22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਮਹਾਲੋਂ-ਲੰਗੜੋਆ-ਨਵਾਂਸ਼ਹਿਰ ਬਾਈਪਾਸ ਚੌਕ ਦੁਰਘਟਨਾਵਾਂ ਦਾ ਬਣਿਆ ਕੇਂਦਰ ਬਿੰਦੂ

Ad Position 21
No active advertisement
ਅਜੀਤ ਡੈਸਕ 24-04-2026
ਨਵਾਂਸ਼ਹਿਰ, 23 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)-ਮਨੁੱਖਤਾ ਦੇ ਭਲੇ ਅਤੇ ਲੋਕਾਂ ਦੀਆ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਆਵਾਜ਼ ਬੁਲੰਦ ਕਰਨ, ਨਸ਼ਿਆਂ, ਵਾਤਾਵਰਨ ਨੂੰ ਬਚਾਉਣ ਲਈ ਸਰਗਰਮ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਕੁਲਵਿੰਦਰ ਸਿੰਘ ਭਾਰਟਾ ਪ੍ਰਧਾਨ ਲੋਕ ਭਲਾਈ ਸੇਵਾ ਸੋਸਾਇਟੀ, ਉੱਘੇ ਸਮਾਜ ਸੇਵਕ ਡਾ. ਬਖ਼ਸ਼ੀਸ਼ ਸਿੰਘ ਕਰਨ ਹਸਪਤਾਲ ਬੰਗਾ, ਡਾ. ਦੀਪਕ ਪਾਂਡੇ ਨਵਦੀਪਕ ਹਸਪਤਾਲ ਗੜ੍ਹਸ਼ੰਕਰ ਅਤੇ ਨੈਸ਼ਨਲ ਪ੍ਰਧਾਨ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਹੈਲਥ ਡਿਪਾਰਟਮੈਂਟ ਭਾਰਤ, ਬੀਬੀ ਬਲਜੀਤ ਕੌਰ ਕਾਦਰੀ ਪ੍ਰਧਾਨ ਸਤਿਗੁਰੂ ਅਸ਼ੀਰਵਾਦ ਵੈੱਲਫੇਅਰ ਸੰਸਥਾ ਨਵਾਂਸ਼ਹਿਰ, ਪ੍ਰਧਾਨ ਪੂਨਮ ਸੂਰੀ ਇੰਡੀਆ ਹਿਊਮਨ ਰਾਈਟਸ ਕੌਂਸਲ ਜ਼ਿਲ੍ਹਾ ਮਹਿਲਾਂ ਵਿੰਗ ਨਵਾਂਸ਼ਹਿਰ ਅਤੇ ਜਗਤਾਰ ਸਿੰਘ ਮਹਿੰਦੀਪੁਰ ਬਲਾਕ ਸੰਮਤੀ ਮੈਂਬਰ, ਅਵਾਮ ਸੰਸਥਾ ਦੇ ਸੰਚਾਲਕ ਨਰੇਸ਼ ਸੂਰੀ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਹਾਈਵੇ ਸੜਕ ਲੰਗੜੋਆ-ਨਵਾਂਸ਼ਹਿਰ ਨੂੰ ਮਹਾਲੋਂ-ਨਵਾਂਸ਼ਹਿਰ ਬਾਈਪਾਸ ਚੌਕ ਤੋਂ ਨਵਾਂਸ਼ਹਿਰ ਨੂੰ ਮੁੜਣ ਲੱਗਿਆ ਅਕਸਰ ਦੁਰਘਟਨਾਵਾਂ ਵਾਪਰਨ ਕਰਕੇ ਕੇਂਦਰ ਬਿੰਦੂ ਚੌਂਕ ਬਣਿਆ ਹੋਇਆ ਹੈ | ਸੜਕ ਬਣਾਉਣ ਸਮੇਂ ਇੱਥੇ ਫਲਾਈ ਓਵਰ ਬਿ੍ਜ ਬਣਾਉਣ ਦੀ ਬਜਾਏ ਕੱਟ ਰੱਖੇ ਗਏ | ਜਿਹੜਾ ਮਨੁੱਖੀ ਜਾਨਾਂ ਦਾ ਖੌਹ ਤੇ ਵਹੀਕਲਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਮਨੁੱਖਤਾ ਦੇ ਭਲੇ ਲਈ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਸ਼ਹੀਦ ਭਗਤ ਸਿੰਘ ਨਗਰ ਤੇ ਬੰਗਾ ਦੇ ਵਿਧਾਇਕ ਡਾ. ਸੁੱਖਵਿੰਦਰ ਸੁੱਖੀ ਅਤੇ ਡਾ. ਨਛੱਤਰ ਪਾਲ ਵਿਧਾਇਕ ਨਵਾਂਸ਼ਹਿਰ ਨੂੰ ਵੀ ਵਿਧਾਨ ਸਭਾ ਵਿੱਚ ਇਹ ਲੋਕ ਹਿੱਤਾਂ ਲਈ ਮਾਮਲਾ ਉਠਾਉਣ ਦੀ ਅਪੀਲ ਕੀਤੀ | ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਨੂੰ ਮੰਗ ਪੱਤਰ ਦੇ ਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਲੋਕਾਂ ਦੀਆਂ ਜਾਨਾਂ ਅਤੇ ਵਹੀਕਲਾਂ ਨੂੰ ਬਚਾਉਣ ਲਈ ਮਹਾਲੋ-ਨਵਾਂਸ਼ਹਿਰ ਚੌਕ 'ਤੇ ਫਲਾਈਓਵਰ ਬਿ੍ਜ ਬਣਾਉਣ ਲਈ ਮੰਗ ਪੱਤਰ ਸੌਂਪਿਆ ਜਾਵੇਗਾ | ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਸ਼ਬਦਾਂ ਵਿਚ ਮੰਗ ਕਰਦਿਆਂ ਕਿਹਾ ਕਿ ਪਿੰਡ ਬਹਿਰਾਮ ਅਤੇ ਕਾਹਮਾ ਪਿੰਡ ਵਾਂਗ ਫਲਾਈਓਵਰ ਬਣਾਉਣ ਦੀ ਸਖ਼ਤ ਲੋੜ ਹੈ | ਇਸ ਨਾਲ ਮਨੁੱਖੀ ਜਾਨਾਂ ਅਤੇ ਵਹੀਕਲਾਂ ਦੇ ਨੁਕਸਾਨ ਤੋਂ ਬਚਾਅ ਹੋ ਸਕਦਾ ਹੈ | ਇਸ ਮੌਕੇ ਦਲਜੀਤ ਸਿੰਘ ਸੈਣੀ ਪ੍ਰਧਾਨ ਵਸੀਕਾ ਨਵੀਸ ਨਵਾਂਸ਼ਹਿਰ, ਡਾ. ਤਜਿੰਦਰ ਸਿੰਘ ਜੋਤ ਜ਼ਿਲ੍ਹਾ ਪ੍ਰਧਾਨ ਆਲ ਇੰਡੀਆ ਹਿਊਮਨ ਰਾਈਟਸ ਸ਼ਹੀਦ ਭਗਤ ਸਿੰਘ ਨਗਰ, ਲਾਇਨ ਕੁਲਦੀਪ ਭੂਸ਼ਨ ਖੰਨਾ ਰਾਹੋਂ ਰਿਜਨ ਜ਼ੋਨਲ ਚੇਅਰਮੈਨ, ਸੰਜੀਵ ਕੁਮਾਰ ਸੂਰੀ ਪੰਚਾਇਤ ਸੈਕਟਰੀ ਅਤੇ ਜ਼ੋਨਲ ਚੇਅਰਮੈਨ, ਲਾਇਨ ਸੰਜੀਵ ਕੈਂਥ ਪ੍ਰਧਾਨ, ਰਣਜੀਤ ਸਿੰਘ ਸੈਣੀ ਮਹਾਲੋਂ, ਪਵਨ ਕੁਮਾਰ ਬੱਬਰ, ਪ੍ਰਧਾਨ ਕੁਲਵਿੰਦਰ ਕੌਰ ਬਲਾਚੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡਿਪਟੀ ਡਾਇਰੈਕਟਰ ਨੇ ਦਾਣਾ ਮੰਡੀ ਬੰਗਾ ਵਿਖੇ ਕਣਕ ਦੀ ਖ਼ਰੀਦ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਨੂਰਪੁਰ 'ਚ ਡਾ. ਅੰਬੇਡਕਰ ਬੁੱਤ ਸਾਹਮਣੇ ਰੇਤ 'ਚੋਂ ਮਿਲਿਆ ਪਿਸਤੌਲ
Ad Position 24