22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਨਵੋਦਿਆ ਵਿਦਿਆਲਿਆ ਪੋਜੇਵਾਲ ਦੀ ਸਾਲਾਨਾ ਪੈਨਲ ਇੰਸਪੈਕਸ਼ਨ ਹੋਈ

Ad Position 21
No active advertisement
ਅਜੀਤ ਡੈਸਕ 24-04-2026
ਪੋਜੇਵਾਲ ਸਰਾਂ, 23 ਅਪ੍ਰੈਲ (ਨਵਾਂਗਰਾਈਾ)-ਪੀ. ਐੱਮ. ਸੀ੍ਰ ਜਵਾਹਰ ਨਵੋਦਿਆ ਵਿਦਿਆਲਿਆ ਪੋਜੇਵਾਲ ਵਿਖੇ ਨਵੋਦਿਆ ਵਿਦਿਆਲਿਆ ਸੰਮਤੀ ਵਲੋਂ ਸਲਾਨਾ ਪੈਨਲ ਇੰਸਪੈਕਸਨ ਕਰਵਾਈ ਗਈ | ਇਹ ਤਿੰਨ ਦਿਨਾਂ ਪੈਨਲ ਇੰਸਪੈਕਸਨ ਟੀਮ ਦੇ ਮੁਖੀ ਡਾ. ਰਾਜ ਕਪੂਰ ਸਹਾਇਕ ਕਮਿਸ਼ਨਰ ਨਵੋਦਿਆ ਵਿਦਿਆਲਿਆ ਸੰਮਤੀ ਚੰਡੀਗੜ੍ਹ ਦੀ ਅਗਵਾਈ ਵਿੱਚ ਕਰਵਾਈ ਗਈ | ਇਸ ਸਲਾਨਾ ਇੰਸਪੈਕਸਨ ਦੌਰਾਨ ਡਾ. ਰਾਜ ਕਪੂਰ ਨੇ ਆਪਣੀ ਟੀਮ ਮੈਡਮ ਸ਼ਿਫਾਲੀ ਸਿੰਘ ਪਿ੍ੰਸੀਪਲ ਜਵਾਹਰ ਨਵੋਧਿਆ ਵਿਦਿਆਲਿਆ ਫਲੌਰ, ਮੈਡਮ ਨਿਸ਼ੀ ਗੋਇਲ ਪਿ੍ੰਸੀਪਲ ਜਵਾਹਰ ਨਵੋਦਿਆ ਵਿਦਿਆਲਿਆ ਲੁਧਿਆਣਾ ਨਾਲ ਸਕੂਲ ਦੇ ਹਰ ਪੱਖ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਅਤੇ ਆਪਣੇ ਬਣਦੇ ਸੁਝਾਅ ਦਿੱਤੇ | ਇਸ ਮੌਕੇ ਟੀਮ ਵਲੋਂ ਬੱਚਿਆਂ ਅਤੇ ਵਿਦਿਆਰਥੀਆਂ ਨਾਲ ਵੱਖੋ-ਵੱਖਰੇ ਗੱਲਬਾਤ ਕੀਤੀ ਅਤੇ ਵਿਦਿਆਲਿਆ ਤੇ ਵਿਦਿਆਰਥੀਆ ਦੀ ਪ੍ਰਗਤੀ ਲਈ ਆਪਣੇ-ਆਪਣੇ ਸੁਝਾਅ ਦਿੱਤੇ ਤਾਂ ਜੋ ਵਿਦਿਆਲਿਆ ਹਰ ਪੱਖੋਂ ਤਰੱਕੀ ਕਰ ਸਕੇ | ਇਸ ਮੌਕੇ ਟੀਮ ਇੰਚਾਰਜ ਡਾ. ਰਾਜ ਕਪੂਰ ਨੇ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਿਆ ਪੋਜੇਵਾਲ ਪਿ੍ੰਸੀਪਲ ਰਵਿੰਦਰ ਕੁਮਾਰ ਦੀ ਅਗਵਾਈ ਵਿੱਚ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ | ਉਹਨਾਂ ਦੱਸਿਆ ਕਿ ਜਿੱਥੇ ਕਿਤੇ ਸੁਧਾਰ ਦੀ ਲੋੜ ਸੀ ਉੱਥੇ ਆਪਣੇ ਸੁਝਾਅ ਦਿੱਤੇ ਗਏ | ਇਸ ਦੌਰਾਨ ਪੂਰੀ ਟੀਮ ਨੇ ਸਟਾਫ਼ ਨਾਲ ਮੀਟਿੰਗ ਕਰਕੇ ਵਿਦਿਆਲਿਆ ਦੀ ਤਰੱਕੀ ਲਈ ਉਹਨਾਂ ਦੇ ਸੁਝਾਅ ਲਏ ਅਤੇ ਆਪਣੇ ਸੁਝਾਅ ਦਿੱਤੇ | ਇਸ ਮੌਕੇ ਸਹਾਇਕ ਕਮਿਸ਼ਨਰ ਡਾ. ਰਾਜ ਕਪੂਰ ਨੇ ਵਾਤਾਵਰਣ ਦੀ ਸੰਭਾਲ ਲਈ ਛੇਵੀਂ ਜਮਾਤ ਦੇ ਵਿਦਿਆਰਥੀਆਂ ਤੋਂ ਬੂਟੇ ਲਗਵਾਏ ਅਤੇ ਆਪਣੇ ਨਾਂ 'ਤੇ ਵੀ ਸਕੂਲ ਵਿਚ ਬੂਟਾ ਲਗਾਇਆ ਤੇ ਬੱਚਿਆਂ ਨੂੰ ਵਾਤਾਵਰਣ ਦੀ ਸੰਭਾਲ ਲਈ ਆਪਣਾ ਸੰਦੇਸ਼ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਬ੍ਰਹਮ ਸਰੂਪ ਧਾਮ ਪੋਜੇਵਾਲ ਵਿਖੇ ਹੋਣ ਜਾ ਰਹੇ ਸਮਾਗਮ ਦੀਆਂ ਤਿਆਰੀਆਂ ਦਾ ਡੀ. ਸੀ. ਤੇ ਐੱਸ. ਐੱਸ. ਪੀ. ਲਿਆ ਜਾਇਜ਼ਾ ਅਗਲੀ ਖ਼ਬਰ ਕਾਠਗੜ੍ਹ ਦਾਣਾ ਮੰਡੀ 'ਚ ਲਿਫ਼ਟਿੰਗ ਦਾ ਕੰਮ ਸ਼ੁਰੂ
Ad Position 24