ਰੱਤੇਵਾਲ/ਕਾਠਗੜ੍ਹ, 2 ਅਪ੍ਰੈਲ (ਅਸ਼ੋਕ ਕੁਮਾਰ ਲੀਲ, ਹਰਸਿਮਰਨਜੋਤ ਸਿੰਘ ਕਲੇਰ)-ਬਿ੍ਗੇਡੀਅਰ ਰਾਜਕੁਮਾਰ ਨੇ ਪਿੰਡ ਰੈਲਮਾਜਰਾ ਵਿਖੇ ਪਾਰਟੀ ਵਰਕਰਾਂ ਨਾਲ ਵਿਸ਼ੇਸ਼ ਤੌਰ 'ਤੇ ਮੁਲਾਕਾਤ ਕੀਤੀ, ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਵਿਕਾਸ ਦੇ ਕੰਮ ਬਹੁਤ ਤੇਜ਼ੀ ਨਾਲ ਚੱਲ ਰਹੇ ਹਨ ਜਿਵੇਂ ਸੜਕਾਂ ਦਾ ਨਿਰਮਾਣ, ਕੰਢੀ ਨਹਿਰ ਦੇ ਬਚੇ ਕੰਮ ਨੂੰ ਪੂਰਾ ਕਰਨਾ, ਲਿਫਟ ਇਰੀਗੇਸ਼ਨ ਨਾਲ ਬੰਜਰ ਜ਼ਮੀਨ ਦੀ ਸਿੰਚਾਈ, ਕੀਤੇ ਵਾਅਦਿਆਂ ਦਾ ਪੂਰਾ ਕਰਨਾ ਵਗੈਰਾ | ਇਸੇ ਸੰਬੰਧੀ ੳਨ੍ਹਾਂ ਵਲੋਂ ਪਿੰਡਾਂ ਵਿਚ ਜਾ ਕੇ ਵਿਕਾਸ ਦੇ ਕੰਮਾਂ ਦਾ ਜਾਇਜ਼ਾ ਲਿਆ ਤੇ ਜ਼ਮੀਨੀ ਪੱਧਰ ਦੇ ਵਰਕਰਾਂ ਅਤੇ ਇਲਾਕਾ ਨਿਵਾਸੀਆਂ ਨੂੰ ਆਪ ਸਰਕਾਰ ਦੀ ਕਾਰਜਕਾਰੀ ਬਾਰੇ ਜਾਗਰੂਕ ਕਰਵਾਇਆ | ਉਨ੍ਹਾਂ ਦੱਸਿਆ ਕਿ ਰੈਲ ਮਾਜਰਾ ਵਿਚ 1960-70 ਦੇ ਨਾਮੀ ਵਪਾਰੀ ਸਰਦਾਰ ਜਗਜੀਤ ਸਿੰਘ 'ਜਲਸੂ' ਦੇ ਪਰਿਵਾਰ ਨੂੰ ਵੀ ਮਿਲੇ | ਜਿਨ੍ਹਾਂ ਨੇ 27 ਸਾਲ ਪਿੰਡ ਦੀ ਸਰਪੰਚੀ ਕੀਤੀ ਅਤੇ ਉਹਨਾਂ ਦੇ ਬੇਟੇ ਅਤੇ ਭਤੀਜੇ ਬਲਦੇਵ ਸਿੰਘ, ਕੁਲਦੀਪ ਸਿੰਘ ਵੀ ਪਿੰਡ ਦੇ ਸਰਪੰਚ ਰਹੇ ਤੇ ਪੋਤੇ ਮੌਜੂਦਾ ਸਰਪੰਚ ਸਿਕੰਦਰ ਸਿੰਘ ਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਲਾਲ ਚੰਦ ਲਾਲੀ, ਰਿਸ਼ੀ ਸ਼ਰਮਾ, ਸੁਖਵਿੰਦਰ ਸਿੰਘ, ਹਰਪ੍ਰੀਤ ਸਿੰਘ, ਪਵਨ ਕੁਮਾਰ ਤੇ ਹੋਰ ਸਾਥੀਆਂ ਨੂੰ ਪਿੰਡਾਂ ਵਿਚ ਜਾ ਕੇ ਪਾਰਟੀ ਦੇ ਕੰਮਾਂ ਬਾਰੇ ਜਾਗਰੂਕ ਕਰਵਾਇਆ, ਨਾਲ ਹੀ ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਹਦਾਇਤ ਕੀਤੀ ਗਈ ਕਿ ਪਿੰਡਾਂ ਵਿਚ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ ਤਾਂ ਜੋ ਆਮ ਲੋਕ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਵਧ ਤੋਂ ਵਧ ਲਾਭ ਲੈ ਸਕਣ |