28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ 'ਚ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ

Ad Position 21
No active advertisement
ਅਜੀਤ ਡੈਸਕ 03-04-2026
ਬੰਗਾ, 2 ਅਪ੍ਰੈਲ (ਧਰਮਵੀਰ ਪਾਲ)-ਭਾਰਤੀ ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ ਹੋ ਗਈ ਹੈ | ਇਹ ਜਾਣਕਾਰੀ ਹਸਪਤਾਲ ਦੇ ਮੁੱਖ ਪ੍ਰਬੰਧਕ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਮੀਡੀਆ ਨੂੰ ਦਿੰਦੇ ਦੱਸਿਆ ਕਿ ਭਾਰਤ ਸਰਕਾਰ ਦੀ ਕੈਸ਼ਲੈੱਸ ਇਲਾਜ ਸੇਵਾ ਸਕੀਮ ਅਧੀਨ ਉੱਤਰ ਭਾਰਤੀ ਰੇਲਵੇ ਦੇ ਕਰਮਚਾਰੀ ਹੁਣ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਆਪਣਾ ਕੈਸ਼ਲੈੱਸ ਇਲਾਜ ਕਰਵਾ ਸਕਣਗੇ | ਇਸ ਨਾਲ ਮਰੀਜ਼ ਨੂੰ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਨਕਦ ਪੈਸੇ ਦੇਣ ਦੀ ਲੋੜ ਨਹੀਂ ਪੈਂਦੀ ਤੇ ਮਰੀਜ਼ ਦੇ ਇਲਾਜ ਦਾ ਭੁਗਤਾਨ ਭਾਰਤੀ ਰੇਲਵੇ ਦੁਆਰਾ ਕੀਤਾ ਜਾਂਦਾ ਹੈ | ਉਹਨਾਂ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਪ੍ਰਮੁੱਖ ਹਸਪਤਾਲ ਹੈ ਜੋ ਅਤਿ-ਆਧੁਨਿਕ ਮੈਡੀਕਲ ਯੰਤਰਾਂ, ਐਮਰਜੈਂਸੀ ਸੇਵਾਵਾਂ, ਟਰੌਮਾ ਸੈਂਟਰ ਤੇ ਆਈ. ਸੀ. ਯੂ. ਸੁਵਿਧਾਵਾਂ ਨਾਲ ਲੈਸ ਹੈ | ਹਸਪਤਾਲ ਢਾਹਾਂ ਕਲੇਰਾਂ ਵਿਖੇ ਰੇਲਵੇ ਕਰਮਚਾਰੀਆਂ ਨੂੰ ਸੁਪਰ ਸਪੈਸ਼ਲਿਟੀ ਮੈਡੀਕਲ ਸੇਵਾਵਾਂ ਨਿਊਰੋਸਰਜਰੀ, ਯੂਰੋਲੋਜੀ, ਜਨਰਲ ਮੈਡੀਸਨ, ਜਨਰਲ ਤੇ ਲੈਪਰੋਸਕੋਪਿਕ ਸਰਜਰੀ, ਗਾਇਨੀਕੋਲੋਜੀ, ਆਰਥੋਪੈਡਿਕਸ, ਈ. ਐੱਨ. ਟੀ, ਡੈਂਟਲ, ਅੱਖਾਂ ਦਾ ਵਿਭਾਗ, ਬੱਚਿਆਂ ਦਾ ਵਿਭਾਗ, ਫਿਜ਼ੀਓਥੈਰਾਪੀ, ਆਈ.ਸੀ.ਯੂ. ਅਤੇ ਕਿ੍ਟੀਕਲ ਕੇਅਰ, ਡਾਇਲਸਿਸ, ਪੈਥੋਲੋਜੀ ਤੋਂ ਇਲਾਵਾ ਰੇਡੀਓਲੋਜੀ ਡਾਇਗਨੌਸਟਿਕ ਅਤੇ ਇਮੇਜਿੰਗ ਸਹੂਲਤਾਂ ਵਿਚ ਐਕਸ-ਰੇ, ਅਲਟਰਾ ਸਾਊਾਡ ਸਕੈਨ, ਸੀ.ਟੀ. ਸਕੈਨ ਦੀਆਂ ਸੇਵਾਵਾਂ ਮਿਲਣਗੀਆਂ | ਵਰਨਣਯੋਗ ਹੈ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਰੇਲਵੇ ਕਰਮਚਾਰੀਆਂ ਤੋਂ ਇਲਾਵਾ ਸਾਬਕਾ ਫੌਜੀਆਂ ਲਈ ਈ.ਸੀ.ਐੱਚ. ਐੱਸ. ਸਕੀਮ ਤੇ ਵੱਖ-ਵੱਖ ਮੈਡੀਕਲ ਇੰਸ਼ੋਰੈਂਸ ਕੰਪਨੀਆਂ ਦੇ ਲਾਭਪਾਤਰੀਆਂ ਲਈ ਵੀ ਕੈਸ਼ਲੈਸ ਇਲਾਜ ਸੇਵਾਵਾਂ ਚੱਲ ਰਹੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਲੁਟੇਰੇ ਔਰਤ ਦੀਆਂ ਵਾਲੀਆਂ ਲਾਹ ਕੇ ਫਰਾਰ ਅਗਲੀ ਖ਼ਬਰ ਬਿਜਲੀ ਕਰਮਚਾਰੀਆਂ ਵਲੋਂ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ
Ad Position 24