19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ 'ਚ ਬਸੰਤ ਪੰਚਮੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 26-01-2026
ਬੰਗਾ, 25 ਜਨਵਰੀ (ਕੁਲਦੀਪ ਸਿੰਘ ਪਾਬਲਾ) - ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ 'ਚ ਬਸੰਤ ਪੰਚਮੀ ਦਾ ਪਵਿੱਤਰ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਹ ਤਿਉਹਾਰ ਗਿਆਨ, ਬੁੱਧੀ ਅਤੇ ਵਿੱਦਿਆ ਦੀ ਦੇਵੀ ਮਾਂ ਸਰਸਵਤੀ ਨੂੰ ਸਮਰਪਿਤ ਹੈ ਅਤੇ ਬਸੰਤ ਰੁੱਤ ਦੇ ਆਗਮਨ ਦਾ ਪ੍ਰਤੀਕ ਹੈ | ਇਸ ਮੌਕੇ ਸਕੂਲ ਪ੍ਰਾਂਗਣ ਨੂੰ ਪੀਲੇ ਫੁੱਲਾਂ ਨਾਲ ਸੁੰਦਰ ਢੰਗ ਨਾਲ ਸਜਾਇਆ ਗਿਆ | ਸਮਾਗਮ ਦੀ ਸ਼ੁਰੂਆਤ ਮਾਂ ਸਰਸਵਤੀ ਨੂੰ ਸ਼ਰਧਾ ਦੇ ਫੁੱਲ ਪ੍ਰਦਾਨ ਕਰਕੇ ਕੀਤੀ ਗਈ | ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮਾਂ ਸਰਸਵਤੀ ਤੋਂ ਗਿਆਨ, ਵਿਵੇਕ ਅਤੇ ਰਚਨਾਤਮਕਤਾ ਦੀ ਕਾਮਨਾ ਕੀਤੀ | ਪੂਰਾ ਵਾਤਾਵਰਣ ਭਗਤੀਮਈ ਅਤੇ ਸ਼ਾਂਤਮਈ ਹੋ ਗਿਆ | ਇਸ ਮੌਕੇ ਵਿਦਿਆਰਥੀਆਂ ਵੱਲੋਂ ਬਸੰਤ ਪੰਚਮੀ 'ਤੇ ਕਵਿਤਾ ਪੇਸ਼ ਕੀਤਾ ਗਈ ਜਿਸ ਵਿੱਚ ਗਿਆਨ ਦੀ ਮਹੱਤਤਾ ਅਤੇ ਭਾਰਤੀ ਸੱਭਿਆਚਾਰ ਦੀ ਸੋਹਣੀ ਝਲਕ ਵੇਖਣ ਨੂੰ ਮਿਲੀ | ਸਕੂਲ ਦੇ ਪਿ੍ੰਸੀਪਲ ਸ਼੍ਰੀਮਤੀ ਨੀਨਾ ਭਾਰਦਵਾਜ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਸਿੱਖਿਆ ਦੀ ਅਹਿਮੀਅਤ ਬਾਰੇ ਦੱਸਿਆ | ਉਨ੍ਹਾਂ ਕਿਹਾ ਕਿ ਸੱਚੀ ਸਿੱਖਿਆ ਚਰਿੱਤਰ ਦਾ ਨਿਰਮਾਣ ਕਰਦੀ ਹੈ ਅਤੇ ਵਿਦਿਆਰਥੀਆਂ ਨੂੰ ਅਨੁਸ਼ਾਸਨ, ਮਿਹਨਤ ਅਤੇ ਨੈਤਿਕ ਮੁੱਲਾਂ ਨੂੰ ਅਪਣਾਉਣ ਲਈ ਪ੍ਰੇਰਿਤ ਕਰਦੀ ਹੈ | ਸਮਾਗਮ ਦਾ ਸਮਾਪਨ ਸਰਸਵਤੀ ਵੰਦਨਾ ਦੇ ਸ਼ਲੋਕ ਦੇ ਸਾਂਝੇ ਪਾਠ ਨਾਲ ਹੋਇਆ | ਬਸੰਤ ਪੰਚਮੀ ਦਾ ਇਹ ਸਮਾਗਮ ਵਿਦਿਆਰਥੀਆਂ ਵਿੱਚ ਗਿਆਨ, ਸੰਸਕਾਰਾਂ ਅਤੇ ਸੱਭਿਆਚਾਰਕ ਮੁੱਲਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਵਿੱਚ ਸਫਲ ਰਿਹਾ |
Ad Position 22
No active advertisement
ਪਿਛਲੀ ਖ਼ਬਰ ਰਿਆਤ ਕਾਲਜ ਆਫ਼ ਲਾਅ ਵਿਖੇ ਸੱਤ ਦਿਨਾ ਐਨ. ਐਸ. ਐਸ. ਕੈਂਪ ਦਾ ਉਦਘਾਟਨ ਅਗਲੀ ਖ਼ਬਰ ਪ੍ਰਲੇਸ ਪੰਜਾਬ ਵਲੋਂ ਪੰਜਾਬੀ ਨਾਟਕ ਤੇ ਰੰਗਮੰਚ ਦੇ ਸੁਪਨਸਾਜ਼ ਜਤਿੰਦਰ ਸਿੰਘ ਬਰਾੜ ਦੇ ਅਚਨਚੇਤ ਦਿਹਾਂਤ 'ਤੇ ਡੂੰਘੇ ਦੁ...
Ad Position 24