ਰਾਹੋਂ, 2 ਅਪ੍ਰੈਲ (ਉਂਕਾਰ ਸਿੰਘ ਰਾਠੋਰ)-ਪਿ੍ੰਸੀਪਲ ਬਲਜਿੰਦਰ ਸਿੰਘ ਜੀ ਦਾ ਜਨਮ 2 ਮਾਰਚ 1968 ਨੂੰ ਮਾਤਾ ਗੁਰਚਰਨ ਕੌਰ ਦੀ ਕੁੱਖੋਂ ਤੇ ਪਿਤਾ ਰੁਲਦਾ ਸਿੰਘ ਦੇ ਘਰ ਪਿੰਡ ਪੱਦੀ ਸੂਰਾ ਸਿੰਘ ਵਿਖੇ ਹੋਇਆ | ਪਿ੍ੰਸੀਪਲ ਬਲਜਿੰਦਰ ਸਿੰਘ ਨੇ ਬੀ.ਐਸ.ਸੀ ਨਾਨ ਮੈਡੀਕਲ, ਬੀ.ਐੱਡ, ਐੱਮ.ਐੱਸ.ਸੀ. ਮੈਥ ਅਤੇ ਐੱਮ.ਐੱਸ.ਸੀ. ਫਿਜਿਕਸ ਦੀ ਉਚੇਰੀ ਸਿੱਖਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰਾਪਤ ਕੀਤੀ | ਵਿਆਹ ਸ਼੍ਰੀਮਤੀ ਰੀਤੂ ਮੋਹਿੰਦਰ ਕੌਰ ਨਾਲ 12 ਮਈ 2002 ਨੂੰ ਹੋਇਆ | ਆਪ ਦੇ ਘਰ ਬੇਟੀ ਅਰਸ਼ਦੀਪ ਅਤੇ ਬੇਟਾ ਅਨਮੋਲਦੀਪ ਸਿੰਘ ਨੇ ਜਨਮ ਲਿਆ | ਪਿ੍ੰਸੀਪਲ ਬਲਜਿੰਦਰ ਸਿੰਘ ਜੀ ਨੇ 20 ਜੁਲਾਈ 2018 ਤੋਂ 31 ਮਾਰਚ 2026 ਤੱਕ ਪੀ.ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਲੜਕੀਆਂ ਵਿਖੇ ਬਤੌਰ ਪਿ੍ੰਸੀਪਲ ਸੇਵਾਵਾਂ ਦਿੱਤੀਆਂ | ਇਸ ਸਮੇਂ ਦੌਰਾਨ ਇਸ ਸਕੂਲ ਦੀਆਂ ਵਿਦਿਆਰਥਣਾਂ ਨੇ ਅਕਾਦਮਿਕ, ਸਹਿ- ਅਕਾਦਮਿਕ, ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਜ਼ਿਲ੍ਹਾ ਪੱਧਰ, ਰਾਜ ਪੱਧਰ, ਰਾਸ਼ਟਰੀ ਪੱਧਰ ਅਤੇ ਅੰਤਰਰਾਸ਼ਟਰੀ ਪੱਧਰ ਤੱਕ ਦੇ ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ ਸਕੂਲ ਦਾ ਨਾਮ ਪੂਰੀ ਦੁਨੀਆਂ ਵਿਚ ਰੌਸ਼ਨ ਕੀਤਾ | ਆਪ 31 ਮਾਰਚ 2026 ਨੂੰ ਆਪਣੀ ਬੇਦਾਗ ਸੇਵਾ ਪੂਰੀ ਕਰਨ ਉਪਰੰਤ ਸੇਵਾ ਮੁਕਤ ਹੋਏ | ਸਕੂਲ ਸਿੱਖਿਆ ਵਿਭਾਗ ਅੰਦਰ ਆਪ ਨੂੰ ਹਮੇਸ਼ਾ ਲੋਕ ਪੱਖੀ, ਨਿਗਰ ਸੋਚ, ਵਿੱਦਿਅਕ ਖੇਤਰ ਵਿੱਚ ਕੀਤੀਆਂ ਪ੍ਰਾਪਤੀਆਂ, ਸੁੱਚੀਆਂ ਨਿਰੋਈਆਂ ਕਦਰਾਂ ਕੀਮਤਾਂ ਦੇ ਪਹਿਰੇਦਾਰ, ਸਮਾਜਿਕ ਬੁਰਾਈਆਂ ਦੇ ਵਿਰੋਧੀ, ਬੱਚਿਆਂ ਦੀ ਪ੍ਰਤਿਭਾ ਨੂੰ ਉਭਾਰਨ ਅਤੇ ਉਹਨਾਂ ਅੰਦਰ ਚੰਗੇ ਇਨਸਾਨਾਂ ਵਾਲੇ ਗੁਣ ਉਭਾਰਨ ਵਾਲੇ ਮਿਹਨਤੀ ਅਧਿਆਪਕ/ਪਿ੍ੰਸੀਪਲ ਵਜੋਂ ਸਦਾ ਲਈ ਜਾਣਿਆ ਜਾਂਦਾ ਰਹੇਗਾ |