19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਪ੍ਰਲੇਸ ਪੰਜਾਬ ਵਲੋਂ ਪੰਜਾਬੀ ਨਾਟਕ ਤੇ ਰੰਗਮੰਚ ਦੇ ਸੁਪਨਸਾਜ਼ ਜਤਿੰਦਰ ਸਿੰਘ ਬਰਾੜ ਦੇ ਅਚਨਚੇਤ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

Ad Position 21
No active advertisement
ਅਜੀਤ ਡੈਸਕ 26-01-2026
ਨਵਾਂਸ਼ਹਿਰ, 25 ਜਨਵਰੀ (ਦੀਦਾਰ ਸਿੰਘ ਸ਼ੇਤਰਾ) - ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਵੱਲੋਂ ਪੰਜਾਬੀ ਨਾਟਕ ਤੇ ਰੰਗਮੰਚ ਦੇ ਸੁਪਨਸਾਜ਼ ਜਤਿੰਦਰ ਸਿੰਘ ਬਰਾੜ ਦੇ ਅਚਨਚੇਤ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਸੰਸਥਾ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ, ਪੰਜਾਬ ਇਕਾਈ ਦੇ ਪ੍ਰਧਾਨ ਸੁਰਜੀਤ ਜੱਜ, ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਅਤੇ ਉੱਘੇ ਨਾਟਕਕਾਰ ਸਵਰਾਜਬੀਰ ਨੇ ਅਫਸੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਜਤਿੰਦਰ ਬਰਾੜ ਉਸ ਸ਼ਖ਼ਸ ਸੀ ਜਿਸਨੇ ਅੰਮਿ੍ਤਸਰ ਦੇ ਖਾਲਸਾ ਕਾਲਜ ਦੇ ਸਾਹਮਣੇ ਆਪਣੀ ਫੈਕਟਰੀ ਨੂੰ ਵਿਸ਼ਵ ਦਾ ਬਹੁਤਕਨੀਕੀ ਰੰਗਮੰਚ ਬਣਾਇਆ ਅਤੇ ਇਸ ਦਾ ਨਾਂ 'ਪੰਜਾਬੀ ਨਾਟ-ਸ਼ਾਲਾ' ਰੱਖਿਆ | 1998 ਵਿੱਚ ਓਪਨ ਏਅਰ ਥੀਏਟਰ ਵਜੋਂ ਸ਼ੁਰੂ ਹੋਈ ਪੰਜਾਬ ਨਾਟਸ਼ਾਲਾ ਅੱਜ ਵਿਸ਼ਵ ਪੱਧ 'ਤੇ ਵੱਖਰੀ ਪਛਾਣ ਬਣਾ ਚੁੱਕੀ ਹੈ | ਇੱਥੇ ਹੁਣ ਤੱਕ ਤਿੰਨ ਹਜ਼ਾਰ ਤੋਂ ਵੱਧ ਨਾਟਕ ਖੇਡੇ ਜਾ ਚੁੱਕੇ ਹਨ | ਇਸ ਤੋਂ ਇਲਾਵਾ ਜਤਿੰਦਰ ਬਰਾੜ ਨੂੰ ਉਸ ਦੇ ਨਾਟਕ 'ਲੋਹੇ ਦੀ ਭੱਠੀ' ਕਰਕੇ ਜਾਣਿਆ ਜਾਂਦਾ ਹੈ ਜਿਸ ਨੇ ਪੰਜਾਬੀ ਵਿਚ ਪਹਿਲੀ ਵਾਰ ਫੈਕਟਰੀ ਮਜ਼ਦੂਰਾਂ ਦੀ ਦਰਦਨਾਕ ਸਥਿਤੀ ਨੂੰ ਇਸ ਨਾਟਕ ਵਿਚ ਪੇਸ਼ ਕੀਤਾ | ਉਸ ਦੇ ਹੋਰ ਨਾਟਕਾਂ ਵਿਚ 'ਕੁਦੇਸ਼ਣ' ਨਾਟਕ ਸ਼ਾਮਲ ਹੈ ਜੋ ਦੂਰਦਰਸ਼ਨ ਤੋਂ ਵੀ ਟੈਲੀਕਾਸਟ ਹੋਇਆ | ਉਸ ਦੇ ਨਾਟਕ 'ਫਾਸਲੇ' ਅਤੇ 'ਪਾਏਦਾਨ' ਦਾ ਵੀ ਪੰਜਾਬੀ ਨਾਟਕ ਅਤੇ ਰੰਗਮੰਚ ਦੇ ਖੇਤਰ ਵਿੱਚ ਵਿਸ਼ੇਸ਼ ਮੁਕਾਮ ਹੈ | ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਕਹਾਣੀਕਾਰ ਕਿਰਪਾਲ ਕਜ਼ਾਕ, ਨਾਟ-ਆਲੋਚਕ ਸਤੀਸ਼ ਕੁਮਾਰ ਵਰਮਾ, ਮੰਚ ਰੰਗਮੰਚ ਦੇ ਨਿਰਦੇਸ਼ਕ ਕੇਵਲ ਧਾਲੀਵਾਲ, ਪ੍ਰਸਿੱਧ ਨਾਟਕਰਮੀ ਡਾ. ਸਾਹਿਬ ਸਿੰਘ, ਬਲਦੇਵ ਮੋਗਾ, ਡਾ. ਪਾਲ ਕੌਰ, ਡਾ. ਗੁਲਜ਼ਾਰ ਪੰਧੇਰ, ਡਾ. ਅਨੂਪ ਸਿੰਘ, ਪ੍ਰੋ. ਬਲਦੇਵ ਬੱਲੀ, ਰਮੇਸ਼ ਯਾਦਵ, ਸ਼ਬਦੀਸ਼, ਕੀਰਤੀ ਕਿਰਪਾਲ, ਜਸਪਾਲ ਮਾਨਖੇੜਾ, ਡਾ. ਸੋਮਪਾਲ ਹੀਰਾ, ਸੁਰਿੰਦਰ ਗਿੱਲ, ਦਰਸ਼ਨ ਜੋਗਾ, ਹਰਮੀਤ ਵਿਦਿਆਰਥੀ, ਮੱਖਣ ਮਾਨ, ਭੋਲਾ ਸਿੰਘ ਸੰਘੇੜਾ, ਬਲਜੀਤਪਾਲ ਸਿੰਘ, ਅਰਵਿੰਦਰ ਕਾਕੜਾ, ਸੁਖਵਿੰਦਰ ਪੱਪੀ, ਸੰਜੀਵਨ, ਡਾ. ਸੰਤੋਖ ਸੁੱਖੀ, ਤਰਸੇਮ ਅਤੇ ਗੁਰਨੈਬ ਮੰਘਾਣੀਆਂ ਅਤੇ ਭੁਪਿੰਦਰ ਸਿੰਘ ਸੰਧੂ ਨੇ ਕਿਹਾ ਕਿ ਇਸ ਸੁਪਨਸਾਜ਼ ਸ਼ਖ਼ਸੀਅਤ ਦੇ ਤੁਰ ਜਾਣ 'ਤੇ ਸੱਚਮੁੱਚ ਪੰਜਾਬੀ ਰੰਗਮੰਚ ਵਿੱਚ ਵੱਡਾ ਖਲਾਅ ਪੈਦਾ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ 'ਚ ਬਸੰਤ ਪੰਚਮੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਸੰਸਥਾ ਪਠਲਾਵਾ ਵਲੋਂ ਚਾਈਨਾ ਡੋਰ ਨਾਲ ਮਰਨ ਵਾਲੇ ਬੱਚੇ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ
Ad Position 24