22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਕਾਠਗੜ੍ਹ ਦਾਣਾ ਮੰਡੀ 'ਚ ਲਿਫ਼ਟਿੰਗ ਦਾ ਕੰਮ ਸ਼ੁਰੂ

Ad Position 21
No active advertisement
ਅਜੀਤ ਡੈਸਕ 24-04-2026
ਰੱਤੇਵਾਲ, 23 ਅਪ੍ਰੈਲ (ਅਸ਼ੋਕ ਕੁਮਾਰ ਲੀਲ)-ਦਾਣਾ ਮੰਡੀ ਕਾਠਗੜ੍ਹ ਵਿਚ ਮਾਰਕਫੈੱਡ ਅਤੇ ਪਨਸਪ ਏਜੰਸੀਆਂ ਵਲੋਂ ਕਣਕ ਦੀ ਫ਼ਸਲ ਦੀ ਖ਼ਰੀਦ ਕੀਤੀ ਜਾ ਰਹੀ ਹੈ | ਮਾਰਕਫੈੱਡ ਮੈਨੇਜਰ ਪਰਮਿੰਦਰ ਬਾਗੜੀ ਨੇ ਦੱਸਿਆ ਕਿ ਮਾਰਕਫੈੱਡ ਨੇ ਬੀਤੇ ਦਿਨ ਤੱਕ 28559 ਬੈਗ ਦੀ ਖ਼ਰੀਦ ਕੀਤੀ ਹੈ | ਖ਼ਰੀਦੀ ਫ਼ਸਲ ਦੀ ਲਿਫ਼ਟਿੰਗ ਇੱਕ ਜਾਂ ਦੋ ਦਿਨ ਵਿਚ ਸਪੈਸ਼ਲ ਲੱਗਣ ਦੀ ਉਮੀਦ ਹੈ, ਜਿਸ ਨਾਲ ਆੜ੍ਹਤੀਆਂ ਤੇ ਜ਼ਿਮੀਂਦਾਰ ਦੀ ਫ਼ਸਲ ਮੰਡੀ ਵਿੱਚ ਰੱਖਣ ਲਈ ਜਗ੍ਹਾ ਖ਼ਾਲੀ ਹੋ ਜਾਵੇਗੀ | ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸੁਭਾਸ਼ ਅਨੰਦ ਨੇ ਦੱਸਿਆ ਕਿ ਪਨਸਪ ਵਲੋਂ 2990 ਬੈਗ ਦੀ ਖ਼ਰੀਦ ਕੀਤੀ ਗਈ ਹੈ ਅਤੇ ਨਾਲ ਦੀ ਨਾਲ ਲਿਫ਼ਟਿੰਗ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਹੈ | ਉਹਨਾਂ ਇਹ ਵੀ ਦੱਸਿਆ ਕਿ ਜ਼ਿਮੀਂਦਾਰਾਂ ਦੇ ਖਾਤਿਆਂ ਵਿੱਚ ਪੈਸੇ ਆਉਣ ਦੀ ਵੀ ਪ੍ਰਕਿਰਿਆ ਚਾਲੂ ਹੋ ਗਈ ਹੈ | ਸਰਕਾਰ ਵਲੋਂ ਜ਼ਿਮੀਂਦਾਰਾਂ ਦੀ ਫ਼ਸਲ ਖ਼ਰੀਦਣ ਵਿੱਚ ਕੋਈ ਢਿੱਲ ਨਹੀਂ ਵਰਤੀ ਜਾ ਰਹੀ, ਜਿਸ ਕਰਕੇ ਜ਼ਿਮੀਂਦਾਰਾਂ ਦੇ ਚਿਹਰਿਆਂ 'ਤੇ ਰੌਣਕ ਦੇਖੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਨਵੋਦਿਆ ਵਿਦਿਆਲਿਆ ਪੋਜੇਵਾਲ ਦੀ ਸਾਲਾਨਾ ਪੈਨਲ ਇੰਸਪੈਕਸ਼ਨ ਹੋਈ ਅਗਲੀ ਖ਼ਬਰ ਚਣਕੋਆ ਅੱਡੇ 'ਚ ਬੱਸਾਂ ਨਾ ਰੁਕਣ ਕਾਰਨ ਲੋਕਾਂ ਨੇ ਰਾਜ ਮਾਰਗ 'ਤੇ ਲਗਾਇਆ ਧਰਨਾ
Ad Position 24