28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਲੁਟੇਰੇ ਔਰਤ ਦੀਆਂ ਵਾਲੀਆਂ ਲਾਹ ਕੇ ਫਰਾਰ

Ad Position 21
No active advertisement
ਅਜੀਤ ਡੈਸਕ 03-04-2026
ਰੱਤੇਵਾਲ, 2 ਅਪ੍ਰੈਲ (ਅਸ਼ੋਕ ਕੁਮਾਰ ਲੀਲ)-ਨੈਸ਼ਨਲ ਹਾਈਵੇ ਬੱਸ ਅੱਡਾ ਕਾਠਗੜ੍ਹ 'ਤੇ ਦੋ ਔਰਤਾਂ ਬੱਸ ਅੱਡੇ 'ਚ ਪਿੰਡ ਬਾਗੋਵਾਲ ਨੂੰ ਜਾਣ ਲਈ ਆਪਣੇ ਰਿਸ਼ਤੇਦਾਰ ਦਾ ਇੰਤਜਾਰ ਕਰ ਰਹੀਆਂ ਸਨ | ਉਸੇ ਸਮੇਂ ਇਕ ਕਾਰ ਵਿਚ ਨੌਸਰਬਾਜ਼ ਇਕ ਡਰਾਈਵਰ ਜੋ ਕਾਰ ਚਲਾ ਰਿਹਾ ਸੀ ਅਤੇ ਉਸ ਦੇ ਨਾਲ ਦੋ ਔਰਤਾਂ ਸਨ | ਉਹਨਾਂ ਨੇ ਕਾਰ ਰੋਕ ਕੇ ਇਹਨਾਂ ਬੀਬੀਆਂ ਨੂੰ ਪੁੱਛਿਆ ਕਿ ਤੁਸੀਂ ਕਿਥੇ ਜਾਣਾ ਹੈ ਤਾਂ ਇਨ੍ਹਾਂ ਨੇ ਆਪਣਾ ਪਤਾ ਦੱਸਿਆ ਤਾਂ ਉਨ੍ਹਾਂ ਲੁਟੇਰਿਆਂ ਨੇ ਕਿਹਾ ਕਿ ਅਸੀਂ ਤੁਹਾਨੂੰ ਜਾਣਦੇ ਹਾਂ ਸਾਡੀ ਕਾਰ ਵਿੱਚ ਬੈਠੋ ਅਸੀਂ ਤੁਹਾਨੂੰ ਤੁਹਾਡੇ ਟਿਕਾਣੇ ਤੇ ਛੱਡ ਦੇਵਾਂਗੇ | ਉਨ੍ਹਾਂ ਦੇ ਵਿਸ਼ਵਾਸ 'ਤੇ ਇਹ ਔਰਤਾਂ ਕਾਰ ਵਿਚ ਬੈਠ ਗਈਆਂ | ਸਿਰਫ ਅੱਧਾ ਕਿਲੋਮੀਟਰ ਅੱਗੇ ਜਾ ਕੇ ਔਰਤਾਂ ਦੇ ਕੰਨਾਂ ਵਿੱਚੋਂ ਵਾਲੀਆਂ ਲਾਹ ਕੇ ਭਰਥਲਾ ਕ੍ਰਾਸ ਕੱਟ ਤੋਂ ਆਪਣੀ ਕਾਰ ਵਿੱਚੋਂ ਲਾਹ ਕੇ ਫਰਾਰ ਹੋ ਗਏ | ਪੀੜਤ ਔਰਤ ਨੇ ਆਪਣਾ ਨਾਂਅ ਬਲਵਿੰਦਰ ਕੌਰ ਪਤਨੀ ਦੇਵ ਰਾਜ ਵਾਸੀ ਝਾਂਡੀਆਂ ਥਾਣਾ ਨੂਰਪੁਰ ਬੇਦੀ ਜ਼ਿਲ੍ਹਾ ਰੋਪੜ ਦੱਸਿਆ | ਮੌਕੇ 'ਤੇ ਲੋਕਾਂ ਦਾ ਇਕੱਠ ਦੇਖ ਕੇ ਮਾਰਕੀਟ ਪ੍ਰਧਾਨ ਕਮਲ ਸ਼ਰਮਾ ਪ੍ਰੈੱਸ ਕਲੱਬ ਪ੍ਰਧਾਨ ਨੇ ਪੀੜਤ ਔਰਤ ਤੋਂ ਸਾਰੀ ਵਾਰਦਾਤ ਦਾ ਪਤਾ ਕਰਕੇ ਪੁਲਿਸ ਥਾਣਾ ਕਾਠਗੜ੍ਹ ਨੂੰ ਸੂਚਨਾ ਦਿੱਤੀ ਬਿਨਾਂ ਕਿਸੇ ਦੇਰੀ ਤੋਂ ਪੁਲਿਸ ਮੁਲਾਜ਼ਮ ਏ. ਐੱਸ. ਆਈ. ਆਪਣੀ ਪੁਲਿਸ ਪਾਰਟੀ ਸਮੇਤ ਮੌਕਾ ਵਾਰਦਾਤ 'ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਪੀੜਤ ਔਰਤਾਂ ਨੂੰ ਆਪਣੀ ਕਾਰ ਵਿੱਚ ਬਿਠਾ ਕੇ ਟੋਲ ਪਲਾਜ਼ਾ ਬਛੂਆਂ 'ਤੇ ਕੈਮਰਿਆਂ ਦੀ ਪੜਤਾਲ ਕਰਕੇ ਅਗਲੀ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਅਮਰਦੀਪ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ 'ਚ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ
Ad Position 24