨੂਰਪੁਰ)-ਪਿੰਡ ਮਜਾਰਾ ਨੌ ਆਬਾਦ ਦੇ ਧਾਰਮਿਕ ਸਥਾਨ ਨਾਭ ਕੰਵਲ ਰਾਜਾ ਸਾਹਿਬ ਦੇ ਰਸੋਖਾਨਾ ਵਿਖੇ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ | ਹਜ਼ੂਰੀ ਰਾਗੀ ਭਾਈ ਗੁਰਪ੍ਰੀਤ ਸਿੰਘ ਨੇ ਕੀਰਤਨ ਨਾਲ ਸਮਾਗਮ ਦੀ ਸ਼ੁਰੂਆਤ ਕੀਤੀ | ਉਸ ਤੋਂ ਉਪਰੰਤ ਪੰਥ ਦੇ ਪ੍ਰਸਿੱਧ ਢਾਡੀ ਤਰਸੇਮ ਸਿੰਘ ਮੋਰਾਂਵਾਲੀ ਦੇ ਜਥੇ ਨੇ ਗੁਰ ਇਤਿਹਾਸ ਸੁਣਾਇਆ ਅਤੇ ਉਹਨਾਂ ਆਖਿਆ ਕਿ ਨਾਭ ਕੰਵਲ ਰਾਜਾ ਸਾਹਿਬ ਇੱਕ ਬੰਦਗੀ ਵਾਲੇ ਮਹਾਂਪੁਰਖ ਸਨ | ਜਿਨ੍ਹਾਂ ਨੇ ਸਾਰੀ ਉਮਰ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ ਅਤੇ ਉਸ ਤੋਂ ਬਾਅਦ ਇਹ ਪਰੰਪਰਾ ਲਗਾਤਾਰ 84 ਸਾਲ ਤੋਂ ਚੱਲਦੀ ਆ ਰਹੀ ਹੈ | ਇੱਥੇ ਹਰ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਨਗਰ ਕੀਰਤਨ ਅਤੇ ਸਮਾਗਮ ਕੀਤਾ ਜਾਂਦਾ ਹੈ | ਉਹਨਾਂ ਆਖਿਆ ਕਿ ਕੁੱਝ ਲੋਕ ਪੰਥ 'ਚ ਵਖਰੇਵੇਂ ਪਾ ਰਹੇ ਹਨ, ਉਹਨਾਂ ਤੋਂ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ | ਮੁੱਖ ਬੁਲਾਰੇ ਭਾਈ ਅਮਰੀਕ ਸਿੰਘ ਬੱਲੋਵਾਲ ਨੇ ਆਖਿਆ ਕਿ ਜੋ ਵੀ ਪਾਵਨ ਸਰੂਪਾਂ ਦਾ ਮਾਮਲਾ ਸੀ ਉਹ ਸਾਰੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਨਜਿੱਠਿਆ ਗਿਆ | ਉਹਨਾਂ ਆਖਿਆ ਕਿ ਪੰਜਾਬ ਸਰਕਾਰ ਜਾਂ ਕਿਸੇ ਹੋਰ ਪੱਖ ਨਾਲ ਕੋਈ ਵੀ ਵਿਰੋਧ ਨਹੀਂ ਹੈ | ਇਸ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੂਰਾ ਸਹਿਯੋਗ ਦਿੱਤਾ ਹੈ | ਉਹਨਾਂ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਤਰੁੱਟੀ ਹੋਵੇ ਤਾਂ ਅਸੀਂ ਦੂਰ ਕਰਨ ਲਈ ਤਿਆਰ ਹਾਂ | ਇਸ ਅਸਥਾਨ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਾ ਸਤਿਕਾਰ ਕੀਤਾ ਜਾਂਦਾ ਹੈ | ਸਮਾਗਮ ਦੌਰਾਨ ਪ੍ਰਸਿੱਧ ਜਥਾ ਭਾਈ ਬਾਬਾ ਗੁਲਾਬ ਸਿੰਘ ਨੇ ਜਿੱਥੇ ਕੀਰਤਨ ਕੀਤਾ ਉੱਥੇ ਉਹਨਾਂ ਨੇ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਸ਼ਬਦ ਦਾ ਗਾਇਨ ਵੀ ਕੀਤਾ | ਇਸ ਤੋਂ ਇਲਾਵਾ ਪ੍ਰਸਿੱਧ ਢਾਡੀ ਗਰਜਾ ਸਿੰਘ ਮਾਣਕਪੁਰ ਸ਼ਰੀਫ਼ ਅਤੇ ਭਾਈ ਸੁਖਜਿੰਦਰ ਪਾਲ ਸਿੰਘ ਤਰਨ ਤਾਰਨ ਸਾਹਿਬ ਵਾਲੇ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਗੁਰ ਇਤਿਹਾਸ ਸੁਣਾਇਆ | ਇਸ ਮੌਕੇ 'ਤੇ ਪ੍ਰਧਾਨ ਇੰਦਰਜੀਤ ਸਿੰਘ ਸਿਆਣ, ਕੁਲਵੰਤ ਸਿੰਘ ਹੀਰ ਸਾਬਕਾ ਜ਼ਿਲ੍ਹਾ ਪੁਲਿਸ ਮੁਖੀ, ਪਰਮਜੀਤ ਕੌਰ ਪ੍ਰਧਾਨ ਹਸਪਤਾਲ ਕਮੇਟੀ, ਸੁਰਿੰਦਰ ਸਿੰਘ ਸੋਢੀ ਸਾਬਕਾ ਜ਼ਿਲ੍ਹਾ ਪੁਲਿਸ ਮੁਖੀ, ਕੁਲਜੀਤ ਸਿੰਘ ਸਰਹਾਲ, ਹਰਜੋਤ ਕੌਰ ਲੋਹਟੀਆ, ਕਰਨੈਲ ਸਿੰਘ, ਬਲਿਹਾਰ ਸਿੰਘ ਨਾਗਰਾ, ਜਸਬੀਰ ਸਿੰਘ ਜੱਸਾ, ਬਲਵਿੰਦਰ ਕੌਰ, ਤਰਜੀਵਨ ਸਿੰਘ ਗਰਚਾ, ਚਰਨ ਸਿੰਘ ਸ਼ੇਰਗਿੱਲ, ਗੁਰਦਿਆਲ ਸਿੰਘ ਐਡਵੋਕੇਟ, ਸ਼ਿੰਗਾਰਾ ਸਿੰਘ, ਗੁਰਦੀਪ ਸਿੰਘ ਬੱਬਾ, ਬਾਬਾ ਬਿਕਰ ਸਿੰਘ, ਨਰੇਸ਼ ਸੂਰੀ, ਸੋਹਣ ਸਿੰਘ, ਤੇਜਿੰਦਰ ਸਿੰਘ ਬਿੱਟੂ ਅਤੇ ਵੱਖ-ਵੱਖ ਪ੍ਰਬੰਧਕ ਕਮੇਟੀਆਂ ਦੇ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹਲਕਾ ਇੰਚਾਰਜ ਤੁਰੰਤ ਲਗਾਉਣਾ ਚਾਹੀਦੈ -ਆਦੋਆਣਾ ਅਗਲੀ ਖ਼ਬਰ ਐਸ.ਡੀ.ਐਮ ਕਿ੍ਤਿਕਾ ਗੋਇਲ ਲਹਿਰਾਉਣਗੇ ਰਾਸ਼ਟਰੀ ਝੰਡਾ
Ad Position 24